Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਨੂੰ ਆਪਣੀਆਂ ਵਧੀਆ ਸੇਵਾਵਾਂ ਲਈ ਨੈਸ਼ਨਲ ਬਿਜ਼ਨਿਸ ਲੀਡਰਸ਼ਿਪ ਅਤੇ ਸਰਵਿਸ ਐਕਸੀਲੈਂਸੀ ਐਵਾਰਡ -2020 ਨਾਲ ਕੀਤਾ ਗਿਆ ਸਨਮਾਨਿਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੋਇਆ ਤਰੱਕੀ ਦੀਆਂ ਬਲੁੰਦੀਆਂ ਨੂੰ ਛੋਂਹਦਾ ਅੱਗੇ ਵੱਧਦਾ ਜਾ ਰਿਹਾ ਹੈ। ਬਲੂਮਿੰਗ ਬਡਜ਼ ਸਕੂਲ ਦੀਆਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਚ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਨੈਸ਼ਨਲ ਬਿਜਨਿਸ ਲੀਡਰਸ਼ਿਪ ਅਤੇ ਸਰਵਿਸ ਐਕਸੀਲੈਂਸੀ ਐਵਾਰਡ-2020 ਨਾਲ ਨਿਵਾਜ਼ਿਆ ਗਿਆ। ਬਲੂਮਿੰਗ ਬਡਜ਼ ਸਕੂਲ ਨੁੰ ਪੂਰੇ ਨੋਰਥ ਇੰਡੀਆ ਦੇ ਸਭ ਤੋਂ ਜਿਆਦਾ ਇਨੋਵੇਟਿਵ ਤੇ ਐਂਟਰਪਰਾਇਸਿੰਗ ਸਕੂਲਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ। ਇਸ ਬਾਰੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਬੀ.ਬੀ.ਐੱਸ ਇਲਾਕੇ ਵਿੱਚ ਆਪਣੀਆਂ ਵਧੀਆ, ਨਵੀਨਤਾਕਾਰੀ ਅਤੇ ਉੱਧਮਸ਼ੀਲਤਾ ਸੇਵਾਵਾਂ ਪ੍ਰਦਾਨ ਕਰਨ ਵਾਲਾ ਸਭ ਤੋਂ ਮੋਹਰੀ ਸਕੂਲ ਹੈ। ਸੰਸਥਾ ਵਿੱਚ ਆਧੁਨਿਕ ਸਹੂਲਤਾਂ ਨਾਲ ਭਰਪੂਰ ਕੈਮਿਸਟਰੀ ਲੈਬ, ਫਿਜ਼ਿਕਸ ਲੈਬ, ਬਾਇਓਲਾਜ਼ੀ ਲੈਬ, ਕੰਪਿਊਟਰ ਲੈਬ, ਗਿਆਨ ਵਧਾਉਣ ਲਈ ਅਤੇ ਹੋਰ ਜ਼ਰੂਰਤ ਦੀਆਂ ਕਿਤਾਬਾਂ, ਮੈਗਜ਼ੀਨ ਅਤੇ ਰੋਜ਼ਾਨਾਂ ਅਖਬਾਰਾਂ ਨਾਲ ਭਰੀ ਲਾਇਬ੍ਰੇਰੀ ਮੌਜੂਦ ਹੈ। ਸਕੂਲ ਦੇ ਸਾਰੇ ਹੀ ਕਲਾਸਰੂਮ ਸਮਾਰਟ ਕਲਾਸਾਂ ਨਾਲ ਲੈਸ ਹਨ। ਕੋਵਿਡ-19 ਵਿੱਚ ਲਾਕਡਾਉਨ ਦੌਰਾਨ ਵੀ ਸਕੂਲ ਵਿਦਿਆਰਥੀਆਂ ਨੂੰ ਆਨਲਾਇਨ ਕਲਾਸਾਂ ਮੁਹੱਈਆ ਕਰਵਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇਹ ਸੰਸਥਾ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਪੜਾਈ ਦੇ ਨਾਲ–ਨਾਲ ਖੇਡਾਂ ਦੇ ਖੇਤਰ ਵਿੱਚ ਵੀ ਅਤਿ-ਆਧੁਨਿਕ ਸਹੁਲਤਾਂ ਪ੍ਰਦਾਨ ਕਰਦਾ ਆ ਰਿਹਾ ਹੈ। ਸਕੂਲ ਵਿੱਚ ਵੱਖ-ਵੱਖ 38 ਖੇਡਾਂ ਅਤੇ 18 ਟਰੈਕ ਅਤੇ ਫੀਲਡ ਈਵੈਂਟ ਦਾ ਪ੍ਰਬੰਧ ਹੈ। ਜਿਸ ਵਿੱਚੋਂ ਅੰਤਰ-ਰਾਸ਼ਟਰੀ ਪੱਧਰ ਦੇ 2 ਵੂਡਨ ਬੈਡਮਿੰਟਨ ਕੋਰਟ, ਅੰਤਰ-ਰਾਸ਼ਟਰੀ ਪੱਧਰ ਦੀ ਰਾਇਫਲ ਸ਼ੂਟਿੰਗ ਰੇਂਜ਼ ਦੀ ਸਹੁਲਤ ਵਿਦਿਆਰਥੀਆਂ ਲਈ ਮੋਜੂਦ ਹਨ, ਜਿਹਨਾਂ ਵਿੱਚ ਖੇਡਦੇ ਹੋਏ ਵਿਦਿਆਰਥੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੱਕ ਪਹੁੰਚਦੇ ਹੋਏ ਚੰਗੀਆਂ ਪੁਜ਼ੀਸਨਾਂ ਹਾਸਲ ਕਰਕੇ ਆਪਣੇ ਮਾਪਿਆਂ, ਪਿੰਡ, ਸ਼ਹਿਰ ਤੇ ਸਕੂਲ ਦਾ ਨਾਂਅ ਰੋਸ਼ਨ ਕਰ ਚੁੱਕੇ ਹਨ। ਬੀ.ਬੀ.ਐਸ ਦਾ ਬੈਗ ਪਾਇਪਰ ਬੈਂਡ ਜੋ ਕਿ ਮੋਗਾ ਜ਼ਿਲ੍ਹ ਦੀ ਸ਼ਾਨ ਹੈ। ਇਹ ਬੈਂਡ ਹਰ ਸਾਲ ਜ਼ਿਲਾ ਪੱਧਰੀ ਸਮਾਗਮਾਂ ਦੀ ਸ਼ਾਨ ਬਣਦਾ ਆ ਰਿਹਾ ਹੈ, ਹੁਣ ਤੱਕ ਕਈ ਮਹਾਨ ਹਸਤੀਆਂ ਦਾ ਮੋਗਾ ਪਹੁੰਚਣ ਤੇ ਸਵਾਗਤ ਕਰ ਚੁੱਕਾ ਹੈ ਜਿਹਨਾਂ ਵਿੱਚ ਯੋਗ ਗੁਰੁ ਬਾਬਾ ਰਾਮਦੇਵ, ਸਾਬਕਾ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਜੀ ਬਾਦਲ ਆਦਿ ਦੇ ਨਾਂਅ ਵੀ ਸ਼ਾਮਿਲ ਹਨ। ਬਲੂਮਿੰਗ ਬਡਜ਼ ਸਕੂਲ ਸੀ.ਸੀ.ਟੀ.ਵੀ ਕੈਮਰੇ ਥੱਲੇ ਹਰ ਗਤੀਵਿਧੀ ਦਾ ਧਿਆਨ ਰੱਖਣ ਵਾਲਾ ਇਲਾਕੇ ਦਾ ਸਭ ਤੋਂ ਮੋਹਰੀ ਸਕੂਲ ਰਿਹਾ ਹੈ। ਸੰਸਥਾ ਦਾ ਹਰ ਵਿਦਿਆਰਥੀ (ਪ੍ਰੀ ਨਰਸਰੀ ਤੋਂ ਲੈ ਕੇ ਬਾਰਵੀਂ) ਫਨ ਗੇਮਜ਼ ਦੇ ਨਾਲ-ਨਾਲ ਹੋਰ ਵੱਖ–ਵੱਖ ਖੇਡਾਂ ਵਿੱਚ ਭਾਗ ਲੈਂਦਾ ਹੈ। ਬੀ.ਬੀ.ਐੱਸ ਇਲਾਕੇ ਦਾ ਸਭ ਤੋਂ ਵੱਧ ਹਰਿਆਲੀ ਭਰਿਆ ਸਕੂਲ ਹੈ। ਸਕੂਲ ਦਾ ਮੂੱਖ ਮੰਤਵ ਹੀ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਜੋ ਵਿਦਿiਆਰਥੀ ਸਿਰਫ ਪੜਾਈ ਹੀ ਨਹੀਂ ਸਗੋਂ ਹਰ ਖੇਤਰ ਵਿੱਚ ਸਫਲਤਾ ਹਾਸਿਲ ਕਰ ਸਕਣ। ਵਿਦਿਆਰਥੀਆਂ ਦੀ ਸਫਲਤਾ ਲਈ ਬੀ.ਬੀ.ਅੱਸ ਹਰ ਤਰਾਂ੍ਹ ਨਾਲ ਵਧੀਆ ਸਹੁਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।