Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਮਨਾਇਆ ਗਿਆ ‘ਡਿਸਟੈਂਸ ਲਰਨਿੰਗ ਡੇ’

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਠ ‘ਡਿਸਟੈਂਸ ਲਰਨਿੰਗ ਡੇ’ ਮਨਾਇਆ ਗਿਆ ।ਸਕੂਲ ਵਿੱਚ ਅਸੈਂਬਲੀ ਮੌਕੇ ਵਿਦਿਆਰਥੀਆਂ ਵੱੱਲੋਂ ‘ਵਿਸ਼ਵ ਡਿਸਟੈਂਸ ਲਰਨਿੰਗ ਡੇ’ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਚਾਰਟ ਅਤੇ ਅਰਟੀਕਲ ਪੇਸ਼ ਕੀਤੇ ਗਏ। ਆਰਟੀਕਲਜ਼ ਰਾਹੀ ਬੱਚਿਆਂ ਦੁਆਰਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਹਰ ਸਾਲ 31 ਅਗਸਤ ਨੂੰ ‘ਵਿਸ਼ਵ ਡਿਸਟੈਂਸ ਲਰਨਿੰਗ ਦਿਵਸ’ ਕਲਾਸਰੂਮ ਦੇ ਬਾਹਰ ਹੋਣ ਵਾਲੀ ਸਿੱਖਿਆ ਨੂੰ ਅਪਣਾਉਣ ਦੇ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਕਿ ਵਿਦਿਆਰਥੀ ਕਲਾਸਰੂਮ ਵਿੱਚ ਸ਼ਰੀਰਿਕ ਤੌਰ ਤੇ ਮੌਜੂਦ ਨਾ ਹੋਕੇ ਘਰ ਵਿੱਚ ਬੈਠੇ ਹੀ ਔਂਲਾਈਨ ਪਾਠਕ੍ਰਮ ਰਾਹੀਂ ਵਿਦਿਆ ਹਾਸਿਲ ਕਰ ਸਕਦੇ ਹਨ ।ਹਾਲ ਦੇ ਦਿਨਾਂ ਵਿੱਚ ਇੰਟਰਨੈਟ ਅਤੇ ਆਧੂਨਿਕ ਤਕਨੀਕ ਨੇ ਰਵਾਇਤੀ ਸਿੱਖਿਆ ਦੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਡਿਸਟੈਂਸ ਲਰਨਿੰਗ ਇੱਕ ਬਹੁਤ ਹੀ ਪ੍ਰਗਤੀਸ਼ੀਲ ਵਿਕਲਪ ਦੇ ਤੌਰ ਤੇ ਸਾਹਮਣੇ ਆਈ ਹੈ । ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਬਲੂਮਿੰਗ ਬਡਜ਼ ਸਕੂਲ਼ ਨੇ ਕੋਵਿਡ-19 ਮਹਾਂਮਾਰੀ ਦੌਰਾਨ ਡਿਸਟੈਂਸ ਲਰਨਿੰਗ ਨੂੰ ਪੂਰੀ ਤਰ੍ਹਾਂ ਅਪਣਾਇਆ ਅਤੇ ਉੱਚ ਪੱਧਰ ਦੀ ਤਕਨੀਕ ਦੀ ਵਰਤੋਂ ਕਰਦਿਆਂ ਲੱਗਭੱਗ ਪੂਰੇ ਦਾ ਪੂਰਾ ਕਲਾਸਰੂਮ ਹੀ ਬੱਚਿਆਂ ਦੇ ਘਰਾਂ ਵਿੱਚ ਪਹੁੰਚਾ ਦਿੱਤਾ ਜੋ ਕਿ ਡਿਸਟੈਂਸ ਲਰਨਿੰਗ ਦੇ ਖੇਤਰ ਵਿੱਚ ਬਲੂਮਿੰਗ ਬਡਜ਼ ਸਕੁਲ਼ ਦੀ ਇੱਕ ਵੱਡੀ ਪ੍ਰਾਪਤੀ ਹੈ।