Latest News & Updates

ਬੀ.ਬੀ.ਐਸ ਖੇਡਾਂ ਦਾ ਝੰਡਾ ਕੀਤਾ ਖਿਡਾਰੀਆਂ ਦੇ ਹਵਾਲੇ

2 ਸਾਲ ਦਾ ਵਕਫਾ ਪੈਣ ਕਰਕੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ-ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਦਸੰਬਰ ਮਹੀਨੇ ਵਿੱਚ ਹੀ ਹੋਣ ਵਾਲੀਆਂ 14ਵੀਆਂ ਬੀ. ਬੀ. ਐੱਸ. ਗੇਮਜ਼ 2021 ਲਈ ਬੀ.ਬੀ.ਐੱਸ ਖੇਡਾਂ ਦਾ ਝੰਡਾ ਖਿਡਾਰੀਆਂ ਦੇ ਹਵਾਲੇ ਕੀਤਾ। ਸਾਰੇ ਸਕੂਲੀ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬੀ.ਬੀ.ਐੱਸ ਗੇਮਜ਼ ਜੋ ਕਿ ਪਿਛਲੇ ਸਾਲ ਕੋਵਿਡ-19 ਦੀ ਮਹਾਂਮਾਰੀ ਕਾਰਨ ਨਹੀਂ ਹੋ ਸਕੀਆਂ, ਇਸ ਸਾਲ ਬਹੁਤ ਵਿਚਾਰ ਵਟਾਂਦਰੇ ਬਾਅਦ ਇਹਨਾਂ ਖੇਡਾਂ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਜੋ ਕਿ ਹੁਣ ਵੀ ਕੋਵਿਡ ਪ੍ਰਤੀ ਸਾਰੀਆਂ ਹਦਾਇਤਾਂ ਅਤੇ ਸਾਵਧਾਨੀਆਂ ਵਰਤਦਿਆਂ ਕਰਵਾਈਆਂ ਜਾਣਗੀਆਂ। ਖਿਡਾਰੀਆਂ ਦੇ ਸਪੁਰਦ ਕਰਦਿਆਂ ਸਕੂਲ ਦੇ ਐੱਨ.ਸੀ.ਸੀ ਕੈਡਟਜ਼ ਨੇ ਝੰਡੇ ਨੂੰ ਸਭ ਤੋਂ ਅੱਗੇ ਫੜ ਕੇ ਸਾਰੇ ਹੀ ਖਿਡਾਰੀਆਂ ਨਾਲ ਮਾਰਚ ਪਾਸਟ ਕੀਤਾ।ਬੀ.ਬੀ.ਐੱਸ ਖੇਡਾਂ ਦਾ ਝੰਡਾ ਜੋ ਕਿ ਖਿਡਾਰੀਆਂ ਦੇ ਉਤਸ਼ਾਹ ਨੂੰ ਵਧਾਉਂਦਾ ਹੈ। ਇਹ ਝੰਡਾ ਹਰ ਸਾਲ ਬੀ.ਬੀ.ਐੱਸ. ਗੇਮਜ਼ ਦੌਰਾਨ ਫਹਿਰਾਇਆ ਜਾਂਦਾ ਹੈ। ਇਸ ਵਿੱਚ ਬਣੇ ਹੋਏ ਚਾਰ ਰਿੰਗ ਜੋ ਕਿ ਸਕੂਲ ਦੇ ਚਾਰ ਹਾਉਸ ਟੀਮਾਂ ਨੂੰ ਦਰਸ਼ਾਉਂਦੇ ਹਨ ਜਿਹਨਾਂ ਵਿੱਚ ਲਾਲ, ਹਰਾ, ਨੀਲਾ ਤੇ ਪੀਲਾ ਰੰਗ ਹੈ। ਇਹਨਾਂ ਹਾਉਸ ਟੀਮਾਂ ਵਿੱਚਕਾਰ ਹੀ ਮੈਚ ਖੇਡੇ ਜਾਂਦੇ ਹਨ ਤੇ ਜਿੱਤਣ ਵਾਲੇ ਖਿਡਾਰੀਆਂ ਨੁੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 14ਵੀਆਂ ਬੀ. ਬੀ. ਐੱਸ ਗੇਮਜ਼ ਵਿੱਚ 37 ਪ੍ਰਕਾਰ ਦੀਆਂ ਇੰਨਡੋਰ ਅਤੇ ਆਊਟਡੋਰ ਗੇਮਜ਼ ਸ਼ਾਮਲ ਹਨ। ਇਹਨਾਂ ਗੇਮਜ਼ ਦੌਰਾਨ ਅੰਡਰ-11, 14, 17, 19 ਵਰਗ ਦੇ ਖਿਡਾਰੀ ਭਾਗ ਲੈਣਗੇ। ਇਹ ਸਲਾਨਾ ਸਮਾਗਮ ਹਰ ਸਾਲ ਦੀ ਤਰ੍ਹਾਂ ਖੇਡਾਂ ਅਤੇ ਕਲਚਰਲ ਆਈਟਮਾਂ ਦਾ ਸੁਮੇਲ ਹੋਵੇਗਾ। ਬੀ.ਬੀ.ਐੱਸ ਖੇਡਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਮਿਲ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਬੀ. ਐੱਸ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ ਜਿਸ ਤੋਂ ਬੱਚੇ ਬਹੁਤ ਕੁਝ ਹਾਸਲ ਕਰਦੇ ਹੋਏ ਭਵਿੱਖ ਵਿੱਚ ਅਗਾਂਹ ਵੱਧ ਰਹੇ ਹਨ। ਬੀ. ਬੀ. ਐੱਸ. ਗੇਮਜ਼ ਪ੍ਰਤੀ ਸਾਰੇ ਵਿਦਿਆਰਥੀ ਬਹੁਤ ਉਤਸ਼ਾਹਿਤ ਹਨ। ਉਹਨਾਂ ਦੱਸਿਆਂ ਕਿ ਬੀ. ਬੀ. ਐੱਸ. ਖੇਡਾਂ ਕਈ ਪ੍ਰਕਾਰ ਦੇ ਖੇਡ ਮੁਕਾਬਲਿਆਂ ਦੇ ਨਾਲ – ਨਾਲ ਕਈ ਪ੍ਰਕਾਰ ਦੇ ਡਿਸਪਲੇਅ ਅਤੇ ਗੀਤ ਸੰਗੀਤ, ਡਾਂਸ, ਕੋਰੀੳਗਰਾਫੀ ਆਦਿ ਦਾ ਸੁਮੇਲ ਹੈ। ਪ੍ਰਿੰਸੀਪਲ ਮੈਡਮ ਵੱਲੋਂ ਸਕੂਲ ਮੈਨਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜੋ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵੀ ਹਰੇਕ ਲੋੜੀਂਦੀ ਤੇ ਆਧੁਨਿਕ ਸਹੂਲਤ ਮਹੁੱਈਆ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।