ਬਲੂਮਿੰਗ ਬਡਜ਼ ਸਕੂਲ ਵਿੱਚ ਤੀਸਰੇੇ ਫੇਸ ਵਿੱਚ ਛੇਵੀਂ ਤੋਂ ਨੌਵੀਂ ਤੇ ਗਿਆਰਵੀਂ ਕਲਾਸ ਦੇ ਸਲਾਨਾ ਨਤੀਜੇ ਐਲਾਨੇ ਗਏ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਅਕੈਡਮਿਕ ਸਾਲ 2022-2023 ਦੇ ਸਲਾਨਾ ਨਤੀਜਿਆਂ ਦੇ ਤੀਸਰੇ ਫੇਸ ਵਿੱਚ ਛੇਵੀਂ ਤੋਂ ਨੌਵੀਂ ਅਤੇ ਗਿਆਰਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੋਰਾਨ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਅਤੇ ਉਹਨਾਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਮਾਪਿਆਂ ਨਾਲ ਵਿਦਿਆਰਥੀਆਂ ਦਾ ਰਿਜ਼ਲਟ ਸਾਂਝਾ ਕੀਤਾ। ਸਾਰਾ ਸਾਲ ਮੇਹਨਤ ਨਾਲ ਪੜਾਈ ਕਰਨ ਤੋਂ ਬਾਅਦ ਸਲਾਨਾ ਰਿਜ਼ਲਟ ਵਾਲਾ ਦਿਨ ਹਰ ਵਿਦਿਆਰਥੀ ਲਈ ਬਹੁਤ ਖਾਸ ਹੁੰਦਾ ਹੈ। ਰਿਜ਼ਲਟ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਚੰਗੇ ਨੰਬਰਾਂ ਨਾਲ ਪਾਸ ਹੋਏ ਵਿਦਿਆਰਥੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਸਕੂਲ ਦਾ ਨਵਾਂ ਸੈਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਛੇਵੀਂ ਕਲਾਸ ਚੋਂ ਪਰਮੀਤ ਕੌਰ, ਮਨਪ੍ਰੀਤ ਕੌਰ, ਸ਼ਿਫਰਾ ਜੈਦਕਾ, ਗੁਰਲੀਨ ਕੌਰ ਸਰਾਂ ਪਹਿਲੇ ਸਥਾਨ ਤੇ ਰਹੇ। ਗੁਰਲੀਨ ਕੌਰ ਗਿੱਲ, ਗੁਰਸਿਮਰਨ ਕੌਰ, ਸੁਖਮਨਪ੍ਰੀਤ ਕੌਰ, ਹੁਸਨਦੀਪ ਕੌਰ ਦੂਸਰੇ ਸਥਾਨ ਤੇ ਰਹੇ। ਅਰਸ਼ੀਆ ਸ਼ਰਮਾ, ਰਮਨਜੋਤ ਕੌਰ, ਸਮਾਇਰਾ, ਹਰਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ। ਸੱਤਵੀਂ ਕਲਾਸ ਚੋਂ ਪਾਵਨੀ, ਹਰਗੁਨਦੀਪ ਕੌਰ, ਅਰਪਿਤਾ, ਅਭਿਨੰਦਨ ਪਹਿਲੇ ਸਥਾਨ ਤੇ ਰਹੇ। ਸੰਯੋਗਿਤਾ ਜੇਠੀ, ਪਵਨੀਤ ਸਿੰਘ ਗਿੱਲ, ਸ਼ਾਹਰੀਨ ਸਿਬੀਆ, ਮਨਕੀਰਤ ਕੌਰ ਦੂਸਰੇ ਸਥਾਨ ਤੇ ਰਹੇ। ਅਨੁਰੀਤ ਕੌਰ, ਮੋਹਿਤਇੰਦਰ ਸਿੰਘ, ਅਰਸ਼ਮੀਤ ਕੌਰ, ਪ੍ਰਭਲੀਨ ਕੌਰ ਤੀਸਰੇ ਸ਼ਤਾਨ ਤੇ ਰਹੇ। ਅੱਠਵੀਂ ਕਲਾਸ ਚੋਂ ਤਰਨਪ੍ਰੀਤ ਕੌਰ, ਸਿਮਰਨਪ੍ਰੀਤ ਕੌਰ, ਹਰਸਿਮਰਨ ਕੌਰ, ਮਹਿਕਦੀਪ ਕੌਰ, ਮਨਰੀਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਖੁਸ਼ਪ੍ਰੀਤ ਕੌਰ, ਗ੍ਰੈਸ਼ੀ ਭਾਰਦਵਾਜ, ਰਿਯਾਂਸ਼ੀ, ਮਨਮੀਤ ਕੌਰ, ਗੁਰਨੂਰ ਕੌਰ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਸੁਖਮਨਵੀਰ ਕੌਰ, ਰਮਨਪ੍ਰੀਤ ਕੌਰ, ਜਸਮੀਤ ਕੌਰ, ਰਾਜ ਕੁਮਾਰ ਤੇ ਜਗਦੀਪ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਨੌਵੀਂ ਕਲਾਸ ਚੋਂ ਗੁਰਬਾਜ਼ ਸਿੰਘ, ਸੁਖਪ੍ਰੀਤ ਸ਼ਰਮਾ, ਸਿਮਰਨਜੀਤ ਕੌਰ ਗਿੱਲ, ਗੁਨਿੱਧ ਸਿੰਘ ਸਿੱਧੂ ਤੇ ਯੁਵਰਾਜ ਸਿੰਘ ਪਹਿਲੇ ਸਥਾਨ ਤੇ ਰਹੇ। ਅਮਨਦੀਪ ਕੌਰ, ਹਰਮਨਜੋਤ ਕੌਰ, ਹਰਮੀਤ ਕੌਰ, ਪਰਵੀਨ ਕੌਰ ਗਿੱਲ ਤੇ ਹਰਲੀਨ ਕੌਰ ਦੂਸਰੇ ਸਥਾਨ ਤੇ ਰਹੇ। ਸੁਖਪ੍ਰੀਤ ਕੌਰ, ਸ਼ਰੇਅਸ਼, ਜਸਪ੍ਰੀਤ ਕੌਰ, ਹਰਜਪਜੀ ਕੌਰ, ਅਮਾਨਤਦੀਪ ਕੌਰ ਤੀਸਰੇ ਸਥਾਨ ਤੇ ਰਹੇ। ਇਸੇ ਤਰਾਂ ਗਿਆਰਵੀਂ ਆਰਟਸ ਚੋਂ ਕੋਮਲ ਸੰਧੂ, ਹਰਮਨਦੀਪ ਕੌਰ, ਖੁਸ਼ਪ੍ਰੀਥ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਕਾਮਰਸ ਚੋਂ ਮੁਸਕਾਨਪ੍ਰੀਤ ਕੌਰ ਤੇ ਹਰਮਨਪ੍ਰੀਤ ਕੌਰ ਪਹਿਲੇ, ਸੁਖਵੀਰ ਕੌਰ ਤੇ ਕਮਲਜੋਤ ਕੌਰ ਦੂਜੇ ਅਤੇ ਅਰਸ਼ਦੀਪ ਸਿੰਘ ਜੋਹਲ ਤੇ ਗਰਿਮਾ ਸੈਣੀ ਤੀਜੇ ਸਥਾਨ ਤੇ ਰਹੇ। ਨਾਨ-ਮੈਡੀਕਲ ਚੋਂ ਗੁਰਨੀਤ ਕੌਰ, ਆਰੀਅਨ ਸਿੰਗਲਾ ਤੇ ਪ੍ਰਭਜੋਤ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਮੈਡੀਕਲ ਚੋਂ ਅਕਾਸ਼ਪ੍ਰੀਤ ਕੌਰ, ਅਰਮਾਨਦੀਪ ਕੌਰ ਤੇ ਵਿਪਨਪ੍ਰੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਇਸ ਮੌਕੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਮੈਰਿਟ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।