ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਨੈਸ਼ਨਲ ਸਇੰਸ ਡੇ ਮਨਾਇਆ ਗਿਆ। ਸਵੇਰ ਦੀ ਪ੍ਰਾਥਨਾਂ ਸਭਾ ਤੋਂ ਬਾਅਦ ਵਿਦਿਅਰਾਥੀਆਂ ਵੱਲੋਂ ਨੈਸ਼ਨਲ ਸਇੰਸ ਡੇ ਦੇ ਸੰਬੰਧ ਵਿੱਚ ਚਾਰਟ, ਅਰਟੀਕਲ ਪੇਸ਼ ਕੀਤੇ ਗਏ। ਆਰਟਿਕਲ ਪੇਸ਼ ਕਰਦੇ ਹੋਏ ਵਿਦਿਆਰਾਂੀਆਂ ਨੇ ਦੱਸਿਆ ਕਿ ਇਹ ਦਿਨ ਭਾਰਤ ਸੇ ਮਸ਼ਹੂ ਵਿਗਿiਆਨਿਕ ਸੀ.ਵੀ. ਰਮਨ ਵੱਲੋਂ ਕੀਤੀ ਗਈ ਖੋਜ ‘ਰਮਨ ਪ੍ਰਭਾਵ’ ਜੋ ਕਿ 1928 ਵਿੱਚ ਕੀਤੀ ਗਈ ਸੀ। 1930 ਵਿੱਚ ਇਹ ਖੋਜ ਕਰਨ ਤੇ ਉਹਨਾਂ ਨੂੰ ਨੋਬਲ ਪੁਸਕਾਰ ਵੀ ਮਿਲਿਆ ਸੀ। 1987 ਤੋਂ ਬਾਅਦ 28 ਫਰਵਰੀ ਨੂੰ ਹਰ ਸਾਲ ਨੈਸ਼ਨਲ ਸਇੰਸ ਡੇ ਮਨਾਇਆ ਜਾਂਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਾਰਤ ਦੇ ਕਈ ਹੋਰ ਵਿਗਿਆਨਿਕਾਂ ਨੂੰ ਯਾਦ ਕੀਤਾ ਤੇ ਉਹਨਾਂ ਵੱਲੋਂ ਸਾਇੰਸ ਵਿੱਚ ਦਿੱਤੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਨੈਸ਼ਨਲ ਸਾਇੰਸ ਡੇ 2021 ਦਾ ਵਿਸ਼ਾ ਹੈ ਸਿੱਖਿਆ, ਹੁਨਰ ਅਤੇ ਕਾਰਜਾਂ ਉੱਤੇ ਪ੍ਰਭਾਵ”। ਨੈਸ਼ਨਲ ਸਾਇੰਸ ਡੇ 2021 ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿਚ ਤਜ਼ਰਬੇ ਲਈ ਪ੍ਰੇਰਿਤ ਕਰਨਾ ਹੈ।ਇਸ ਦਿਨ ਦੇ ਜਸ਼ਨ ਵਿੱਚ ਜਨਤਕ ਭਾਸ਼ਣ, ਵਿਗਿਆਨ ਫਿਲਮਾਂ, ਵਿਗਿਆਨ ਪ੍ਰਦਰਸ਼ਨੀਆਂ, ਵਿਗਿਆਨ ਵਿਸ਼ੇ ਤੇ ਅਧਾਰਤ ਸਮਾਗਮ, ਸੰਕਲਪਾਂ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ।