ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ, ਕੋਵਿਡ-19 ਦੀ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਆਨ-ਲਾਈਨ ਵਿੱਦਿਆ ਮਹੁੱਈਆ ਕਰਵਾਉਣ ਵਾਲਾ ਸਭ ਤੋਂ ਮੋਹਰੀ ਸਕੂਲ ਰਿਹਾ ਹੈ। ਸੰਸਥਾ ਦਾ ਮੁੱਖ ੳਦੇਸ਼ ਬੱਚਿਆਂ ਨੂੰ ਘਰ ਬੈਠੇ ਹੀ ਆਪਣੀ ਪੜ੍ਹਾਈ ਨਾਲ ਜੋੜਨਾ ਹੈ ਅਤੇ ਆਪਣਾ ਸਾਰਾ ਸਿਲੇਬਸ ਸਮੇਂ ‘ਤੇ ਪੂਰਾ ਕਰਨ ਵਿੱਚ ਵਿਦਿਆਰਥੀਆਂ ਦੀ ਮਦਦ ਕਰਨਾ ਅਤੇ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜਨਾ ਹੈ। ਅੱਜ ਸੰਸਥਾ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਜਿਸ ਦੌਰਾਨ ਅਧਿਆਪਕਾਂ ਵੱਲੋਂ ਚਾਰਟ ਬਣਾਏ ਗਏ ਅਤੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ, ਸਧਾਰਨ ਜੀਵਨ ਵਿੱਚ ਮਨੁੱਖ ਦੇ ਆਪਣੇ ਪਰਿਵਾਰ, ਕੰਮਾਂ, ਸਰਕਾਰ ਅਤੇ ਸਮਾਜ ਉੱਤੇ ਕੁਝ ਅਧਿਕਾਰ ਹੁੰਦੇ ਹਨ ਜੋ ਆਪਸੀ ਸਮਝ ਉੱਤੇ ਨਿਯਮਾਂ ਦੁਆਰਾ ਨਿਰਧਾਰਤ ਹੁੰਦੇ ਹਨ। ਇਸੇ ਦੇ ਅੰਤਰਗਤ ਸਯੁੰਕਤ ਰਾਸ਼ਟਰ ਮਹਾਂਸਭਾ ਦੁਆਰਾ 10 ਦਸੰਬਰ 1948 ਨੂੰ ਸਰਵਭੌਮਿਕ ਮਨੁੱਖੀ ਅਧਿਕਾਰ ਘੋਸ਼ਣਾ ਪੱਤਰ ਨੂੰ ਅਧਿਕਾਰਿਤ ਮਾਨਤਾ ਦਿੱਤੀ ਗਈ, ਜਿਸ ਵਿੱਚ ਭਾਰਤੀ ਸੰਵਿਧਾਨ ਦੁਆਰਾ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ ਅਤੇ ਹਰੇਕ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸੰਬੋਧਨ ਕਰਦਿਆ ਦੱਸਿਆ ਕਿ ਮਨੁੱਖੀ ਅਧਿਕਾਰਾਂ ਤੋਂ ਮਤਲਬ ਉਹਨਾਂ ਸਾਰੇ ਅਧਿਕਾਰਾਂ ਤੋਂ ਹੈ ਜੋ ਵਿਅਕਤੀ ਦੇ ਜੀਵਨ, ਸਵਤੰਤਰਤਾ, ਸਮਾਨਤਾ ਅਤੇ ਪ੍ਰਤਿਸ਼ਠਾ ਨਾਲ ਜੁੜੇ ਹੋਏ ਹਨ। ਇਹ ਸਾਰੇ ਅਧਿਕਾਰ ਭਾਰਤੀ ਸੰਵਿਧਾਨ ਦੇ ਭਾਗ ਤਿੰਨ ਵਿੱਚ ਮੂਲਭੂਤ ਅਧਿਕਾਰਾਂ ਦੇ ਨਾਮ ਨਾਲ ਵਰਨਿਤ ਕੀਤੇ ਗਏ ਹਨ। ਜਿਨਾਂ੍ਹ ਦੀ ਭਾਰਤੀ ਸੰਵਿਧਾਨ ਨਾ ਕੇਵਲ ਗਰੰਟੀ ਦਿੰਦਾ ਹੈ ਸਗੋਂ ਉਹਨਾਂ ਦਾ ਉਲੰਘਣਾ ਕਰਨ ਵਾਲੇ ਨੂੰ ਅਦਾਲਤ ਸਜ਼ਾ ਵੀ ਦਿੰਦੀ ਹੈ। ਉਹਨਾਂ ਅੱਗੇ ਕਿਹਾ ਕਿ ਮਨੁੱਖੀ ਅਧਿਕਾਰਾਂ ਨੂੰ 30 ਅਨੁਛੇਦਾਂ ਦੁਆਰਾ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਅਤੇ ਹਰੇਕ ਵਿਅਕਤੀ ਨੂੰ ਇਸਦੀ ਜਾਣਕਾਰੀ ਅਤੇ ਸਮਝ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਅਨੁਛੇਦ 14 ਤੋਂ 18 ਸਮਾਨਤਾ ਦਾ ਅਧਿਕਾਰ, ਸਵਤੰਤਰਤਾ ਦਾ ਅਧਿਕਾਰ ਅਨੁਛੇਦ 19 ਤੋਂ 22, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਅਨੁਛੇਦ 23 ਤੋਂ 24, ਧਾਰਮਿਕ ਸਵਤੰਤਰਤਾ ਦਾ ਅਧਿਕਾਰ, ਅਨੁਛੇਦ 25 ਤੋਂ 28 ਸੰਸਕ੍ਰਿਤੀ ਅਤੇ ਸਿੱਖਿਆ ਸਬੰਧੀ ਅਧਿਕਾਰ ਅਨੁਛੇਦ 29 ਤੋਂ 30, ਸੰਵਿਧਾਨਿਕ ਅਧਿਕਾਰ ਅਨੁਛੇਦ 32 ਹੈ। ਉਨਾਂ ਵੱਲੋਂ ਮਨੁੱਖੀ ਅਧਿਕਾਰਾਂ ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।