ਮੋਗਾ ਸ਼ਹਿਰ ਦਾ ਨਾਮਵਰ ਵਿਦਿਆਕ ਅਦਾਰਾ ਜੋ ਕਿ ਬੀ.ਬੀ.ਐੱਸ. ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਕੋਵਿਡ-19 ਦੀ ਮਹਾਂਮਾਰੀ ਦੌਰਾਨ ਆਨ ਲਾਈਨ ਕਲਾਸਾਂ ਮੁਹੱਈਆ ਕਰਵਾਉਣ ਵਿੱਚ ਮੋਹਰੀ ਰਿਹਾ ਹੈ।ਇਹਨਾਂ ਆੱਨ ਲਾਈਨ ਕਲਾਸਾਂ ਦਾ ਵਿਦਿਆਰਥੀਆਂ ਵੱਲੋਂ ਭਰਪੂਰ ਲਾਭ ਉਠਾਇਆ ਜਾ ਰਿਹਾ ਹੈ ਅਤੇ ਆਪਣਾ ਸਾਰਾ ਸਿਲੇਬਸ ਸਮੇਂ ਸਿਰ ਪੂਰਾ ਕਰ ਰਹੇ ਹਨ।ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ 9 ਤੋਂ 12 ਕਲਾਸ ਦੇ ਵਿਦਿਆਰਥੀ ਪੜ੍ਹਾਈ ਕਰਨ ਲਈ ਆ ਰਹੇ ਹਨ ਜਿਹਨਾਂ ਦੀ ਸੁਰੱਖਿਆ ਲਈ ਸਕੂਲ ਕੈਂਪਸ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਬਾਰੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲ ਹੁੰਦਿਆਂ ਹੀ ਹਰ ਰੋਜ਼ ਥਰਮਲ ਜਾਂਚ ਕੀਤੀ ਜਾਂਦੀ ਹੈ। ਸਕੂਲ ਵਿੱਚ ਆਟੋਮੈਟਿਕ ਮਸ਼ੀਨਾਂ ਦੁਆਰਾ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ, ਜਿਸ ਵਿੱਚ ਵਿਦਿਆਰਥੀ ਮਸ਼ੀਨ ਨੂੰ ਛੂਹੇ ਬਗੈਰ ਆਪਣੇ ਹੱਥਾਂ ਨੂੰ ਸੈਨੀਟਇਜ਼ ਕਰ ਲੈਂਦੇ ਹਨ। ਖਾਸ ਤੌਰ ਤੇ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਤੇ ਧਿਆਨ ਦਿੱਤਾ ਜਾਂਦਾ ਹੈ। ਸੇਹਤ ਵਿਭਾਗ ਵੱਲੋਂ ਸਕੂਲਾਂ ਲਈ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਜਮਾਤਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ‘ਤੇ ਬਿਠਾਇਆ ਜਾਂਦਾ ਹੈ। ਈਵਨ ਅਤੇ ਔਡ ਫਾਰਮੂਲੇ ਅਨੁਸਾਰ ਵਿਦਿਆਰਥੀ ਸਕੂਲ ਵਿੱਚ ਆਪਣੀ ਕਲਾਸ ਲਗਾਉਣ ਆਉਂਦੇ ਹਨ। ਆਫਲਾਈਨ ਕਲਾਸਾਂ ਦੇ ਨਾਲ – ਨਾਲ ਆਨਲਾਇਨ ਕਲਾਸਾਂ ਵੀ ਲਗਾਤਾਰ ਜਾਰੀ ਹਨ ਤਾਂ ਜੋ ਵਿਦਿਆਰਥੀ ਸਕੂਲ ਵਿੱਚ ਨਹੀਂ ਆ ਰਹੇ ਉਹ ਆਪਣੀ ਪੜਾਈ ਜਾਰੀ ਰੱਖ ਸਕਣ। ਵਿਦਿਆਰਥੀਆਂ ਨੂੰ ਆਪਣੇ ਘਰ ਵਿੱਚ ਵੀ ਕੋਵਿਡ–19 ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ ਕਿ ਕਿਵੇਂ ਆਪਣੀ ਪੂਰੀ ਸਰੁੱਖਿਆ ਰੱਖਣੀ ਹੈ। ਆਪਣੇ ਹੱਥਾਂ ਨੁੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਚੰਗੀ ਤਰ੍ਹਾਂ ਸਾਫ ਕਰਨੇ ਚਾਹੀਦੇ ਹਨ।ਛਿੱਕ ਜਾਂ ਖੰਘ ਵੇਲੇ ਆਪਣਾ ਨੱਕ ਅਤੇ ਮੂੰਹ ਰੁਮਾਲ ਨਾਲ ਜਾਂ ਟਿਸ਼ੂ ਨਾਲ ਢੱਕਣੇ ਚਾਹੀਦੇ ਹਨ। ਆਪਣੇ ਨੱਕ, ਮੂੰਹ, ਅਤੇ ਅੱਖਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਜ਼ਰੁਰ ਧੋਣੇ ਚਾਹੀਦੇ ਹਨ। ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਕੂਲ ਵਿੱਚ ਬੱਚਿਆਂ ਵੱਲੋਂ ਵੀ ਵਿਸ਼ਵਾਸ ਦੁਆਇਆ ਗਿਆ ਕਿ ਉਹ ਪੂਰੇ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਸਕੂਲ਼ ਆਉਣਗੇ ਅਤੇ ਪੂਰੀ ਲਗਨ ਨਾਲ ਆਪਣੀ ਪੜ੍ਹਾਈ ਕਰਨਗੇ ।ਵਿਦਿਆਰਥੀਆਂ ਵੱਲੋਂ ਸਕੂਲ ਮੈਨਜ਼ਮੈਂਟ, ਪ੍ਰਿੰਸੀਪਲ ਮੈਡਮ ਅਤੇ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਕਿ ਸੰਸਥਾ ਵੱਲੋਂ ਆਨ ਲਾਈਨ ਕਲਾਸਾਂ ਲਗਾ ਕਿ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨੁਕਸਾਨ ਤੋਂ ਬਚਾਉਂਦੇ ਹੋਏ ਉਨਾਂ ਦਾ ਸਾਰਾ ਸਿਲੇਬਸ ਸਮੇਂ ਸਿਰ ਖਤਮ ਕਰਵਾ ਰਹੇ ਹਨ।