Latest News & Updates

ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਕੈਬਰਿਂਜ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਨੇ ਕੀਤਾ ਮਹਾਸ਼ਿਵਰਾਤਰੀ ਤਿਉਹਾਰ ਦਾ ਸੱਦਾ ਪੱਤਰ ਜਾਰੀ

ਸ਼ਹਿਰ ਦੇ ਪਾਵਰ ਗਰਿੱਡ ਨਜਦੀਕ ਜੈਨ ਮੰਦਰ ਕੋਟਕਪੂਰਾ ਰੋਡ ਵਿਖੇ ਸਥਿਤ ਮਨੋਕਾਮਨਾ ਸਿੱਧ ਇਕਾਦਸ਼ ਰੁਦਰ ਮਹਾਦੇਵ ਮੰਦਰ ਵਿਖੇ 26 ਫਰਵਰੀ ਨੂੰ ਆਯੋਜਿਤ ਹੋਣ ਵਾਲੇ ਮਹਾਸ਼ਿਵਰਾਤਰੀ ਤਿਉਹਾਰ ਦਾ ਸੱਦਾ ਪੱਤਰ ਅੱਜ ਬਲੂਮਿੰਗ ਬਡੂਸ ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਜੀ ਵੱਲੋਂ ਜ਼ਾਰੀ ਕੀਤਾ ਗਿਆ। ਇਸ ਮੌਕੇ ਤੇ ਬੀ.ਬੀ.ਐਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਨੇ ਮੰਦਰ ਦੇ ਪ੍ਰਬੰਧਕਾਂ ਨੂੰ ਮੰਦਰ ਵਿਚ ਆਯੋਜਿਤ ਹੋਣ ਵਾਲੇ ਸਮਾਗਮ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਤੇ ਮੰਦਰ ਦੇ ਸੰਚਾਲਕ ਸ਼੍ਰੀ ਰਮਨ ਗੁਪਤਾ ਅਤੇ ਮੈਡਮ ਪਰਮਜੀਤ ਕੌਰ ਵੀ ਹਾਜ਼ਰ ਸਨ।ਇਸ ਮੌਕੇ ਤੇ ਮੰਦਰ ਦੇ ਆਯੋਜਕਾਂ ਨੇ ਦੱਸਿਆ ਕਿ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਸਵੇਰੇ 9 ਵਜੇ ਤੋਂ ਲੈਕੇ ਦੁਪਹਿਰ 2 ਵਜੇ ਤਕ ਹੋਵੇਗਾ।ਜਿਸ ਵਿੱਚ ਗਨਪਤੀ ਪੂਜਨ ਡਾ. ਸੰਦੀਪ ਗਰਗ, ਜਯੋਤੀ ਪ੍ਰਚੰਡ ਸ਼੍ਰੀ ਵਿਨੇ ਬੁੱਧੀ ਰਾਜਾ, ਸ਼ਿਵਰਾਤਰੀ ਪਰਵ ਦਾ ਉਧਘਾਟਨ ਸੰਜੀਵ ਕੁਮਾਰ ਸੈਣੀ ਅਤੇ ਮੰਦਿਰ ਦਾ ੳੱਧਘਾਟਨ ਵਿਜੈ ਅਰੋੜਾ ਜੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਤੇ ਭੋਲੇ ਬਾਬਾ ਦਾ ਗੁਣ ਗਾਨ ਸ਼ਿਆਮ ਸੇਵਾ ਸੁਸਾਇਟੀ ਰਜਿ ਮੋਗਾ ਵਾਲੇ ਕਰਨਗੇ। ਇਸ ਮੌਕੇ ਤੇ ਭੰਡਾਰੇ ਦਾ ਪ੍ਰਸਾਦ ਅਟੂਟ ਵੰਡਿਆ ਜਾਵੇਗਾ।