ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਨਉਂਦੇ ਹੋਏ ਅੱਗੇ ਵੱਧ ਰਹੀ ਹੈ। ਅੱਜ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦੌਰਾਨ ਚਾਰਟ ਤੇ ਆਰਟੀਕਲ ਪੇਸ਼ ਕਰਦਿਆਂ ਗਲੋਬਲ ਹੈਂਡ ਵਾਸ਼ਿੰਗ ਡੇਅ ਮਨਾਇਆ ਗਿਆ। ਜਿਸ ਦੌਰਾਨ ਆਰਟੀਕ ਪੇਸ਼ ਕਰਦਿਆਾਂ ਵਿਦਿਆਰਥੀ ਨੇ ਦੱਸਿਆ ਕਿ ਸਾਨੂੰ ਵਾਰ-ਵਾਰ ਹੱਥ ਧੋਣ ਦੀ ਆਦਤ ਪਾਉਣੀ ਚਾਹੀਦੀ ਹੈ। ਕਿਉਂਕਿ ਜਿਆਦਾ ਤਰ ਬਿਮਾਰੀ ਦਾ ਕਾਰਨ ਸਾਡੇ ਹੱਥਾਂ ਤੋਂ ਫੈਲਣ ਵਾਲੀ ਇਨਫੈਕਸ਼ਨ ਹੀ ਹੂੰਦੀ ਹੈ। ਕੋਵਿਡ-19 ਦੀ ਮਹਾਂਮਾਰੀ ਫੈਲਣ ਤੋਂ ਪਹਿਲਾਂ ਵੀ ਸਿਹਤ ਮੰਤਰਾਲੇ ਵੱਲੋਂ ਹੱਥ ਧੋਣ ਸੰਬੰਧੀ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਸਨ। ਪਰ ਹੁਣ ਤਾਂ ਮਾਸਕ ਪਾਉਣਾ, ਹੱਥ ਸੈਨੀਟਾਇਜ਼ ਕਰਨਾਂ ਤੇ ਸਾਬਣ ਨਾ ਹੱਥ ਧੋਣਾ ਰੋਜ਼ਾਨਾ ਜੀਵਨ ਦੀ ਹੀ ਆਦਤ ਬਣ ਚੁੱਕੀ ਹੈ। ਇਸਦੇ ਸੰਬੰਧੀ ਹੀ ਅੱਜ ਗਲੋਬਲ ਹੈਂਡ ਵਾਸ਼ਿੰਗ ਡੇਅ ਮੌਕੇ ਵਿਦਿਆਂਰਥੀਆਂ ਨੂੰ ਹੱਥ ਧੋਣ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋਣੇ ਚਾਹੀਦੇ ਹਨ। ਉਹਨਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਸਾਬਣ ਨਾਲ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੇ ਤਰੀਕਿਆਂ ਅਤੇ ਲਾਭਾਂ ਬਾਰੇ ਜਾਗਰੂਕ ਕਰਨ ਅਤੇ ਉਤਸ਼ਾਹਿਤ ਕਰਨ ਲਈ, ਹਰ ਸਾਲ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇਅ ਮਨਾਇਆ ਜਾਂਦਾ ਹੈ। ਇਸ ਸਾਲ, ਗਲੋਬਲ ਹੈਂਡ ਵਾਸ਼ਿੰਗ ਡੇਅ ਦਾ ਥੀਮ ਹੈ “ਸਾਡਾ ਭਵਿੱਖ ਹੱਥਾਂ ‘ਤੇ ਹੈ ਆਓ ਇਕੱਠੇ ਅੱਗੇ ਵਧੀਏ.” ਇਹ ਦਿਨ ਪਹਿਲੀ ਵਾਰ 2008 ਵਿੱਚ ਸਵੀਡਨ ਦੇ ਸਟਾਕਹੋਮ ਵਿੱਚ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਮਹਾਸਭਾ ਨੇ ਬਾਅਦ ਵਿੱਚ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇ ਮਨਾਉਣ ਦੇ ਦਿਨ ਵਜੋਂ ਮਨਾਇਆ। ਵਿਸ਼ਵ ਦੇ ਵੱਖੋ-ਵੱਖਰੇ ਸਮਾਜਾਂ ਵਿੱਚ ਹੱਥਾਂ ਦੀ ਸਫਾਈ ਨਾਲ ਸੰਬੰਧਤ ਸਾਫ਼ ਹੱਥ ਰੱਖਣ ਅਤੇ ਸਿਹਤਮੰਦ ਆਦਤਾਂ ਨੂੰ ਉਤਸ਼ਾਹਤ ਕਰਨ ਲਈ, ਇਸ ਦਿਨ ਨੂੰ ਹਰ ਸਾਲ ਇੱਕ ਥੀਮ ਦੇ ਨਾਲ ਮਨਾਇਆ ਜਾਂਦਾ ਹੈ। ਗੋਰਤਲਬ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਹੱਥ ਧੋਣ ਲਈ ਤੇ ਸੈਨੀਟਾਇਜ਼ ਕਰਨ ਦਾ ਪੁੱਖਤਾ ਪ੍ਰਬੰਧ ਹੈ। ਸਕੂਲ ਵਿੱਚ ਅਲੱਗ-ਅਲੱਗ ਜਗਾ ਉੱਪਰ ਆਟੋਮੈਟਿਕ ਸੈਨੀਟਾਈਜ਼ਰ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਵਿਦਿਆਰਥੀ ਬਿਨਾਂ ਹੱਥ ਲਗਾਏ, ਬੱਸ ਮਸ਼ੀਨ ਨੀਚੇ ਹੱਥ ਕਰਕੇ ਆਪਣੇ ਹੱਥ ਸੈਨੀਟਾਈਜ਼ ਕਰ ਸਕਦੇ ਹਨ। ਇਸ ਦੌਰਾਨ ਸਫਾਈ ਸੰਬੰਧੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ, ਸਵੱਛਤਾ ਭਗਤੀ ਦੇ ਅੱਗੇ ਹੈ, ਯਕੀਨਨ, ਇੱਕ ਸਿਹਤਮੰਦ ਅਤੇ ਸਾਫ ਸੁਥਰਾ ਸਰੀਰ ਸਾਡੇ ਅੰਦਰ ਆਪਣੇ ਆਪ ਨੂੰ ਭਗਤੀ ਪ੍ਰਾਪਤ ਕਰਨ ਦਾ ਤਰੀਕਾ ਹੈ ਅਤੇ ਇਸ ਕੋਸ਼ਿਸ਼ ਦੀ ਸ਼ੁਰੂਆਤ ਸਾਫ਼ ਹੱਥਾਂ ਨਾਲ ਹੁੰਦੀ ਹੈ।