Latest News & Updates

ਬਲੂਮਿੰਗ ਬਡਜ਼ ਸਕੂਲ ਵਿਚ ਮਨਾਇਆ ਗਿਆ ਵਿਸ਼ਵ ਡਾਕ ਦਿਵਸ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਆਪਣੀ ਨਿਵੇਕਲੀ ਪਹਿਚਾਣ ਬਣਾਉਂਦਾ ਹੋਇਆ ਅੱਗੇ ਵੱਧ ਰਿਹਾ ਹੈ, ਵਿੱਚ ਅੱਜ ਵਿਦਿਆਰਥੀਆਂ ਵੱਲੋਂ ਚਾਰਟ ਤੇ ਆਰਟੀਕਲ ਪੇਸ਼ ਕਰਕੇ ਵਿਸ਼ਵ ਡਾਕ ਦਿਵਸ ਮਨਾਇਆ ਗਿਆ। ਜਿਸ ਵਿਚ ਆਰਟੀਕਲ ਰਾਹੀਂ ਵਿਦਿਆਰਥੀ ਨੇ ਦੱਸਿਆ ਕਿ ਵਿਸ਼ਵ ਡਾਕ ਦਿਵਸ ਹਰ ਸਾਲ 9 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਜਿਸਦੇ ਵਿਸਥਾਰ ਲਈ ਭਾਰਤ ਵਿੱਚ ਰਾਸ਼ਟਰੀ ਡਾਕ ਦਿਵਸ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਡਾਕ ਵਿਭਾਗ ਦੁਆਰਾ ਪਿਛਲੇ 150 ਸਾਲਾਂ ਤੋਂ ਨਿਭਾਈ ਗਈ ਭੂਮਿਕਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਈ-ਮੇਲ ਅਤੇ ਆਨ ਲਾਇਨ ਮੈਸੇਜਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰ ਲਿਖਣਾ ਸੰਚਾਰ ਦਾ ਇੱਕ ਮਹੱਤਵਪੂਰਨ ਰੂਪ ਸੀ। ਡਾਕ ਸੇਵਾਵਾਂ ਭਾਰਤ ਵਿੱਚ ਬ੍ਰਿਟਿਸ਼ ਦੁਆਰਾ ਪੇਸ਼ ਕੀਤੀਆਂ ਗਈਆਂ ਸਨ। ਭਾਰਤੀ ਡਾਕ ਸੇਵਾ ਭਾਰਤ ਦਾ ਅਨਿੱਖੜਵਾਂ ਅੰਗ ਹੈ। ਭਾਰਤ ਵਿੱਚ ਡਾਕ ਸੇਵਾਵਾਂ ਨੇ ਸਭਿਆਚਾਰ, ਪਰੰਪਰਾ ਅਤੇ ਮੁਸ਼ਕਲ ਭੂਗੋਲਿਕ ਖੇਤਰਾਂ ਵਿੱਚ ਵਿਭਿੰਨਤਾ ਦੇ ਬਾਵਜੂਦ ਵਧੀਆ ਕਾਰਗੁਜ਼ਾਰੀ ਦਿੱਤੀ ਹੈ। ਇੰਡੀਆ ਪੋਸਟ ਦੀ ਸਥਾਪਨਾ ਲਾਰਡ ਡਲਹੌਜ਼ੀ ਦੁਆਰਾ 1854 ਵਿੱਚ ਕੀਤੀ ਗਈ ਸੀ। ਇਹ ਸੰਚਾਰ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ। ਡਾਕ ਸਿਸਟਮ ਵਿੱਚ ਕੋਈ ਵੀ ਚਿੱਠੀ ਪੱਤਰ ਡਾਕ ਰਾਹੀਂ ਭੇਜਣ ਲਈ ਪਿੰਨ ਕੋਡ ਦੀ ਲੋੜ ਹੁੰਦੀ ਹੈ। ਪਿੰਨਕੋਡ ਵਿੱਚ ਪਿੰਨ ਦਾ ਮਤਲਬ ਹੈ ਪੋਸਟਲ ਇੰਡੈਕਸ ਨੰਬਰ, ਇਹ 6-ਅੰਕਾਂ ਦੀ ਪਿੰਨ ਪ੍ਰਣਾਲੀ 15 ਅਗਸਤ 1972 ਨੂੰ ਕੇਂਦਰੀ ਸੰਚਾਰ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀਰਾਮ ਭੀਕਾਜੀ ਵੈਲੰਕਰ ਦੁਆਰਾ ਪੇਸ਼ ਕੀਤੀ ਗਈ ਸੀ। ਪਿੰਨ ਕੋਡ ਦਾ ਪਹਿਲਾ ਅੰਕ ਖੇਤਰ ਨੂੰ ਦਰਸਾਉਂਦਾ ਹੈ। ਦੂਜਾ ਅੰਕ ਉਪ-ਖੇਤਰ ਨੂੰ ਦਰਸਾਉਂਦਾ ਹੈ। ਤੀਜਾ ਅੰਕ ਜ਼ਿਲ੍ਹੇ ਨੂੰ ਦਰਸਾਉਂਦਾ ਹੈ। ਆਖਰੀ ਤਿੰਨ ਅੰਕ ਡਾਕਖਾਨੇ ਨੂੰ ਦਿਖਾਉਂਦੇ ਹਨ ਜਿਸ ਦੇ ਅਧੀਨ ਇੱਕ ਖਾਸ ਪਤਾ ਆਉਂਦਾ ਹੈ। ਇਸ ਤਰਾਂ ਇਹ ਸਿਸਟਮ ਕੰਮ ਕਰਦਾ ਹੈ ਤੇ ਕੋਈ ਵੀ ਚਿੱਠੀ ਜਾਂ ਪੱਤਰ ਇਕ ਜਗਾ ਤੋਂ ਦੂਜੀ ਜਗਾ ਭੇਜਿਆ ਜਾਂਦਾ ਹੈ। ਸਮੇਂ ਦੇ ਨਾਲ-ਨਾਲ ਡਾਕ ਸਿਸਟਮ ਵੀ ਆਪਣੇ ਆਪ ਨੁੰ ਹੋਰ ਵਧੀਆ ਕਰਦਾ ਜਾ ਰਿਹਾ ਹੈ। ਹੁਣ ਤਾਂ ਆਨਲਾਇਨ ਸਹੁਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਵਿੱਚ ਭੇਜੀ ਗਈ ਡਾਕ ਦਾ ਯੁਨੀਕ ਨੰਬਰ ਮਿਲ ਜਾਂਦਾ ਹੈ ਤੇ ਡਾਕ ਵਿਭਾਗ ਦੀ ਵੈਭ ਸਾਇਟ ਤੇ ਜਾ ਕੇ ਉਸ ਨੂੰ ਟ੍ਰੈਕ ਵੀ ਕਰ ਸਕਦੇ ਹਾਂ। ਸਕੂਲ ਵਿੱਚ ਇਸ ਤਰਾਂ ਦੇ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ।