
ਇਲਾਕੇ ਦੀ ਨਾਮਵਰ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਰਹਿਨੁਮਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹੋਏ ਅੱਗੇ ਵੱਧ ਰਿਹਾ ਹੈ। ਬਲੁਮਿੰਗ ਬਡਜ਼ ਸਕੂਲ ਪਿਛਲੇ ਲੰਬੇ ਸਮੇਂ ਤੋਂ ਸਿਖਿਆ ਦੇ ਚਾਨਣ ਨੂੰ ਫੈਲਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਬੀਤੇ ਦਿਨੀ ਜ਼ੀਰਕਪੁਰ, ਚੰਡੀਗੜ ਵਿਖੇ ਪੀ.ਟੀ.ਸੀ. ਨੈਟਵਰਕ ਵੱਲੋਂ ਕਰਵਾਏ ਗਏ ਰਿਟੇਲ ਸਰਵਿਸਜ਼ ਅਤੇ ਲੋਕਲ ਐਜੁਕੇਸਨ ਅਵਾਰਡ 2023 ਦੋਰਾਨ ਮੋਗਾ ਜਿਜ਼ਲੇ ਚੋਂ ਸਿਰਫ ਬਲੂਮਿੰਗ ਬਡਜ਼ ਸਕੂਲ ਨੂੰ ਬੈਸਟ ਸਕੂਲ ਅਵਾਰਡ ਲਈ ਚੁਣਿਆ ਗਿਆ। ਇਸ ਅਵਾਰਡ ਪ੍ਰੋਗਰਾਮ ਵਿੱਚ ਸ਼੍ਰੀ ਸੋਮ ਪ੍ਰਕਾਸ਼ ਜੀ ਮਾਣਯੋਗ ਯੁਨਿਅਨ ਮਿਨਿਸਟਰ ਆਫ ਸਟੇਟ ਫਾਰ ਕਾਮਰਸ ਅਤੇ ਇੰਡਸਟਰੀ, ਭਾਰਤ ਸਰਕਾਰ ਬਤੌਰ ਮੁੱਖ ਮਹਿਮਾਨ ਮੋਜੂਦ ਸਨ। ਉਹਨਾਂ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਗਾਇਕ ਅਤੇ ਐਕਟਰ ਰੋਸ਼ਨ ਪ੍ਰਿੰਸ, ਪੰਜਾਬੀ ਸਿੰਗਰ ਮੰਨਤ ਤੂਰ, ਐਕਟਰ ਸਾਇਰਾ ਅਤੇ ਖਾਸ ਤੌਰ ਤੇ ਬਾਲੀਵੂਡ ਐਕਟਰ ਵਿੰਦੁ ਦਾਰਾ ਸਿੰਘ ਵੀ ਮੋਜੂਦ ਸਨ। ਪ੍ਰੋਗਰਾਮ ਦੋਰਾਨ ਪੀ.ਟੀ.ਸੀ. ਨੈਟਵਰਕ ਦੇ ਐੱਮ.ਡੀ. ਰੋਬਿੰਦਰ ਨਾਰਾਇਨ ਜੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸਹ ਅਵਾਰਡ ਖਾਸ ਤੌਰ ਤੇ ਉਹਨਾਂ ਸ਼ਖਸੀਅਤਾਂ ਲਈ ਹਨ ਜਿਹਨਾਂ ਨੇ ਆਪਣੇ ਜ਼ਿਲੇ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕੀਤੀਆ ਹਨ ਅਤੇ ਖਾਸ ਕਰਕੇ ਕੋਵਿਡ-19 ਦੀ ਮਹਾਂਮਾਰੀ ਦੋਰਾਨ ਵੀ ਆਪਣੀ ਸੇਵਾਵਾਂ ਨੂੰ ਪਬਲਿਕ ਲਈ ਤੇ ਸਕੂਲਾਂ, ਕਾਲਜਾਂ ਨੇ ਆਪਣੇ ਵਿਦਿਆਰਥੀਆਂ ਲਈ ਜਾਰੀ ਰੱਖਿਆ। ਵੱਖ-ਵੱਖ ਕੈਟਾਗਰੀਆ ਵਿੱਚ ਇਹ ਅਵਾਰਡ ਦਿੱਤੇ ਗਏ ਸਨ। ਜਿਹਨਾਂ ਵਿੱਚੋਂ ਬਲੂਮਿੰਗ ਬਡਜ਼ ਸਕੂਲ ਨੂੰ ਮੋਗਾ ਜ਼ਿਲੇ ਵਿੱਚੋਂ ਬੈਸਟ ਸਕੂਲ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਮੋਗਾ ਜ਼ਿਲੇ ਦੀ ਅਜਿਹੀ ਸੰਸਥਾ ਹੈ ਜਿਸ ਵਿੱਚ ਟੱਚ ਸਕਰੀਨ, ਡਿਜ਼ੀਟਲ ਬੋਰਡ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਰਟ ਕਲਾਸਾਂ ਜ਼ਰੀਏ ਅਤਿ ਆਧੁਨਿਕ ਤਕਨੀਕ ਦੇ ਸਾਫ਼ਟਵੇਅਰ ਰਾਹੀਂ ਮਾਹਿਰ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਹੈ। ਸੀਨੀਅਰ ਬੱਚਿਆਂ ਨੂੰ ਵੱਖ-ਵੱਖ ਪ੍ਰਯੋਗਸ਼ਲਾਵਾਂ ਵਿੱਚ ਆਪਣੇ ਹੱਥੀਂ ਪ੍ਰਕੈਟੀਕਲ ਕਰਵਾ ਕੇ ਵੱਖ-ਵੱਖ ਵਿਸ਼ਿਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਸਕੂਲ ਵਿੱਚ ਖੇਡਾਂ ਦੇ ਪ੍ਰਬੰਧ ਵੀ ਅੰਤਰ ਰਾਸ਼ਟਰੀ ਪੱਧਰ ਦੇ ਕੀਤੇ ਗਏ ਹਨ ਜਿਵੇਂ ਕਿ ਸਕੂਲ ਵਿੱਚ ਅੰਤਰਰਾਸ਼ਟਰੀ ਓਲੰਪਿਕ ਪੱਧਰ ਦੀ ਇੰਨਡੋਰ ਸ਼ੂਟਿੰਗ ਰੇਂਜ ਜਿਸ ਵਿੱਚ ਜਰਮਨੀ ਡਿਜ਼ੀਟਲ ਸ਼ੂਟਿੰਗ ਟਰਾਲੀਆਂ ਦਾ ਖਾਸ ਪ੍ਰਬੰਧ ਹੈ ਜਿਸ ਵਿੱਚ ਨਿਸ਼ਾਨਾ ਲਗਾਉਣ ਉਪਰੰਤ ਨਤੀਜਾ ਲੈੱਪਟਾਪ ਦੀ ਸਕਰੀਨ ਉੱਤੇ ਆਉਂਦਾ ਹੈ। ਇਸੇ ਤਰਾਂ੍ਹ ਹੀ ਬੈਡਮਿੰਟਨ ਖੇਡ ਵਿੱਚ ਵੀ ਬੀ.ਬੀ.ਐੱਸ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਮੱਲਾਂ ਮਾਰ ਚੁੱਕੇ ਹਨ। ਸਕੂਲ ਵਿੱਚ ਬੈਡਮਿੰਟਨ ਦੇ 2 ਇੰਡੋਰ ਵੁੱਡਨ ਕੋਰਟ ਵਿਦਿਆਰਥੀਆਂ ਨੂੰ ਮਹੁੱਈਆ ਕਰਵਾਏ ਗਏ ਹਨ ਤਾਂ ਜੋ ਆਧੁਨਿਕ ਸਹੂਲਤਾਂ ਰਾਹੀਂ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਮਹਾਰਤ ਹਾਸਲ ਕਰਦੇ ਅੱਗੇ ਵਧਣ। ਸਕੂਲ ਵਿੱਚ ਹਰ ਸਾਲ ਕਰਵਾਏ ਜਾਣ ਵਾਲੇ ਸਲਾਨਾ ਖੇਡ ਮੁਕਾਬਲਿਆ ਵਿੱਚ ਵਿਦਿਆਰਥੀ 38 ਖੇਡਾਂ ਦੇ ਨਾਲ-ਨਾਲ 20 ਤੋਂ ਵੱਧ ਟ੍ਰੈਕ ਤੇ ਫੀਲਡ ਈਵੈਂਟ ਵਿੱਚ ਹਿੱਸਾ ਲੈਂਦੇ ਹਨ। ਲਗਭਗ 600 ਦੇ ਕਰੀਬ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਸਾਰੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਖੇਡ ਜਗਤ ਦੀਆਂ ਮਹਾਨ ਹਸਤੀਆਂ ਉਚੇਚੇ ਤੌਰ ਤੇ ਹਾਜ਼ਰ ਹੁੰਦੀਆਂ ਹਨ। ਜਿਨ੍ਹਾਂ ਵਿੱਚ ਇਸ ਸਾਲ ਕ੍ਰਿਕੇਟ ਜਗਤ ਦੇ ਮਹਾਨ ਖਿਡਾਰੀ ਤੇ ਵਰਲਡ ਕੱਪ ਵਿਜੇਤਾ ਸ਼੍ਰੀ ਕਪਿਲ ਦੇਵ ਜੀ ਨੇ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਇਸ ਤੋਂ ਇਲਾਵਾ ਸਕੂਲ ਵੱਲੋਂ ਸਮੇਂ-ਸਮੇਂ ਜਾਗਰੂਕਤਾ ਰੈਲੀਆਂ ਕੌਮੀ ਅਤੇ ਭਾਰਤੀ ਸੰਸਕ੍ਰਿਤੀ ਦੇ ਤਿਉਹਾਰਾਂ ਨੂੰ ਵੱਡੇ ਪੱਧਰ ਤੇ ਮਨਾ ਕੇ ਵਿਦਿਆਰਥੀਆਂ ਨੂੰ ਆਪਣੀ ਸੱਭਿਅਤਾ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪੜ੍ਹਾਈ ਦੇ ਖੇਤਰ ਵਿੱਚ ਵੀ ਵਿਦਿਆਰਥੀਆਂ ਨੇ ਇਨਾਮ ਹਾਸਲ ਕੀਤੇ ਹਨ। ਸੰਸਥਾ ਵਿੱਚ ਪੜ੍ਹਾਈ ਅਤੇ ਖੇਡਾਂ ਦਾ ਤਾਲ-ਮੇਲ ਬਰਾਬਰ ਰੱਖਿਆ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਤੋਂ ਇਲਾਵਾ ਸਕੂਲ ਵਿੱਚ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ‘ਤੇ 1 ਜੂਨ ਤੋਂ 10 ਜੂਨ ਤੱਕ ਸਕੂਲੀ ਬੱਚਿਆਂ ਲਈ ਫਰੀ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕਲਾਵਾਂ ਸਿਖਾਈਆਂ ਜਾਂਦੀਆਂ ਹਨ, ਜਿਵੇਂ ਕਿ ਕਢਾਈ, ਸਿਲਾਈ ਤੇ ਬੁਣਾਈ, ਕੁਕਿੰਗ ਕਲਾਸ, ਪੇਂਟਿੰਗ, ਆਰਟ ਤੇ ਕਰਾਫਟ, ਸੰਗੀਤ, ਨਾਚ, ਫੋਟੋਗ੍ਰਾਫੀ ਅਤੇ ਅਨੇਕਾਂ ਫਨ ਗੇਮਜ਼ ਵੀ ਕਰਵਾਈਆਂ ਜਾਂਦੀਆਂ ਹਨ। ਇਹਨਾਂ ਸਹੁਲਤਾਂ ਸਦਕਾ ਹੀ ਬਲੂਮਿੰਗ ਬਡਜ਼ ਸਕੂਲ ਨੂੰ ਇਹ ਅਵਾਰਡ ਪ੍ਰਾਪਤ ਹੋਇਆ ਹੈ।