ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ
ਵਿਦਿਆਰਥੀਆਂ ਵੱਲੋਂ ਚਾਰਟ ਬਣਾ ਕੇ ਚਾਇਨਾ ਡੌਰ ਨਾ ਵਰਤਨ ਦਾ ਦਿੱਤਾ ਗਿਆ ਸੁਨੇਹਾ-ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਸੰਸਥਾ ਵਿੱਚ ਬਸੰਤ ਪੰਚਮੀ ਮਨਾਉਂਦੇ ਹੋਏ ਬੱਚਿਆਂ ਵੱਲੋਂ ਮਾਤਾ ਸਰਸਵਤੀ ਦੀ ਅਰਾਧਨਾ ਕੀਤੀ ਗਈ ਅਤੇ ਸਬੰਧਤ ਆਰਟੀਕਲ, ਸੁੰਦਰ ਚਾਰਟ ਆਦਿ ਬਣਾ ਕੇ ਪੇਸ਼ ਕੀਤੇ ਗਏ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਬਸੰਤ ਪੰਚਮੀ ਦੇ ਤਿਉਹਾਰ ਉੱਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਸੰਤ ਰੁੱਤ ਨੂੰ ਰੁੱਤਾਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦੇ ਆਉਣ ਨਾਲ ਮੌਸਮ ਖੁਸ਼ਨੁਮਾ ਹੋ ਜਾਂਦਾ ਹੈ। ਇਹ ਤਿਉਹਾਰ ਮੌਸਮ ਵਿੱਚ ਤਬਦੀਲੀ ਲਿਆਉਂਦਾ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪੀਲਾ ਰੰਗ ਆਕਰਸ਼ਣ ਦਾ ਕੇਂਦਰ ਹੁੰਦਾ ਹੈ। ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ। ਪੀਲੇ ਰੰਗ ਦੇ ਚਾਵਲ ੳਤੇ ਮਿਠਾਈ ਬਣਾਈ ਜਾਂਦੀ ਹੈ। ਇਸ ਉਪਰੰਤ ਵਿਦਿਆਰਥੀਆਂ ਨੇ ਸੰਸਥਾ ਦੇ ਖੇਡ ਦੇ ਮੈਦਾਨ ਵਿੱਚ ਰੰਗ ਬਿਰੰਗੀਆਂ ਪਤੰਗਾਂ ਉਡਾਈਆਂ। ਸਾਰੇ ਵਿਦਿਆਰਥੀਆਂ ਨੇ ਪਤੰਗਾਂ ਉਡਾਉਣ ਤੋਂ ਪਹਿਲਾਂ ਚਾਈਨਾ ਡੋਰ ਨਾ ਵਰਤਣ ਦੀ ਸੁੰਹ ਚੁੱਕੀ ਅਤੇ ਸਾਰਿਆਂ ਨੂੰ ਚਾਇਨਾ ਡੋਰ ਨਾ ਵਰਤਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵਿੱਚ ਹਰ ਤਿਉਹਾਰ ਬੜੇ ਚਾਅ ਅਤੇ ਪ੍ਰੇਮ ਭਾਵਨਾ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈਤਾਂ ਜੋ ਬੱਚਿਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ।