Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਛੱਤਰਪਤੀ ਸ਼ਿਵਾ ਜੀ ਮਹਾਰਾਜ ਜੀ ਦੀ ਜਯੰਤੀ ਨੂੰ ਸਮਰਪਿਤ ਕਰਵਾਇਆ ਗਿਆ ਐਸ.ਐਸ.ਟੀ ਓਲੰਪਿਆਡ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸੰਸਥਾ ਵਿੱਚ ਛੱਤਰਪਤੀ ਸ਼ਿਵਾ ਜੀ ਮਹਾਰਾਜ ਜੀ ਦੀ ਜਯੰਤੀ ਨੂੰ ਸਮਰਪਿਤ ਐਸ.ਐਸ.ਟੀ ਓਲੰਪਿਆਡ ਆਯੋਜਿਤ ਕੀਤਾ ਗਿਆ। ਜਿਸ ਦੀ ਸ਼ੁਰੂਆਤ ਮੌਕੇ ਮੈਨੇਜਮੈਂਟ ਮੈਂਬਰ ਨਤਾਸ਼ਾ ਸੈਣੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਛੱਤਰਪਤੀ ਸ਼ਿਵਾ ਜੀ ਮਹਾਰਾਜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇੱਕ ਬਹਾਦਰ, ਬੁੱਧੀਮਾਨ ਅਤੇ ਦਿਆਲੂ ਸ਼ਾਸਕ ਸਨ। ਉਹਨਾਂ ਦਾ ਜਨਮ 16 ਫਰਵਰੀ 1627 ਨੁੰ ਮਰਾਠਾ ਪਰਿਵਾਰ ਵਿੱਚ ਮਹਾਰਾਸ਼ਟਰ ਦੇ ਸ਼ਿਵਨੇਰੀ ਵਿੱਚ ਹੋਇਆ। ਉਹ ਇੱਕ ਭਾਰਤੀ ਸ਼ਾਸਕ ਸਨ ਜਿਹਨਾਂ ਨੇ ਮਰਾਠਾ ਸਾਮਰਾਜ ਖੜਾ ਕੀਤਾ ਸੀ। ਉਹ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ। ਸੰਸਥਾ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਅਲੱਗ-ਅਲੱਗ ਟੀਮਾਂ ਨੂੰ ਵਿਸ਼ੇ ਸਬੰਧਤ ਸਵਾਲ ਪੁੱਛੇ ਗਏ ਅਤੇ ਅੱਠ ਵਿਦਿਆਰਥੀ ਇਸ ਮੁਕਾਬਲੇ ਲਈ ਚੁਣੇ ਗਏ। ਇਹਨਾਂ 8 ਵਿਦਿਆਰਥੀਆਂ ਜਿਹਨਾਂ ਵਿੱਚ ਪਹਿਲੀ ਟੀਮ ਅਕਬਰ ਹਾਊਸ ਨਾਮ ਹੇਠ ਪ੍ਰਭਦੀਪ ਸਿੰਘ ਅਤੇ ਕਾਵਿਸ਼ ਬੇਦੀ ਵਿਦਿਆਰਥੀ ਸਨ। ਦੂਜੀ ਟੀਮ ਸ਼ਿਵਾਜੀ ਹਾਊਸ ਨਾਮ ਹੇਠ ਗੁਰਬਾਜ਼ ਸਿੰਘ ਅਤੇ ਹਿਮਾਂਸੂ ਚੌਧਰੀ ਵਿਦਿਆਰਥੀ ਸਨ। ਤੀਜੀ ਟੀਮ ਮੰਡੇਲਾ ਹਾਊਸ ਨਾਮ ਹੇਠ ਸਿਮਰਨਜੀਤ ਕੌਰ ਅਤੇ ਜਸ਼ਨਦੀਪ ਕੌਰ ਸਨ। ਚੌਥੀ ਟੀਮ ਗਾਂਧੀ ਹਾਊਸ ਨਾਮ ਹੇਠ ਸੁਖਪ੍ਰੀਤ ਸ਼ਰਮਾ ਅਤੇ ਹਰਮਨਦੀਪ ਸਿੰਘ ਸਨ। ਇਹਨਾਂ ਵਿਦਿਆਰਥੀਆਂ ਤੋਂ ਵਿਸ਼ੇ ਸਬੰਧਤ ਪ੍ਰਸ਼ਨ ਪੁੱਛੇ ਗਏ ਜਿਹਨਾਂ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚੋਂ ਪਹਿਲੇ ਨੰਬਰ ਤੇ ਗਾਂਧੀ ਹਾਊਸ ਦਾ ਸੁਖਪ੍ਰੀਤ ਸ਼ਰਮਾ ਰਿਹਾ। ਦੂਜੇ ਨੰਬਰ ਤੇ ਅਕਬਰ ਹਾਊਸ ‘ਚ ਪ੍ਰਭਦੀਪ ਸਿੰਘ ਅਤੇ ਤੀਜੇ ਨੰਬਰ ਤੇ ਸ਼ਿਵਾ ਜੀ ਹਾਊਸ ਵਿੱਚੋਂ ਹਿਮਾਂਸ਼ੂ ਚੌਧਰੀ ਰਿਹਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਸਮੇਂ–ਸਮੇਂ ਤੇ ਇਹੋ ਜਿਹੇ ਮੁਕਾਬਲੇ ਆਯੋਜਿਤ ਕਰਦੀ ਰਹਿੰਦੀ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।