ਬਲੂਮਿੰਗ ਬਡਜ਼ ਸਕੁਲ ਦੀ ਕ੍ਰਿਕੇਟ ਅੰਡਰ-14 ਲੜਕਿਆਂ ਦੀ ਟੀਮ ਬਣੀ ਮੋਗਾ ਜ਼ੋਨ ਚੈਂਪਿਅਨ
9 ਵਿਕਟਾਂ ਨਾਲ ਜਿੱਤਿਆ ਫਾਇਨਲ ਮੁਕਾਬਲਾ - ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਅਕਸਰ ਹੀ ਇਸ ਸਕੁਲ਼ ਦੇ ਵਿਦਿਆਰਥੀ ਸਿੱਖਿਆ ਜਾਂ ਖੇਡਾਂ ਦੇ ਖੇਤਰ ਵਿੱਚ ਨਵੀਆਂ-ਨਵੀਆਂ ਮੱਲਾਂ ਮਾਰਦੇ ਰਹਿੰਦੇ ਹਨ। ਇਸੇ ਲੜੀ ਦੇ ਚਲਦਿਆਂ ਬਲੂਮਿੰਗ ਬਡਜ਼ ਸਕੂਲ ਦੀ ਅੰਡਰ-14 ਲੜਕਿਆਂ ਦੀ ਕ੍ਰਿਕੇਟ ਟੀਮ ਨੇ ਚੱਲ ਰਹੀਆਂ ਮੋਗਾ ਜ਼ੋਨ ਖੇਡਾਂ ਵਿੱਚ ਫਾਈਨਲ ਮੈਚ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਤੇ ਚੈਂਪਿਅਨ ਬਣੀ। ਇਸ ਗੱਲ ਦੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਮੋਗਾ ਜ਼ੋਨ ਖੇਡਾਂ ਦੇ ਕ੍ਰਿਕੇਟ ਦੇ ਮੁਕਾਬਲੇ ਬਲੂਮਿੰਗ ਬਡਜ਼ ਸਕੂਲ਼ ਦੀ ਗਰਾਉਂਡ ਵਿੱਚ ਹੀ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਬੀ.ਬੀ.ਐੱਸ. ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਭੰਗੇਰੀਆਂ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਜਿੱਤ ਹਾਸਿਲ ਕੀਤੀ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਭੰਗੇਰੀਆਂ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 22 ਦੌੜਾਂ ਦਾ ਟਾਰਗੇਟ ਦਿੱਤਾ, ਜਿਸ ਨੂੰ ਬੀ.ਬੀ.ਐੱਸ. ਦੀ ਟੀਮ ਨੇ ਅਸਾਨੀ ਨਾਲ ਹਾਸਿਲ ਕਰ ਲਿਆ ਅਤੇ 9 ਵਿਕਟਾਂ ਨਾਲ ਇਸ ਫਾਈਨਲ ਮੁਕਾਬਲੇ ਵਿੱਚ ਜੇਤੂ ਰਹੇ। ਉਹਨਾਂ ਅੱਗੇ ਦੱਸਿਆਂ ਕਿ ਇਸ ਸਾਰੇ ਟੂਰਨਾਮੈਂਟ ਦੌਰਾਨ ਬੀ.ਬੀ.ਐੱਸ. ਅੰਡਰ-14 ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਤੋਂ ਪਹਿਲਾਂ ਸੈਮੀ-ਫਾੲਨਿਲ ਮੁਕਾਬਲੇ ਵਿੱਚ ਟੀਮ ਨੇ ਸੈਕਰਡ ਹਾਰਟ ਸਕੂਲ ਦੀ ਟੀਮ ਵਿਰੁੱਧ ਖੇਡਦਿਆਂ ਹੋਇਆ 60 ਦੌੜਾਂ ਦਾ ਟਾਰਗੇਟ ਸੈੱਟ ਕੀਤਾ ਸੀ ਪਰ ਸੈਕਰਡ ਹਾਰਟ ਦੀ ਸਕੂਲ ਦੀ ਟੀਮ ਸਿਰਫ 48 ਦੌੜਾਂ ਹੀ ਬਣਾ ਸਕੀ ਸੀ। ਇਸ ਸਾਰੇ ਟੂਰਨਾਮੈਂਟ ਦੌਰਾਨ ਬੀ.ਬੀ.ਐੱਸ. ਸਕੂਲ ਦੇ ਸੱਜਨ ਸਿੰਘ ਨੇ ਕੁੱਲ 110 ਦੌੜਾਂ ਬਣਾਈਆਂ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਸਾਰੀ ਕ੍ਰਿਕੇਟ ਟੀਮ ਅਤੇ ਕੋਚ ਕਾਮਤਾ ਪ੍ਰਸਾਦ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗਲਬਾਤ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਵਿਦਿਆਰਥੀ ਸਿਰਫ ਪੜਾਈ ਦੇ ਖੇਤਰ ਵਿੱਚ ਹੀ ਅੱਗੇ ਵੱਧਦੇ ਹਨ, ਸਗੋਂ ਕਈ ਵਿਦਿਆਰਥੀ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਇਸ ਲਈ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿੱਚ ਲੱਗਭੱਗ ਹਰ ਪ੍ਰਕਾਰ ਦੀ ਖੇਡ ਲਈ ਮੈਦਾਨ, ਖੇਡਾਂ ਦਾ ਸਮਾਨ ਅਤੇ ਕੋਚਿੰਗ ਦਾ ਖਾਸ ਪ੍ਰਬੰਧ ਹੈ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਦੀ ਕ੍ਰਿਕੇਟ ਗਰਾਉਂਡ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਮੋਹਾਲੀ ਤੋਂ ਮਾਨਤਾ ਪ੍ਰਾਪਤ ਹੈ ਤੇ ਇੱਥੇ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਦਾ ਰੀਜ਼ਨਲ ਕ੍ਰਿਕੇਟ ਕੋਚਿੰਗ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਸਕੂਲ ਮੈਨੇਜਮੈਂਟ ਦੇ ਇਹਨਾਂ ਯਤਨਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਬੀ.ਬੀ.ਐੱਸ. ਦੇ ਵਿਦਿਆਰਥੀ ਆਏ ਦਿਨ ਨਵੀਆਂ ਮੱਲਾਂ ਮਾਰਦੇ ਹਨ ਅਤੇ ਸਕੂਲ ਦੇ ਨਾਂ ਨੂੰ ਹੋਰ ਵੀ ਰੌਸ਼ਨ ਕਰਦੇ ਹਨ।