ਬੀ.ਬੀ.ਐੱਸ. ਆਇਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ 6.5 ਬੈਂਡ – ਸੰਜੀਵ ਕੁਮਾਰ ਸੈਣੀ
ਮੋਗਾ ਦੀ ਪ੍ਰਸਿੱਧ ਸੰਸਥਾ ਬੀ.ਬੀ.ਐਸ ਆਇਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿਚ ਆਇਲੈਟਸ, ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿਚ ਆਪਣਾ ਨਾਮ ਬਣਾਇਆ ਹੈ, ਇਸ ਸੰਸਥਾ ਦੇ ਵਿਦਿਆਰਥੀ ਆਏ ਦਿਨ ਵਧੀਆ ਨਤੀਜੇ ਪ੍ਰਾਪਤ ਕਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਦੀ ਵਿਦਿਆਰਥਣ ਨਵਜੋਤ ਕੌਰ ਵਾਸੀ ਪਿੰਡ ਸਾਫੂਵਾਲਾ ਨੇ ਪਿਛਲੇ ਦਿਨੀਂ ਆਏ ਆਇਲੈਟਸ ਦੇ ਨਤੀਜਿਆਂ ਵਿਚ ਓਵਰ ਆਲ 6.5 ਬੈਂਡ ਹਾਸਿਲ ਕੀਤੇ। ਜਿਨ੍ਹਾਂ ਵਿੱਚ ਲਿਸਨਿੰਗ ਚੋਂ 7.0 ਬੈਂਡ ਪ੍ਰਾਪਤ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਸੰਸਥਾ ਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਤਜੁਰਬੇਕਾਰ ਹਨ। ਆਇਲੈਟਸ ਦੀਆਂ ਕਲਾਸਾਂ ਵਿੱਚ ਟੱਚ ਸਕਰੀਨ ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਹਨ ਅਤੇ ਪੀ.ਟੀ.ਈ ਦੀਆਂ ਕਲਾਸਾਂ ਵਿਚ ਪ੍ਰੈਕਟਿਸ ਕਰਨ ਲਈ ਹਰ ਵਿਦਿਆਰਥੀ ਲਈ ਅਲੱਗ ਤੋਂ ਉੱਚ ਕਵਾਲਿਟੀ ਦੇ ਕੰਪਿਉਟਰ ਮੁਹੱਈਆ ਕਰਵਾਏ ਜਾਂਦੇ ਹਨ ਜਿਹਨਾਂ ਵਿੱਚ ਪੀ.ਟੀ.ਈ ਦੇ ਅਪਡੇਟਿਡ ਸਾਫਟਵੇਅਰ ਹਨ। ਪੜਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਵੱਖਰਾ ਸਮਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਡਾਇਰੈਕਟਰ ਨੇਹਾ ਸੈਣੀ ਨੇ ਇਸ ਸਮੇਂ ਵਿਦਿਆਰਥਣ ਨਵਜੋਤ ਕੌਰ ਨੁੂੰ ਰਿਜ਼ਲਟ ਸੌਂਪਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।