ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਸਰੀ ਸਕੂਲ ਵਿੱਚ ਸਮਰ ਕੈਂਪ ਦੇ ਅੰਤਿਮ ਦਿਨ ਬੱਚਿਆਂ ਨੇ ਲਿਆ ਸਾਈਕਲਿੰਗ ਦਾ ਮਜ਼ਾ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਸਰੀ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ 1 ਜੂਨ ਤੋਂ ਸ਼ੁਰੂ ਹੋਏ ਸਮਰ ਕੈਂਪ, ਜਿਸ ਦਾ ਅੱਜ ਅੰਤਿਮ ਦਿਨ ਸੀ ਵਿੱਚ ਛੋਟੇ-ਛੋਟੇ ਵਿਦਿਆਰਥੀਆਂ ਨੇ ਅੱਜ ਮੁੱਖ ਰੂਪ ਵਿੱਚ ਡਾਂਸ, ਭੰਗੜਾ ਅਤੇ ਸਾਈਕਲਿੰਗ ਆਦਿ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਹ ਗੱਲ ਦੱਸਣਯੋਗ ਹੈ ਕਿ ਵਿਦਿਆਰਥੀਆਂ ਨੇ ਸਾਈਕਲਿੰਗ ਵਿੱਚ ਬੜੇ ਹੀ ਜੋਸ਼ ਨਾਲ ਹਿੱਸਾ ਲਿਆ। ਸਾਇਕਲਿੰਗ ਦੀ ਐਕਟੀਵਿਟੀ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਵਧੀਆ ਰੱਖਣਾ ਸੀ। ਕਿਉਂਕਿ ਬੱਚੇ ਅੱਜਕਲ ਜਿਆਦਾ ਸਮਾਂ ਮੋਬਾਇਲ ਉੱਪਰ ਵੀਡਿਓ ਦੇਖ ਕੇ ਜਾਂ ਗੇਮਾਂ ਖੇਢ ਕੇ ਬਿਤਾਉਂਦੇ ਹਨ। ਉਹਨਾਂ ਨੂੰ ਜਾਗਰੁਕ ਕੀਤਾ ਗਿਆ ਕਿ ਉਹ ਹਰ ਰੋਜ਼ ਆਪਣੇ ਮਾਪਿਆਂ ਨਾਲ ਸਾਇਕਲਿੰਗ ਜ਼ਰੂਰ ਕਰਨ। ਇਸ ਮੌਕੇ ਡਾਂਸ ਕਲਾਸ ਦੇ ਦੌਰਾਨ ਵੀ ਵਿਦਿਆਰਥੀਆਂ ਉਤਸ਼ਾਹ ਦੇਖਣਯੋਗ ਸੀ। ਇਹਨਾਂ ਸਾਰੀਆਂ ਗੱਲਾਂ ਦਾ ਪ੍ਰਗਟਾਵਾ ਸਕੂਲ਼ ਪ੍ਰਿੰਸੀਪਲ ਸ਼੍ਰੀ ਮਤੀ ਸੋਨੀਆ ਸ਼ਰਮਾਂ ਦੁਆਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਅਨੇਕਾਂ ਪ੍ਰਕਾਰ ਦੀ ਗਤਿਵਿਧੀਆਂ ਵਿੱਚ ਹਿੱਸਾ ਲਿਆ, ਕਈ ਪ੍ਰਕਾਰ ਦੀ ਕਲਾ ਤੋਂ ਜਾਣੂ ਹੋਏ, ਵੱਖ-ਵੱਖ ਤਰਾਂ ਦੀਆਂ ਇੰਡੋਰ ਅਤੇ ਆਊਟਡੋਰ ਖੇਡਾਂ ਵਿੱਚ ਸ਼ਾਮਿਲ ਹੋਏ ਅਤੇ ਇਸ ਨੇ ਨਾਲ ਨਾਲ ਪੜ੍ਹਾਈ ਨਾਲ ਸਬੰਧਤ ਵੀ ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਅੱਜ ਸਮਰ ਕੈਂਪ ਦੇ ਅੰਤਿਮ ਦਿਨ ਵਿਦਿਆਰਥੀਆਂ ਵਿੱਚ ਗਰਮੀ ਦੀਆਂ ਛੁੱਟੀਆਂ ਦੀ ਘੋਸ਼ਨਾ ਕੀਤੀ ਗਈ ਤਾਂ ਵਿਦਿਆਰਥੀਆਂ ਦੇ ਚੇਹਰੇ ਤੇ ਇੱਕ ਵੱਖਰੀ ਹੀ ਤਰ੍ਹਾਂ ਦੀ ਖੁਸ਼ੀ ਸੀ। ਉਹਨਾਂ ਕਿਹਾ ਕਿ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਸਰੀ ਸਕੂਲ ਦਾ ਸਾਰਾ ਸਟਾਫ ਬੱਚਿਆਂ ਨੂੰ ਇੱਕ ਚੰਗੇ ਭਵਿੱਖ ਲਈ ਤਿਆਰ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹੈ। ਉਚੇਚੇ ਤੌਰ ਤੇ ਜ਼ਿਕਰਯੋਗ ਹੈ ਕਿ ਸਕੂਲ ਮੈਨੇਜਮੈਂਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ ਪੜਾਈ ਦੇ ਖੇਤਰ ਵਿੱਚ ਹੀ ਉਹਨਾਂ ਦਾ ਵਿਕਾਸ ਕਰਨਾ ਨਹੀਂ ਹੈ ਬਲਕਿ ਉਹਨਾਂ ਦੇ ਸਰਵਪੱਖੀ ਵਿਕਾਸ ਕਰਨਾ ਹੈ, ਜਿਸ ਦੇ ਤਹਿਤ ਹੀ ਇਹ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਸੀ।