ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸੰਸਥਾ ਵਿੱਚ ਮੈਥ ਓਲੰਪਿਆਡ ਆਯੋਜਿਤ ਕੀਤਾ ਗਿਆ। ਇਸ ਓਲੰਪਿਆਡ ਦੀ ਸ਼ੁਰੂਆਤ ਸਕੂਲ ਚੇਅਰਪਰਸਮ ਮੈਡਮ ਕਮਲ ਵੱਲੋਂ ਕੀਤੀ ਗਈ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂਮ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਉਪਰੰਤ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਗਣਿਤ ਵਿੱਚ ਆਪਣਾ ਮਹਾਨ ਯੋਗਦਾਨ ਦੇਣ ਵਾਲੀਆਂ ਮਹਾਨ ਸ਼ਖਸੀਅਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨਾਂ ਦੇ ਗਣਿਤ ਵਿਸ਼ੇ ਵਿੱਚ ਯੋਗਦਾਨ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਸੰਸਥਾ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਅਲੱਗ-ਅਲੱਗ ਟੀਮਾਂ ਨੂੰ ਮੈਥ ਸਬੰਧਤ ਸਵਾਲ ਪੁੱਛੇ ਗਏ ਅਤੇ ਅੱਠ ਵਿਦਿਆਰਥੀ ਇਸ ਮੁਕਾਬਲੇ ਲਈ ਚੁਣੇ ਗਏ। ਇਹਨਾਂ 8 ਵਿਦਿਆਰਥੀਆਂ ਜਿਹਨਾਂ ਵਿੱਚ ਪਹਿਲੀ ਟੀਮ ਸੋਫੀ ਜਰਮਨ ਨਾਮ ਹੇਠ ਸਿਮਰਨਪ੍ਰੀਤ ਕੌਰ ਅਤੇ ਪ੍ਰਿਆਂਸੀ ਵਿਦਿਆਰਥੀ ਸਨ। ਦੂਜੀ ਟੀਮ ਕੈਥਰਿਨ ਜਾਨਸਨ ਨਾਮ ਹੇਠ ਪੁਰਨੀਤ ਕੌਰ ਰਮਨਪ੍ਰੀਤ ਕੌਰ ਵਿਦਿਆਰਥੀ ਸਨ। ਤੀਜੀ ਟੀਮ ਵਿੱਚ ਸਤਿੰਦਰ ਨਾਥ ਬੋਸ ਬੋਸਨਾਮ ਹੇਠ ਕਰਨਬੀਰ ਸਿੰਘ ਅਤੇ ਰਾਜਕੁਮਾਰ ਸਨ। ਚੌਥੀ ਟੀਮ ਭਾਸਕਰ ਵਿੱਚ ਹਰਨੇਕ ਅਤੇ ਹਰਗੁਨ ਸਿੰਘ ਸਨ। ਇਹਨਾਂ ਵਿਦਿਆਰਥੀਆਂ ਤੋਂ ਵਿਸ਼ੇ ਸਬੰਧਤ ਪ੍ਰਸ਼ਨ ਪੁੱਛੇ ਗਏ ਜਿਹਨਾਂ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚੋਂ ਟੀਮ ਸਤਿੰਦਰ ਨਾਥ ਬੋਸ ਪਹਿਲੇ ਨੰਬਰ ਤੇ ਰਹੀ । ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਸਮੇਂ–ਸਮੇਂ ਤੇ ਇਹੋ ਜਿਹੇ ਮੁਕਾਬਲੇ ਆਯੋਜਿਤ ਕਰਦੀ ਰਹਿੰਦੀ ਹੈ ਤਾਂ ਜੋ ਬੱਚਿਆਂ ਦਾ ਸਾਵਪੱਖੀ ਵਿਕਾਸ ਹੋ ਸਕੇ।