ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਸਵਾਮੀ ਵਿਵੇਕਾਨੰਦ ਜੀ ਨੂੰ ਯਾਦ ਕਰਦਿਆਂ ਮਨਾਇਆ ਨੈਸ਼ਨਲ ਯੂਥ ਡੇ
ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਨੈਸ਼ਨਲ ਯੂਥ ਡੇ ਮਨਾਇਆ ਗਿਆ।ਜਿੱਥੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵਿਦਿਆਰਥੀ ਸਕੂਲ ਵਿੱਚ ਨਹੀਂ ਆ ਸਕਦੇ ਉੱਥੇ ਉਨ੍ਹਾਂ ਨੂੰ ਵਿਰਸੇ ਅਤੇ ਸਾਹਿਤ ਨਾਲ ਜੋੜਦੇ ਹੋਏ ਰਾਸ਼ਟਰੀ ਯੁਵਾ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲੀ ਅਧਿਆਪਕਾਂ ਵੱਲੋਂ ਇਸ ਮੌਕੇ ਇਸ ਸਬੰਧਤ ਚਾਰਟ , ਸਪੀਚ ਆਦਿ ਪੇਸ਼ ਕੀਤੇ ਗਏ। ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਰਾਸ਼ਟਰੀ ਯੁਵਾ ਦਿਵਸ ਹਰ ਸਾਲ 12 ਜਨਵਰੀ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਮਹਾਨ ਭਾਰਤੀ ਦਾਰਸ਼ਨਿਕ, ਸਵਾਮੀ ਵਿਵੇਕਾਨੰਦ ਜੀ ਦਾ ਜਨਮ ਹੋਇਆ ਸੀ। ਭਾਰਤ ਸਰਕਾਰ ਨੇ 1984 ਵਿੱਚ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿੱਚ 12 ਜਨਵਰੀ ਘੋਸ਼ਿਤ ਕੀਤਾ ਅਤੇ 1985 ਤੋਂ ਹਰ ਸਾਲ 12 ਜਨਵਰੀ ਨੂੰ ਭਾਰਤ ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਣ ਲੱਗਾ। ਸਵਾਮੀ ਵਿਵੇਕਾਨੰਦ ਜੀ ਆਪਣੇ ਵਿਚਾਰਾਂ ਅਤੇ ਆਦਰਸ਼ਾ ਕਰਕੇ ਸਾਰੀ ਦੁਨੀੳਾਂ ਵਿੱਚ ਜਾਣੇ ਜਾਂਦੇ ਹਨ।ਉਹਨਾਂ ਆਪਣੀ ਛੋਟੀ ਜਿਹੀ ਉਮਰ ਵਿੱਚ ਦੁਨੀੳਾਂ ਵਿੱਚ ਆਪਣੇ ਵਿਚਾਰਾਂ ਦੇ ਚਲਦੇ ਆਪਣੀ ਇੱਕ ਵੱਖਰੀ ਪਹਿਚਾਨ ਬਣਾਈ ਸੀ।ਉਹਨਾਂ ਦੇ ਵਿਚਾਰਾਂ ਨਾਲ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਮਿਲ ਸਕੇ, ਇਸ ਮਕਸਦ ਨਾਲ ਹੀ ਉਨਾਂ ਦੇ ਜਨਮਦਿਨ ਨੂੰ ਇਸ ਦਿਨ ਦੇ ਲਈ ਚੁਣਿਆ ਗਿਆ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ ਨੇ ਸਵਾਮੀ ਵਿਵੇਕਾਨੰਦ ਜੀ ਬਾਰੇ ਦੱਸਦੇ ਹੋਏ ਕਿਹਾ ਕਿ ਉਹਨਾਂ ਅਨੁਸਾਰ ਤੁਸੀਂ ਪਰਮਾਤਮਾ ਵਿੱਚ ਵਿਸ਼ਵਾਸ ਤਾਂ ਹੀ ਕਰ ਸਕਦੇ ਹੋ ਜੇ ਤੁਹਾਨੂੰ ਖੁਦ ਤੇ ਵਿਸ਼ਵਾਸ ਹੈ, ਇਨਸਾਨ ਨੂੰ ਉਦੋਂ ਤੱਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜਦ ਤੱਕ ਉਹ ਆਪਣੇ ਉਦੇਸ਼ ਤੇ ਨਹੀਂ ਪਹੁੰਚ ਜਾਂਦਾ। ਵਿਅਕਤੀ ਦੀ ਆਤਮਾ ਹੀ ਵਿਅਕਤੀ ਦੀ ਸਭ ਤੋਂ ਚੰਗੀ ਗੁਰੂ ਹੈ। ਸਵਾਮੀ ਵਿਵੇਕਾਨੰਦ ਜੀ ਅਨੁਸਾਰ ਮਨੁੱਖ ਦਾ ਸਘੰਰਸ਼ ਜਿੰਨਾਂ ਕਠਿਨ ਹੋਵੇਗਾ ਉਸਦੀ ਜਿੱਤ ਉਨੀ ਹੀ ਵੱਡੀ ਹੋਵੇਗੀ।