ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਅੱਗ ਬੁਝਾਉ ਯੰਤਰਾਂ ਨੁੰ ਇਸਤੇਮਾਲ ਕਰਨ ਦੀ ਦਿੱਤੀ ਗਈ ਟ੍ਰੇਨਿੰਗ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਸਕੂਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਅੱਗ ਬੁਝਾਊ ਯੰਤਰਾਂ ਨੂੰ ਇਸਤੇਮਾਲ ਕਰਨ ਦੀ ਟ੍ਰੇਨਿੰਗ ਮੁਹੱਈਆ ਕਰਵਾਈ ਗਈ। ਜਿਸ ਦੋਰਾਨ ਵਿਦਿਆਰਥੀਆਂ ਨੂੰ ਇਹ ਦਿਖਾਇਆ ਤੇ ਸਿਖਾਇਆ ਗਿਆ ਕਿ ਵੱਖ-ਵੱਖ ਹਲਾਤਾਂ ਵਿੱਚ, ਵੱਖ-ਵੱਖ ਥਾਵਾਂ ਉੱਤੇ ਅਤੇ ਵੱਖ-ਵੱਖ ਕਿਸਮ ਦੀ ਅੱਗ ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਗਲੈਕਸੀ ਫਾਇਰ ਸਰਵਿਸਿਜ਼ ਤੋਂ ਸ. ਹਰਪ੍ਰੀਤ ਸਿੰਘ ਜੀ ਮੌਜੂਦ ਸਨ ਜਿੰਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਫਾਇਰ ਸੇਫਟੀ ਸਬੰਧੀ ਬਹੁਤ ਹੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਸਕੂਲ ਗਰਾਉਂਡ ਵਿੱਚ ਇੱਕ ਮੌਕ-ਡਰਿੱਲ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਖੁੱਦ ਨੂੰ ਸੁਰੱਖਿਅਤ ਰੱਖਦਿਆਂ ਹੋਇਆਂ ਅੱਗ ਤੇ ਕਾਬੂ ਪਾਉਣ ਦੀ ਪ੍ਰੈਕਟੀਕਲ ਟਰੈਨਿੰਗ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ, ਡਰਾਇਵਰਾਂ ਨੂੰ ਅਤੇ ਹੈਲਪਰਾਂ ਨੂੰ ਵੱਖ –ਵੱਖ ਤਰ੍ਹਾਂ ਦੇ ਫਾਇਰ ਸੇਫਟੀ ਯੰਤਰਾ ਦੀ ਵਰਤੋਂ ਕਰਨ ਦਾ ਵੀ ਢੰਗ ਸਿਖਾਇਆ ਗਿਆ। ਹਰਪ੍ਰੀਤ ਸਿੰਘ ਜੀ ਨੇ ਵਿਸਥਾਰ ਨਾਲ ਸਮਝਾਇਆ ਕਿ ਸਕੂਲ ਵਿੱਚ, ਘਰ ਵਿੱਚ ਜਾਂ ਕਦੇ ਸਕੂਲ ਵੈਨ ਵਿੱਚ ਸਫਰ ਕਰਦੇ ਹੋਏ ਜੇਕਰ ਅੱਗ ਲੱਗਣ ਵਰਗੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਾਨੂੰ ਹਿੰਮਤ ਅਤੇ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ। ਜੇਕਰ ਸਾਡੇ ਕੋਲ ਫਾਇਰ ਸੇਫਟੀ ਯੰਤਰ ਮੌਜੂਦ ਹੋਣ ਅਤੇ ਇਹਨਾਂ ਦੀ ਵਰਤੋਂ ਦਾ ਸਹੀ ਤਰੀਕਾ ਸਾਨੂੰ ਪਤਾ ਹੋਵੇ ਤਾਂ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨ ਨੁੰ ਘੱਟ ਕੀਤਾ ਜਾ ਸਕਦਾ ਹੈ ਅਤੇ ਕਈ ਜਾਨਾਂ ਦੀ ਵੀ ਸੁਰੱਖਿਆ ਕੀਤੀ ਜਾ ਸਕਦੀ ਹੈ। ਉਹਨਾਂ ਇਸ ਗੱਲ ਉੱਪਰ ਵੀ ਚਾਨਣਾ ਪਾਇਆ ਕਿ ਹਰ ਪ੍ਰਕਾਰ ਦੀ ਅੱਗ ਨੂੰ ਪਾਣੀ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਬਿਜਲੀ ਦੀਆਂ ਤਾਰਾਂ ਦੀ ਅੱਗ, ਪੈਟਰੋਲ ਦੀ ਅੱਗ ਜਾਂ ਗੈਸ ਤੋਂ ਲੱਗੀ ਹੋਈ ਅੱਗ ਤੇ ਪਾਣੀ ਨਾਲ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਦੀ ਅੱਗ ਤੇ ਕਾਬੂ ਪਾਉਣ ਲਈ ਰੇਤ ਜਾਂ ਫੋਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਡਰਿੱਲ ਦੋਰਾਨ ਸਕੂਲ ਦੀ ਗਰਾਉਂਡ ਵਿੱਚ ਵਿਦਿਆਰਥੀ ਅਤੇ ਸਟਾਫ ਵੱਲੋਂ ਅੱਗ ਬੁਝਾਉ ਅੰਤਰ ਆਪ ਖੁੱਦ ਚਲਾਏ ਤਾਂ ਜੋ ਕਿਸੇ ਵੀ ਅਣਸੁਖਾਵੀਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੀ ਬਲੂਮਿੰਗ ਬਡਜ਼ ਸੰਸਥਾ ਆਪਣੇ ਹਰ ਇੱਕ ਵਿਦਿਆਰਥੀ ਦੀ ਸੁਰੱਖਿਆ ਲਈ ਵਚਨਬੱਧ ਹੈ। ਸਕੂਲ ਦੇ ਹਰ ਬਲਾਕ ਵਿੱਚ ਫਾਇਰ ਹਾਈਡਰੈਂਟ ਸਿਸਟਮ ਲੱਗੇ ਹੋਏ ਹਨ ਅਤੇ ਹਰ ਫਲੋਰ ਉੱਪਰ ਹੋਜ਼ ਰੀਲ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸਕੂਲ ਦੇ ਹਰ ਹਿੱਸੇ ਵਿੱਚ ਅੱਗ ਬੁਝਾਊ ਅੰਤਰ ਲੱਗੇ ਹੋਏ ਹਨ ਅਤੇ ਸਮੇਂ-ਸਮੇਂ ਤੇ ਇਹਨਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਵੈਨਾਂ ਵਿੱਚ ਵੀ ਇਹ ਯੰਤਰ ਫਿੱਟ ਕੀਤੇ ਹੋਏ ਹਨ ਅਤੇ ਡਰਾਈਵਰਾਂ ਅਤੇ ਹੈਲਪਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਰਹਿੰਦੀ ਹੈ। ਇਸ ਤੋਂ ਬਾਅਦ ਸਕੂਲ ਦੇ ਸੀ.ਈ.ਓ ਰਾਹੁਲ ਛਾਬੜਾ ਅਤੇ ਸਮੂਹ ਮੈਨੇਜਮੈਂਟ ਵੱਲੋਂ ਹਰਪ੍ਰੀਤ ਸਿੰਘ ਜੀ ਦਾ ਇਸ ਟ੍ਰੇਨਿੰਗ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ।