Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਵਰਲਡ ਮਲੇਰੀਆ ਡੇ

ਸਮੇਂ-ਸਮੇਂ ਤੇ ਸਕੂਲ ਵਿੱਚ ਕੀਤਾ ਜਾਂਦਾ ਹੈ ਫੋਗ ਸਪਰੇਅ-ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਵਰਲਡ ਮਲੇਰੀਆ ਡੇ ਮਨਾਇਆ ਗਿਆ। ਜਿੱਥੇ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਕੂਲ ਬੰਦ ਹਨ ਅਤੇ ਵਿਦਿਆਰਥੀ ਘਰਾਂ ਵਿੱਚ ਬੈਠੇ ਹਨ ਉੱਥੇ ਹੀ ਬੀ.ਬੀ.ਐਸ ਬੱਚਿਆਂ ਨੂੰ ਆਨ ਲਾਈਨ ਸਿੱਖਿਆ ਪ੍ਰਦਾਨ ਕਰ ਕਰ ਰਿਹਾ ਹੈ ਤਾਂ ਜੋ ਬੱਚੇ ਪੜ੍ਹਾਈ ਦੇ ਨੁਕਸਾਨ ਨਾ ਹੋਵੇ। ਵਿਦਿਆਰਥੀਆਂ ਦੇ ਸਕੂਲ ਨਾ ਆਉਣ ਕਾਰਨ ਅੱਜ ਇਹ ਦਿਵਸ ਅਧਿਆਪਕਾਂ ਵੱਲੋਂ ਮਨਾਇਆ ਗਿਆ।ਉਨਾਂ ਵੱਲੋਂ ਇਸ ਸਬੰਧਤ ਕਈ ਕਿਸਮ ਦੇ ਚਾਰਟ, ਸਲੋਗਨ ਆਦਿ ਬਣਾਏ ਗਏ। ਇਸ ਮੌਕੇ ਸਕੂਲ ਪਿੰ੍ਰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਰਲਡ ਮਲੇਰੀਆ ਦਿਵਸ 25 ਅਪ੍ਰੈਲ 2008 ਨੁੰ ਪਹਿਲੀ ਵਾਰੀ ਮਨਾਇਆ ਗਿਆ ਸੀ। ਇਸ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਭਿਆਨਕ ਰੋਗ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਹੈ। ਜਿਸ ਨਾਲ ਹਰ ਸਾਲ ਲੱਖਾਂ ਕੋਲ ਮਰਦੇ ਹਨ। ਇਸ ਮੁੱਦੇ ਉੱਤੇ ਵਿਸ਼ਵ ਸੰਗਠਨ ਦਾ ਕਹਿਣਾ ਹੈ ਕਿ ਮਲੇਰੀਆ ਨਿੰਯਤਰਣ ਪ੍ਰੋਗਰਾਮ ਚਲਾਉਣ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਵੱਲੋਂ ਇਸ ਮਹਾਂਮਾਰੀ ਤੋਂ ਬਚਣ ਲਈ ਕਈ ਉਪਾਅ ਵੀ ਦੱਸੇ।ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੇਣੀ ਨੇ ਦੱਸਿਆ ਕਿ ਭਾਂਵੇਂ ਸਕੂਲ ਵਿੱਚ ਵਿਦਿਆਰਥੀ ਨਹੀਂ ਆ ਰਹੇ ਪਰ ਅਧਿਆਪਕ ਆਨ ਲਾਇਨ ਕਲਾਸਾਂ ਲਈ ਸਕੂਲ ਆ ਰਹੇ ਹਨ ਤੇ ਉਹਨਾਂ ਦੀ ਸਿਹਤ ਦੀ ਜਿੰਮੇਵਾਰੀ ਸਾਡੀ ਹੈ ਜਿਸ ਕਰਕੇ ਸਮੇਂ-ਸਮੇਂ ਤੇ ਸਕੂਲ ਵਿੱਚ ਫੋਗ ਸਪ੍ਰੈਅ ਕਰਵਾਈ ਜਾਂਦੀ ਹੈ ਤਾਂ ਜੋ ਇਸ ਮਲੇਰੀਆ ਦੇ ਮੱਛਰ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਨੇ ਉਚੇਚੇ ਤੌਰ ਤੇ ਦੱਸਿਆ ਕਿ ਸੰਸਥਾ ਵਿੱਚ ਤਿੰਨ ਤੋਂ ਚਾਰ ਫੋਗ ਮਸ਼ੀਨਾਂ ਦਾ ਖਾਸ ਪ੍ਰਬੰਧ ਹੈ। ਇਸ ਦੌਰਾਨ ਬੱਚਿਆ ਨੂੰ ਘਰਾਂ ਵਿੱਚ ਬੈਠਿਆਂ ਹੀ ਇਸ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਅਤੇ ਮੌਸਮ ਦੇ ਅਨੁਕੂਲ ਆਪਣੀ ਸਿਹਤ ਦਾ ਧਿਆਨ ਰੱਖਣ, ਆਪਣੇ ਆਲੇ ਦੁਆਲੇ ਨੂੰ ਸਾਫ- ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਭਿਆਨਕ ਬੀਮਾਰੀ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਨੂੰ ਜੜੋ੍ਹ ਖਤਮ ਕਰਨ ਲਈ ਕਾਰਗਰ ਕਦਮ ਚੁੱਕਦੇ ਹੋਏ ਸਰਕਾਰ ਦੇ ਨਾਲ-ਨਾਲ ਸਾਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ।