ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਦੇ ਹੋਏ ਅੱਗੇ ਵੱਧ ਰਹੀ ਹੈ। ਬੀਤੇ ਦਿਨੀ 9 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਮਾਨਸਾ ਵਿਖੇ ਹੋਈਆਂ ਭਾਈ ਬਹਿਲੋ ਸ਼ੂਟਿੰਗ ਚੈਂਪਿਅਨਸ਼ਿਪ ਦੌਰਾਨ ਬੀ.ਬੀ.ਐੱਸ. ਦੇ ਸ਼ੁਟਰਾਂ ਨੇ ਆਾਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤੇ 4 ਗੋਲਡ, 1 ਸਿਲਵਰ ਮੈਡਲ ਤੇ 1100 ਰੁਪਏ ਨਕਦ ਇਨਾਮ। ਸਕੂਲ ਪਹੁੰਚੇ ਖਿਡਾਰੀਆਂ ਨੂੰ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਨਮਾਨਿਤ ਕੀਤਾ ਤੇ ਮੁਬਾਰਕਬਾਦ ਦਿੱਤੀ। ਇਸ ਦੌਰਾਨ ਗਲਬੱਤ ਕਰਦਿਆਂ ਸਕੂਲ ਦੇ ਸ਼ੂਟਿੰਗ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਸ਼ੂਟਿੰਗ ਮੁਕਾਬਲਿਆਂ ਵਿੱਚ ਲਿਟਲ ਚੈਂਪਿਅਨ ਕੈਟਾਗਰੀ ਵਿੱਚ 12 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚੋਂ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਕੁਦਰਤਪ੍ਰੀਤ ਕੌਰ ਨੇ 2 ਗੋਲਡ ਮੈਡਲ, ਟ੍ਰਾਫੀ ਤੇ 1100 ਰੁਪਏ ਨਕਦ ਇਨਾਮ ਜਿੱਤਿਆ। ਇਸ ਦੇ ਨਾਲ ਹੀ ਤੀਸਰੀ ਜਮਾਤ ਦੀ ਵਿਦਿਅਰਥਣ ਰਮਨਦੀਪ ਕੌਰ ਨੇ ਸਿਲਵਰ ਮੈਡਲ ਜਿੱਤਿਆ। ਸਬ ਜੂਨਿਅਰ ਕੈਟਾਗਰੀ ਵਿੱਚ ਛੇਵੀਂ ਜਮਾਤ ਦੇ ਸਾਹਿਬ ਅਰਜਨ ਸਿੰਘ ਤੇ ਅੱਠਵੀਂ ਜਮਾਤ ਦੇ ਹਰਕਰਨਵੀਰ ਸਿੰਘ ਨੇ ਟੀਮ ਗੋਡਲ ਮੈਡਲ ਹਾਸਿਲ ਕੀਤੇ। ਦੱਸਣਯੋਗ ਹੈ ਕਿ ਇਹਨਾਂ ਖੇਡ ਮੁਕਾਬਲਿਆਂ ਵਿੱਚ ਪੰਜਾਬ ਰਾਜ ਤੋਂ ਇਲਾਵਾ ਹਰਿਆਣਾ ਤੇ ਚੰਡੀਗੜ ਦੇ ਖਿਡਾਰੀਆਂ ਨੇ ਵੀ ਭਾਗ ਲਿਆ ਜਿਹਨਾਂ ਨਾਲ ਮੁਕਾਬਲੇ ਵਿੱਚ ਬੀ.ਬੀ.ਐੱਸ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਿਲ ਕੀਤੇ। ਖਿਡਾਰੀਆਂ ਨੇ ਇਸ ਜਿੱਤ ਦਾ ਕਾਰਨ ਸਕੂਲ ਦੁਆਰਾ ਮੁਹੱਈਆ ਕਰਵਾਏ ਗਏ ਹਰਜੀਤ ਸਿੰਘ ਵਰਗੇ ਮਾਹਰ ਕੋਚ ਤੇ ਸ਼ੂਟਿੰਗ ਖੇਡ ਦਾ ਵਧੀਆ ਇੰਫਰਾਸਟਰਕਚਰ ਹੈ। ਸਕੂਲ ਵਿੱਚ ਬਣੀ ਸ਼ੁਟਿੰਗ ਰੇਂਜ ਵਿੱਚ ਇੰਟਰਨੈਸ਼ਨਲ ਲੈਵਲ ਦੀ ਡਿਜੀਟਲ ਟ੍ਰਾਲੀ ਵਿਦਿਆਰਥੀਆਂ ਲਈ ਮੋਜੂਦ ਹੈ ਜਿਸ ਉਪਰ ਖਿਡਾਰੀ ਪ੍ਰੈਕਟਿਸ ਕਰਦੇ ਹਨ ਤੇ ਰਿਜਲਜ਼ ਲੈਪਟਾਪ ਤੇ ਆਉਂਦਾ ਹੈ। ਸਕੂਲ ਵਿੱਚ ਤੀਸਰੀ ਜਮਾਤ ਤੋਂ ਹੀ ਵਿਦਿਆਰਥੀਆਂ ਨੂੰ ਖੇਡਾਂ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਦੀ ਆਪਣੀ ਖੇਡ ਤੇ ਪਕੜ ਮਜਬੂਤ ਹੋ ਸਕੇ ਤੇ ਉਹ ਭਵਿੱਖ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਮੈਡਲ ਹਾਸਿਲ ਕਰਕੇ ਆਪਣੇ ਸ਼ਹਿਰ, ਰਾਜ ਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ।