Latest News & Updates

ਬਲੂਮਿੰਗ ਬਡਜ਼ ਸਕੂਲ ਵਿਚ ਟ੍ਰੈਫਿਕ ਐਜੁਕੇਸ਼ਨ ਸੈੱਲ ਵਲੋਂ ਟਰਾਂਸਪੋਰਟ ਕਰਮਚਾਰੀਆਂ ਨੂੰ ਕੋਵਿਡ ਦੇ ਮਾੜੇ ਪ੍ਰਭਾਵ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਡਰਾਇਵਰਾਂ ਦੀ ਨੈਤਿਕ ਜਿੰਮੇਵਾਰੀ – ਕੇਵਲ ਸਿੰਘ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਰੋਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ ਅਤੇ ਸਕੂਲ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਠ ਟ੍ਰੈਫਿਕ ਐਜ਼ੂਕੇਸ਼ਨ ਸੈਲ ਜ਼ਿਲਾ ਮੋਗਾ ਵਲੋ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਕੇਵਲ ਸਿੰਘ (ਇੰਚਾਰਜ ਟ੍ਰੈਫਿਕ ਐਜੁਕੇਸ਼ਨ ਸੈੱਲ) ਮੋਗਾ, ਅਤੇ ਸਹਾਇਕ ਗੁਰਪ੍ਰੀਤ ਸਿੰਘ ਵੱਲੋਂ ਬੱਸ ਡਰਾਈਵਰਾਂ ਅਤੇ ਹੈਲਪਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਣੂ ਕਰਵਾਇਆ ਗਿਆ, ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਕੇਵਲ ਸਿੰਘ ਨੇ ਸਕੂਲ ਵੈਨ ਡਰਾਇਵਰਾਂ ਅਤੇ ਹੈਲਪਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਹੇ ਸਕੂਲ ਦੀਆ ਸਾਰੀਆਂ ਵੈਨਾਂ ਵਿੱਚ ਸਪੀਡ ਗਵਰਨਰ ਵੀ ਲੱਗੇ ਹਨ ਤਾਂ ਵੀ ਕੋਈ ਵੀ ਡਰਾਇਵਰ ਆਪਣੀ ਵੈਨ ਨੂੰ ਤੇਜ਼ ਨਹੀਂ ਚਲਾਏਗਾ ਤੇ ਜਦੋਂ ਤੱਕ ਵਿਦਿਆਰਥੀ ਵੈਨ ਵਿੱਚ ਚੜ ਕੇ ਬੈਠ ਨਹੀਂ ਜਾਂਦਾ ਉਦੋਂ ਤੱਕ ਵੈਨ ਖੜੀ ਰਹੇਗੀ। ਵੈਨ ਚਾਲਾਉਣ ਸਮੇਂ ਕੋਈ ਵੀ ਮੋਬਾਇਲ ਦੀ ਵਰਤੋਂ ਨਾ ਕਰੇ। ਅੱਜਕਲ ਚਲਦੇ ਵਾਹਨ ਦੌਰਾਨ ਕਈ ਲੋਕ ਮੋਬਾਇਲ ਦੀ ਵਰਤੋਂ ਕਰਨ ਲਗ ਜਾਂਦੇ ਹਨ ਜਿਸ ਨਾਲ ਹਰ ਸਾਲ ਕਈ ਦੁਰਘਨਾਵਾਂ ਹੋ ਜਾਂਦੀਆਂ ਹਨ। ਉਹਨਾਂ ਆਪਣੇ ਲੈਕਚਰ ਦੌਰਾਨ ਡਰਾਇਵਰਾਂ ਨੂੰ ਇਹ ਅਹਿਸਾਸ ਦਵਾਇਆ ਕਿ ਇਕ ਵੈਨ ਵਿੱਚ ਬੈਠੇ 30-35 ਵਿਦਿਆਰਥੀ ਨਹੀਂ ਸਗੋਂ 30-35 ਪਰਿਵਾਰਾਂ ਦੇ ਭਵਿੱਖ ਸਫਰ ਕਰ ਰਹੇ ਹੁੰਦੇ ਹਨ। ਵਿਦਿਆਰਥੀਆਂ ਦੀ ਸੱਰੱਖਿਆ ਨੂੰ ਯਕੀਨੀ ਬਣਾਉਣਾ ਹਰ ਡਰਾਇਵਰ ਤੇ ਹੈਲਪਰ ਦੀ ਨੈਤਿਕ ਜਿੰਮੇਵਾਰੀ ਵੀ ਹੈ। ਉਹਨਾਂ ਨੇ ਕੋਵਿਡ ਸੰਬੰਧੀ ਸੇਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਸਭ ਨੂੰ ਜਾਗਰੂਕ ਕੀਤਾ ਤੇ ਕੋਵਿਡ ਦੀਆਂ ਦੋਨੋ ਵੈਕਸਿਨ ਲਗਵਾਉਣ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਪਹਿਲਾਂ ਤੋਂ ਹੀ ਕੋਵਿਡ ਸੰਬੰਧੀ ਹਦਾਇਤਾਂ ਦੀ ਇਨ-ਬਿਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਵੈਨਾਂ ਵਿੱਚ ਵੀ ਸੈਨੀਟਾਇਜ਼ਰ ਦਾ ਖਾਸ ਪ੍ਰਬੰਧ ਹੈ। ਸਾਰੇ ਡਰਾਇਵਰ ਤੇ ਹੈਲਪਰ ਮਾਸਕ ਦੀ ਵਰਤੋਂ ਕਰਦੇ ਹਨ। ਅੰਤ ਵਿੱਚ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲ਼ਜ਼ ਦੇ ਸੀ.ਈ.ਓ. ਰਾਹੁਲ ਛਾਬੜਾ ਨੇ ਡਰਾਇਵਰਾਂ ਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ ਤੇ ਟ੍ਰੈਫਿਕ ਐਜੁਕੇਸ਼ਨ ਸੈੱਲ ਦੇ ਇੰਚਾਰਜ ਸਰਦਾਰ ਕੇਵਲ ਸਿੰਘ ਜੀ ਨੂੰ ਵਿਸ਼ਵਾਸ ਦਵਾਇਆ ਕਿ ਸਾਡੇ ਸਾਰੇ ਡਰਾਇਵਰਾਂ ਤੇ ਹੈਲਪਰਾਂ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸਾਰੇ ਸਟਾਫ ਦੇ ਕੋਵਿਡ ਦੀਆਂ ਦੋਨੋਂ ਵੈਕਸਿਨ ਲੱਗੀਆਂ ਹੋਈਆਂ ਹਨ ਤੇ ਸਕੂਲ ਵਿੱਚ ਆਉਂਦੇ ਵਿਦਿਆਰਥੀਆਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸਕੂਲ ਟਰਾਂਸਪੋਰਟ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਉਹਨਾਂ ਇਹ ਵੀ ਕਿਹਾ ਕਿ ਇਸ ਤਰਾਂ ਦੇ ਜਾਗਰੂਕਤਾ ਸੈਮੀਨਾਰ ਸਮੇਂ–ਸਮੇਂ ਤੇ ਕਰਵਾਏ ਜਾਂਦੇ ਹਨ। ਆਈ ਹੋਈ ਟੀਮ ਵੱਲੋਂ ਬੀ.ਬੀ.ਐੱਸ ਦੀ ਟਰਾਂਸਪੋਰਟ ਦੀ ਸਲਾਘਾ ਕਰਦਿਆਂ ਕਿਹਾ ਕਿ ਬੀ.ਬੀ.ਐਸ. ਦੀ ਹਰ ਬੱਸ ਵਿੱਚ ਜੀ.ਪੀ.ਐੱਸ ਸਿਸਟਮ, ਸੀ.ਸੀ.ਟੀ.ਵੀ. ਕੈਮਰੇ, ਵਾਟਰ ਕੂਲਰ, ਫਸਟ ਏਡ ਬਾਕਸ ਅਤੇ ਰੋਡ ਸੇਫਟੀ ਨਿਯਮਾਂ ਅਨੁਸਾਰ ਸਾਰੇ ਪ੍ਰਬੰਧ ਮੌਜੂਦ ਹਨ। ਉਹਨਾਂ ਨੇ ਟਰਾਂਸਪੋਰਟ ਦੀ ਸ਼ਲਾਘਾ ਕਰਦਿਆਂ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਦਾ ਧੰਨਵਾਦ ਕੀਤਾ।