Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ਕਰਮਚਾਰੀ ਪ੍ਰਸ਼ੰਸਾ ਦਿਵਸ

ਕਰਮਚਾਰੀ ਇਕ ਸੰਸਥਾ ਦੀ ਸਭ ਤੋਂ ਵੱਡੀ ਸੰਪਤੀ ਹੁੰਦੇ ਹਨ-ਪ੍ਰਿੰਸੀਪਲ

ਸਥਾਨਕ ਸਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਕੂਲ ਵਿੱਚ ਕਰਮਚਾਰੀ ਪ੍ਰਸ਼ੰਸਾ ਦਿਵਸ ਮਨਾਇਆ ਗਿਆ। ਇਸ ਦਿਨ ਦੇ ਸੰਬੰਧ ਵਿੱਚ ਵਿਦਿਆਰਥੀਆਂ ਵੱਲੋਂ ਚਾਰਟ ਆਦਿ ਬਣਾ ਕੇ ਆਰਟੀਕਲ ਪੇਸ਼ ਕੀਤੇ ਗਏ। ਜਿਸ ਵਿੱਚ ਉਹਨਾਂ ਦੱਸਿਆ ਕਿ ਇਹ ਦਿਨ ਹਰ ਸਾਲ ਮਾਰਚ ਦੇ ਪਹਿਲੇ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ। 1995 ਵਿੱਚ, ਬੌਬ ਨੈਲਸਨ, ਇੱਕ ਇੰਟਰਨੈਸ਼ਨਲ ਬੋਰਡ ਦੇ ਮੈਂਬਰ, ਅਤੇ ਉਸਦੀ ਪ੍ਰਕਾਸ਼ਕ ਕੰਪਨੀ, ਵਰਕਮੈਨ ਪਬਲਿਸ਼ਿੰਗ, ਨੇ ਰਾਸ਼ਟਰੀ ਕਰਮਚਾਰੀ ਪ੍ਰਸੰਸਾ ਦਿਵਸ ਦੀ ਸ਼ੁਰੂਆਤ ਕੀਤੀ। ਇਹ ਦਿਨ ਮਾਲਕ ਅਤੇ ਕਰਮਚਾਰੀ ਦਰਮਿਆਨ ਸਬੰਧ ਨੂੰ ਮਜ਼ਬੂਤ ਕਰਨ ਦੇ ਉਦੇਸ਼ ਲਈ ਬਣਾਇਆ ਗਿਆ ਸੀ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਮਚਾਰੀ ਇਕ ਕੰਪਨੀ ਜਾਂ ਸੰਸਥਾ ਦੀ ਸਭ ਤੋਂ ਵੱਡੀ ਸੰਪਤੀ ਹੁੰਦੇ ਹਨ। ਹਰ ਇਕ ਕੰਪਨੀ ਜੇ ਅੱਜ ਸਫਲਤਾ ਹਾਸਿਲ ਕਰਦੀ ਹੈ ਤਾਂ ਉਸ ਸਫਲਤਾ ਪਿੱਛੇ ਮੇਹਨਤ ਕਰਨ ਵਾਲੇ ਕਰਮਚਾਰੀ ਹੀ ਹੂੰਦੇ ਹਨ। ਇਸ ਦੌਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਕੂਲ ਵਿੱਚ ਕਰਦੇ ਹਰ ਕਰਮਚਾਰੀ ਦਾ ਧੰਨਵਾਦ ਕੀਤਾ ਜਿਵੇ ਕਿ ਅਧਿਆਪਕ, ਉਹ ਇਕ ਅਜਿਹੀ ਮੋਮਬੱਤੀ ਵਾਂਗ ਹਨ ਜੋ ਆਪਣੇ ਆਪ ਨੂੰ ਜਲਾ ਕੇ ਵਿਦਿਆਰਥੀਆਂ ਨੂੰ ਗਿਆਨ ਦਾ ਚਾਨਣ ਦਿੰਦੇ ਹਨ। ਫਿਰ ਉਹਨਾਂ ਨੇ ਸਕੂਲ ਟਰਾਂਸਪੋਰਟ ਵਿੱਚ ਕੰਮ ਕਰਦੇ ਵੈਨ ਡਰਾਇਵਰ ਤੇ ਲੇਡੀ ਅਟੈਂਡੈਂਟ ਦਾ ਵੀ ਧੰਨਵਾਦ ਕੀਤਾ ਜੋ ਕਿ ਆਪਣੀਆਂ ਵੱਡਮੁੱਲੀ ਸੇਵਾਵਾਂ ਦੇ ਰਹੇ ਹਨ, ਹਰ ਰੋਜ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਤੋਂ ਲੈ ਕੇ ਆਉਂਦੇ ਹਨ ਤੇ ਸਕੂਲ ਤੋਂ ਬਾਅਦ ਵਾਪਿਸ ਛੱਡ ਕੇ ਵੀ ਆਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਸਕੂਲ ਐਡਮਿਨ ਸਟਾਫ ਦਾਤੇ ਸਕੂਲ ਵਿੱਚ ਸਫਾਈ ਕਰਨ ਵਾਲੇ ਸਾਰੇ ਕਰਮਚਾਰੀਆਂ ਦੀ ਪ੍ਰੰਸ਼ਸਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਉਹਨਾਂ ਸਕੂਲ ਮੈਨੇਜਮੈਨਟ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਜਿੱਥੇ ਸਕੂਲ ਕਾਫੀ ਲੰਬੇ ਸਮੇਂ ਬੰਦ ਰਹਿਣ ਦੇ ਬਾਵਜੂਦ ਵੀ ਕਿਸੇ ਕਰਮਚਾਰੀ ਨੂੰ ਨੌਕਰੀ ਤੋਂ ਨਹੀਂ ਕੱਢਿਆ ਤੇ ਉਹਨਾਂ ਦਾ ਮਨੋਬਲ ਬਣਾਈ ਰੱਖਿਆ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਿਰ ਸਨ।