ਬਲੂਮਿੰਗ ਬੱਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿੱਚ ਰੁੱਖ ਲਗਾ ਕੇ ਮਨਾਇਆ ਗਿਆ ‘ਵਾਤਾਵਰਨ ਦਿਵਸ’
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਬਲੂਮਿੰਗ ਬੱਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਜਿਸ ਵਿੱਚ ਅੱਜ ਨੰਨੇ-ਮੁੰਨੇ ਬੱਚਿਆਂ ਵੱਲੋਂ ਵਾਤਾਵਰਨ ਦਿਵਸ ਨਾਲ ਸੰਬੰਧਤ ਚਾਰਟ ਪੇਸ਼ ਕਰਕੇ ਤੇ ਸਕੂਲ ਵਿੱਚ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਹਰ ਸਾਲ ਨੰਨੇ-ਮੁੰਨੇ ਬੱਚਿਆਂ ਵੱਲੋਂ ਸਕੂਲ ਵਿੱਚ ਬੂਟੇ ਲਗਾਏ ਜਾਂਦੇ ਹਨ ਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਮੋਂਟੈਸਰੀ ਐਕਟੀਵਿਟੀ ਦੋਰਾਨ ਵੀ ਉਹਨਾਂ ਨੁੰ ਪੋਦਿਆਂ ਨੂੰ ਪਾਣੀ ਦੇਣਾ ਸਿਖਾਇਆ ਜਾਂਦਾ ਹੈ ਤਾਂ ਜੋ ਬਚਪਣ ਤੋਂ ਹੀ ਉਹ ਕੁਦਰਤ ਨਾਲ ਜੁੜ ਜਾਣ। ਇਸ ਦੇ ਤਹਿਤ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਸੋਨੀਆ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਦਿਵਸ ਸਾਨੂੰ ਹਰ ਸਾਲ ਇਸ ਗੱਲ ਦੀ ਯਾਦ ਦਵਾਉਂਦਾ ਹੈ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸੰਭਾਲਣ ਦੀ ਲੋੜ ਹੈ। ਹਰ ਸਾਲ ਇਹ ਦਿਵਸ ਕਿਸੇ ਨਾ ਕਿਸੇ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਹੈ ‘ਈਕੋਸਿਸਟਮ ਰਿਸੋਟਰੇਸ਼ਨ’: ਭਾਵ ਇੱਕ ਸਿਹਤ ਮੰਦ ਈਕੋਸਿਸਟਮ ਦੀ ਮੁੜ੍ਹ ਤੋਂ ਬਹਾਲੀ ਕਰਨਾ। ਇਸ ਦੇ ਨਾਲ ਹੀ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਨਾਂ ਕੇਵਲ ਸਿਹਤਮੰਦ ਈਕੋਸਿਸਟਮ ਦੀ ਬਹਾਲੀ ਕੀਤੀ ਜਾਵੇ ਸਗੋਂ ਇੱਸ ਨੂੰ ਸਾਂਭਿਆ ਵੀ ਜਾਵੇ। ਰੁੱਖ ਲਗਾਉਣਾ ਤੇ ਉਹਨਾਂ ਦੀ ਦੇਖਭਾਲ ਕਰਨਾ ਹਰ ਇਕ ਇਨਸਾਨ ਦੀ ਕੇਵਲ ਜਿੰਮੇਵਾਰੀ ਹੀ ਨਹੀਂ ਰਹਿ ਗਈ ਸਗੋਂ ਇਹ ਬਹੂਤ ਵੱਡੀ ਜ਼ਰੂਰਤ ਬਣ ਚੁੱਕੀ ਹੈ ਤੇ ਹਰ ਇਨਸਾਨ ਨੂੰ ਆਪਣੀ ਇਸ ਲੋੜ ਨੂੰ ਪੂਰਾ ਕਰਨ ਲਈ ਜਿੰਦਗੀ ਵਿੱਚ ਇੱਕ ਰੁੱਖ ਲਗਾਉਣਾ ਚਾਹੀਦਾ ਹੈ ਤੇ ਉਸਦੀ ਦੇਖਭਾਲ ਕਰਨੀ ਚਾਹੀਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਪੌਦੇ ਵੰਡੇ ਤੇ ਉਹਨਾਂ ਵਿੱਚ ਇਹ ਭਾਵਨਾ ਪੈਦਦਾ ਕੀਤੀ ਕਿ ਉਹ ਆਪਣੀ ਜਿੰਦਗੀ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਸਰਖਤ ਬਨਣ ਤੱਕ ਉਹਨਾਂ ਦੀ ਦੇਖਭਾਲ ਕਰਨ, ਕਿਉਂਕਿ ਉਦੋਂ ਤੱਕ ਬੂਟੇ ਲਗਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਜਦੋਂ ਤੱਕ ਉਹਨਾਂ ਦੀ ਦੇਖਭਾਲ ਨਾ ਕੀਤੀ ਜਾਵੇ।