ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਕੁਲ਼ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਹੀ ਧੁਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਸਕੂਲ ਵਿੱਚ ਅਸੈਂਬਲੀ ਮੌਕੇ ਬੱਚਿਆਂ ਵੱਲੋਂ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਝਲਕੀਆਂ ਪੇਸ਼ ਕਰਦੇ ਹੋਏ ਬਹੁਤ ਹੀ ਸੋਹਨੇ ਅਤੇ ਆਕਰਸ਼ਕ ਚਾਰਟ ਪੇਸ਼ ਕੀਤੇ ਗਏ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਅਤੇ ਉਹਨਾਂ ਦੇ ਜੀਵਨ ਕਾਲ ਬਾਰੇ ਬਹੁਤ ਸੋਹਨੇ ਆਰਟੀਕਲ ਪੇਸ਼ ਕੀਤੇ ਗਏ, ਜਿਨਾਂ ਵਿੱਚ ਬੱਚਿਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੋ ਕਿ ਭਗਵਾਨ ਵਿਸ਼ਨੂ ਦੇ ਸੱਤਵੇਂ ਅਵਤਾਰ ਸਨ ਤੇ ਜਿਨਾਂ ਦਾ ਜਨਮ ਦੁਆਪਰ ਯੁਗ ਵਿੱਚ ਮਥੂਰਾ ਦੇ ਜ਼ਾਲਿਮ ਰਾਜੇ ਕੰਸ ਜੋ ਕਿ ਰਿਸ਼ਤੇ ਵਿੱਚ ਸ਼੍ਰੀ ਕ੍ਰਿਸ਼ਨ ਦਾ ਮਾਮਾ ਲੱਗਦਾ ਸੀ, ਦੇ ਜ਼ੁਲਮਾ ਦਾ ਅੰਤ ਕਰਨ ਵਾਸਤੇ ਹੋਇਆ ਸੀ। ਇਸ ਤੋਂ ਬਾਅਦ ਸ਼੍ਰੀ ਕ੍ਰਿਸਨ ਨੇ ਮਹਾਭਾਰਤ ਦੇ ਯੁੱਧ ਵਿੱਚ ਪਾਂਡਵਾ ਵੱਲੋਂ ਹਿੱਸਾ ਲਿੱਤਾ ਅਤੇ ਧਰਤੀ ਤੋਂ ਇੱਕ ਵਾਰ ਫਿਰ ਪਾਪ, ਅਧਰਮ ਅਤੇ ਜ਼ੁਲਮ ਦਾ ਅੰਤ ਕਰਕੇ ਆਪਣੇ ਅਵਤਾਰ ਨੂੰ ਸਾਰਥਕ ਕੀਤਾ। ਇਸ ਮੌਕੇ ਸਕੂਲ਼ ਦੇ ਪ੍ਰੀ-ਪ੍ਰਾਇਮਰੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਲੀਲਾ ਨੂੰ ਪੇਸ਼ ਕਰਦਿਆਂ ਇੱਕ ਬਹੁਤ ਹੀ ਸੋਹਨਾ ਨਾਚ ਪੇਸ਼ ਕੀਤਾ ਗਿਆ । ਸ਼੍ਰੀ ਕ੍ਰਿਸ਼ਨ ਜੀ, ਸ਼੍ਰੀ ਰਾਧਾ ਜੀ ਅਤੇ ਗੋਪੀਆਂ ਦੇ ਭੇਸ ਵਿੱਚ ਇਹਨਾਂ ਪਿਆਰੇ ਪਿਆਰੇ ਬੱਚਿਆਂ ਨੇ ਆਪਨੇ ਨਾਚ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਬਾਅਦ ਸੱਤਵੀਂ ਅਤੇ ਅੱਠਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਸ਼੍ਰੀ ਰਾਧਾ-ਕ੍ਰਿਸ਼ਨ ਰਾਸਲੀਲਾ ਦੀ ਇਹੋ ਜਿਹੀ ਝਲਕੀ ਭੇਸ਼ ਕੀਤੀ ਕਿ ਵੇਖਣ ਵਾਲਿਆਂ ਦੇ ਦਿਲ ਕੁਦਰਤੀ ਤੌਰ ਤੇ ਹੀ ਗੋਕੁਲ ਅਤੇ ਬ੍ਰਿਜ ਵਿਖੇ ਪਹੁੰਚ ਗਏ। ਬੱਚਿਆਂ ਦੀ ਵੇਸ਼ਭੁਸ਼ਾ, ਨਾਚ, ਉਹਨਾਂ ਦੀ ਲਗਨ ਅਤੇ ਸੱਭ ਤੋਂ ਉੱਪਰ ਸਕੂਲ ਸਟਾਫ ਅਤੇ ਬੱਚਿਆਂ ਦੀ ਮਿਹਨਤ, ਜਿਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਇੰਨਾ ਸੁੰਦਰ ਪ੍ਰੋਗਰਾਮ ਤਿਆਰ ਕੀਤਾ, ਪੂਰੀ ਤਰ੍ਹਾਂ ਰੰਗ ਲੈਕੇ ਆਈ। ਇਸ ਮੋਕੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਿਆਂ ਬਹੁਤ ਬਹੁਤ ਵਧਾਈਆਂ ਦਿੱਤਿਆਂ। ਨਂਨੇ-ਮੁੰਨੇ ਬੱਚੇ ਜੋ ਕਿ ਰਾਧਾ ਕ੍ਰਿਸ਼ਨ ਦੀ ਪੁਸ਼ਾਕਾਂ ਪਾ ਕੇ ਤਿਆਰ ਹੋਏ ਸਨ ਉਹਨਾਂ ਨੂੰ ਚਾਕਲੇਟ ਵੰਡੇ ਗਏ। ਪ੍ਰਿੰਸੀਪਲ ਮੈਡਮ ਵੱਲੋਂ ਇਹਨਾਂ ਸ਼ਬਦਾਂ ਦਾ ਵੀ ਪ੍ਰਗਟਾਵਾ ਕੀਤਾ ਗਿਆ ਕਿ ਬੀ.ਬੀ.ਐਸ. ਵਿਦਿਅਕ ਸੰਸਥਾ ਆਪਣੇ ਵਿਦਿਆਰਥੀਆਂ ਦੇ ਮਾਨਸਿਕ, ਸਮਾਜਿਕ, ਸਹਿਤਿਕ ਅਤੇ ਨੈਤਿਕ ਵਿਕਾਸ ਲਈ ਪੂਰੀ ਤਰ੍ਹਾਂ ਵਚਣਬੱਧ ਹੈ।