ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆਰਥੀਆਂ ਨੇ ਡੈਂਟਿਸਟ ਡੇ ਉੱਪਰ ਚਾਰਟ ਬਣਾ ਕੇ ਇਸ ਦਿਨ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਦੰਦਾ ਦੀ ਦੇਖਭਾਲ ਕਰਨ ਦੇ ਤਰੀਕਿਆਂ ਬਾਰੇ ਦੱਸਿਆ। ਇਹ ਦਿਨ ਹਰ ਸਾਲ 6 ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਦੰਦਾਂ ਦੇ ਡਾਕਟਰਾਂ ਦੇ ਯਤਨਾਂ ਦੀ ਸ਼ਲਾਘਾ ਕਰਨ ਅਤੇ ਸਾਡੇ ਦੰਦਾਂ ਨੂੰ ਤੰਦਰੁਸਤ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਵਿਦਿਆਰੀਆਂ ਨੂੰ ਮੌਖਿਕ ਸਿਹਤ ਦੀ ਮਹੱਤਤਾ ਅਤੇ ਉਨ੍ਹਾਂ ਦੇ ਮੂੰਹ ਦੀ ਸਿਹਤ ਨੂੰ ਠੀਕ ਰੱਖਣ ਲਈ ਦੰਦਾਂ ਦੇ ਡਾਕਟਰ ਦੀ ਭੂਮਿਕਾ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੰਦਾ ਦੀ ਦੇਖਭਾਲ ਕਰਨ ਲਈ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੰਦਾ ਦੀ ਸਫਾਈ ਕਰਨ ਲਈ ਦਿਨ ਚ 2 ਵਾਰ ਬ੍ਰਸ਼ ਕਰਨਾ ਚਾਹੀਦਾ ਹੈ। ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾ ਦੀ ਸਫਾਈ ਕਰਨੀ ਚਾਹੀਦੀ ਹੈ ਤਾਂ ਜੋ ਦੰਦਾ ਵਿੱਚ ਕੁਝ ਵੀ ਫਸਿਆ ਨਾ ਰਹਿ ਜਾਵੇ। ਜਿਸ ਕਰਕੇ ਦੰਦਾ ਦੀ ਬਿਮਾਰੀ ਲੱਗਣ ਦਾ ਡਰ ਰਹਿੰਦਾ ਹੈ। ਇਸ ਦੌਰਾਨ ਪ੍ਰਿੰਸੀਪਲ ਹਮੀਲੀਆ ਰਾਣੀ ਨੇ ਕਿਹਾ ਕਿ ਸਾਨੂੰ ਦੰਦਾ ਦਾ ਰੁਟੀਨ ਚੈਕ-ਅੱਪ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਦੰਦਾ ਦੀ ਦੇਖਭਾਲ ਕਰਨਾ ਬਹੁਤ ਹੀ ਲਾਜ਼ਮੀ ਹੁੰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਦਿਨ ਦੰਦਾਂ ਦੇ ਡਾਕਟਰਾਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਕਰਨ ਵਜੋਂ ਸਥਾਪਤ ਕੀਤਾ ਗਿਆ ਸੀ। ਦੰਦਾਂ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਉਣ ਦਾ ਇਹ ਇਕ ਸੰਗ ਵੀ ਹੈ ਤਾਂ ਜੋ ਲੋਕ ਆਪਣੇ ਦੰਦਾਂ ਦੀ ਦੇਖਭਾਲ ਕਰਨ ਬਾਰੇ ਹੋਰ ਜਾਣ ਸਕਣ। ਇਹ ਉਹਨਾਂ ਲੋਕਾਂ ਨੂੰ ਉਤਸ਼ਾਹਿਤ ਕਰਦਾ ਹੈ ਜੋ ਸ਼ਾਇਦ ਦੰਦਾਂ ਦੇ ਡਾਕਟਰ ਕੋਲ ਚੈੱਕਅਪ ਲਈ ਆਉਣ ਤੋਂ ਪਰਹੇਜ਼ ਕਰਦੇ ਹੋਣ।ਦੇਖਭਾਲ ਕਰਨ ਬਾਰੇ ਹੋਰ ਜਾਣ ਸਕਣ. ਇਹ ਉਹਨਾਂ ਲੋਕਾਂ ਨੂੰ ਉਤਸ਼ਾਹਿਤ ਕਰਦਾ ਹੈ ਜੋ ਸ਼ਾਇਦ ਦੰਦਾਂ ਦੇ ਡਾਕਟਰ ਕੋਲ ਚੈੱਕਅਪ ਲਈ ਆਉਣ ਤੋਂ ਪਰਹੇਜ਼ ਕਰਦੇ ਹੋਣ। ਇਸ ਮੌਕੇ ਵਿਦiਆਰਥੀ ਤੇ ਸਟਾਫ ਹਾਜ਼ਿਰ ਸਨ।