ਬਲੂਮਿੰਗ ਬਡਜ਼ ਸਕੂਲ ਵਿੱਚ ਵਿਸ਼ਵ ਪੁਸਤਕ ਦਿਵਸ ਮੌਕੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਲਈ ਕੀਤਾ ਪ੍ਰੇਰਿਤ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚੱ ਅੱਜ ਸਵੇਰ ਦੀ ਸਭਾ ਦੋਰਾਨ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਵਿਸ਼ਵ ਪੁਸਤਕ ਦਿਵਸ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਤੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਚਾਰਟ, ਅਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਵਿਦਿਆਰਥੀ ਨੇ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ 23 ਅਪ੍ਰੈਲ ਵਾਲੇ ਦਿਨ ਹੀ ਵਿਸ਼ਵ ਦੇ ਕਈ ਪ੍ਰਮੁੱਖ ਲੇਖਕ, ਵਿਲੀਅਮ ਸ਼ੈਕਸਪੀਅਰ, ਮਿਗੁਏਲ ਡੀ ਸਰਵੈਂਟਸ ਦੀ ਮੌਤ ਹੋ ਗਈ ਸੀ। ਇਸ ਤਾਰੀਖ ਨੂੰ ਕਿਤਾਬਾਂ ਅਤੇ ਲੇਖਕਾਂ ਨੂੰ ਵਿਸ਼ਵ-ਵਿਆਪੀ ਸ਼ਰਧਾਂਜਲੀ ਦੇਣ ਲਈ ਅਤੇ ਹਰ ਕਿਸੇ ਨੂੰ ਕਿਤਾਬਾਂ ਤੱਕ ਪਹੁੰਚ ਕਰਨ ਲਈ ਉਤਸ਼ਾਹਿਤ ਕਰਦੀ ਸੀ। ਇਸ ਕਰਕੇ ਹਰ ਸਾਲ 23 ਅਪ੍ਰੈਲ ਨੂੰ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਅੱਗੇ ਕਿਤਾਬਾਂ ਦੀ ਮਹਤੱਤਾ ਬਾਰੇ ਦੱਸਦੇ ਹੋਏ ਕਿਹਾ ਕਿ ਕਿਤਾਬਾਂ ਹਰ ਵਿਦਿਆਰਥੀ ਦੇ ਜੀਵਨ ਵਿੱਚ ਉਹਨਾਂ ਨੂੰ ਕਲਪਨਾ ਦੇ ਸੰਸਾਰ ਨਾਲ ਜਾਣੂ ਕਰਵਾ ਕੇ, ਬਾਹਰੀ ਦੁਨੀਆਂ ਦਾ ਗਿਆਨ ਪ੍ਰਦਾਨ ਕਰਨ, ਉਹਨਾਂ ਦੇ ਪੜ੍ਹਨ, ਲਿਖਣ ਅਤੇ ਬੋਲਣ ਦੇ ਹੁਨਰਾਂ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਯਾਦਦਾਸ਼ਤ ਅਤੇ ਬੁੱਧੀ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਦੋਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਵਾਇਸ ਪ੍ਰਿੰਸੀਪਲ ਸ਼੍ਰੀ ਮਤੀ ਨਿਧੀ ਬਰਾੜ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਦੇ ਕਾਰਨ ਬਹੁਤ ਸਾਰੇ ਲੋਕ ਜਾਂ ਵਿਦਿਆਰਥੀ ਕਿਤਾਬਾਂ ਤੋਂ ਦੂਰ ਹੂੰਦੇ ਜਾ ਰਹੇ ਹਨ। ਕਿਤਾਬਾਂ ਗਿਆਨ ਨਾਲ ਭਰੀਆਂ ਹੁੰਦੀਆਂ ਹਨ, ਉਹ ਸਾਨੂੰ ਜ਼ਿੰਦਗੀ ਜਿਉਣ ਦਾ ਸਹੀ ਸਲੀਕਾ ਦਿੰਦੀਆਂ ਹਨ। ਕਿਤਾਬਾਂ ਸਾਨੂੰ ਮੁਸ਼ਕਲਾਂ, ਪਿਆਰ, ਡਰ ਅਤੇ ਹਰ ਛੋਟੀ ਜਿਹੀ ਚੀਜ਼ ਬਾਰੇ ਸਿਖਾਉਂਦੀਆਂ ਹਨ ਜੋ ਜ਼ਿੰਦਗੀ ਦਾ ਹਿੱਸਾ ਹਨ। ਕਿਤਾਬਾਂ ਇੱਥੇ ਸਦੀਆਂ ਤੋਂ ਮੌਜੂਦ ਹਨ ਅਤੇ ਸਾਡੇ ਇਤਿਹਾਸ, ਸਭਿਅਤਾਵਾਂ ਅਤੇ ਸੱਭਿਆਚਾਰਾਂ ਬਾਰੇ ਗਿਆਨ ਦਿੰਦੀਆਂ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਬਣੀ ਲਾਇਬ੍ਰੇਰੀ ਵਿੱਚ ਜਾ ਕੇ ਚੰਗੀਆਂ ਕਿਤਾਬਾਂ ਪੜਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਸਕੂਲ ਵਿੱਚ ਬਣੀ ਅਤਿ ਆਧੁਨਿਕ ਲਾਇਬ੍ਰੇਰੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਵਿਸ਼ੇ ਨਾਲ ਸੰਬੰਧਤ ਕਿਤਾਬਾਂ ਵਿਦਿਆਰਥੀਆਂ ਲਈ ਮੌਜੂਦ ਹਨ। ਜਿੱਥੇ ਜਾ ਕੇ ਉਹ ਆਪਣੀ ਮਨਪਸੰਦ ਦੇ ਵਿਸ਼ੇ ਦੀਆ ਕਿਤਾਬਾਂ ਪੜ ਕੇ ਗਿਆਨ ਹਾਸਲ ਕਰ ਸਕਦੇ ਹਨ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਮੋਜੂਦ ਸਨ।