Latest News & Updates

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਫੀਲਡ ਆਰਚਰੀ ਮੁਕਾਬਲਿਆਂ ਚੋਂ ਜਿੱਤੇ 4 ਸਿਲਵਰ ਮੈਡਲ ਤੇ 2 ਬ੍ਰਾਂਜ਼ ਮੈਡਲ

ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਹੋਇਆ ਅੱਗੇ ਵੱਧਦਾ ਜਾ ਰਿਹਾ ਹੈ। ਉੱਥੇ ਹੀ ਖੇਡਾਂ ਦੇ ਖੇਤਰ ਚ ਵੀ ਕਿਸੇ ਪੱਖੋਂ ਪਿੱਛੇ ਨਹੀਂ ਹੈ, ਬੀਤੇ ਦਿਨੀ ਅਮ੍ਰਿਤਸਰ ਵਿਖੇ 26 ਤੋਂ 28 ਫਰਵਰੀ ਨੂੰ 10ਵੀਆਂ ਨੈਸ਼ਨਲ ਇੰਡੋਰ ਫੀਲਡ ਆਰਚਰੀ ਮੁਕਾਬਲਿਆਂ ਲਈ ਰਵਾਨਾ ਹੋਏ ਸੀ, ਜਿਸ ਵਿੱਚ ਚੰਗਾ ਖੇਡ ਪ੍ਰਦਰਸ਼ਨ ਕਰਦਿਆਂ ਬੀ.ਬੀ.ਐੱਸ ਦੇ 4 ਖਿਡਾਰੀਆਂ ਨੇ ਸਿਲਵਰ ਮੈਡਲ ਜਿੱਤੇ। ਇਹਨਾਂ ਮੁਕਾਬਲਿਆ ਵਿੱਚ ਪੂਰੇ ਭਾਰਤ ਵਿੱਚੋਂ ਪੰਜਾਬ, ਰਾਜਸਥਾਨ, ਹਰਿਆਨਾ, ਦਿੱਲੀ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਆਂਧਰਾ ਪ੍ਰਦੇਸ਼, ਕਰਨਾਟਕਾ, ਗੋਆ ਤੇ ਜੰਮੂ ਕਸ਼ਮੀਰ ਤੋਂ ਕੁੱਲ 316 ਖਿਡਾਰੀਆਂ ਨੇ ਹਿੱਸਾ ਲਿਆ। ਬਲੂਮਿੰਗ ਬਡਜ਼ ਸਕੂਲ ਦੇ ਸਮਰਪ੍ਰੀਤ ਸਿੰਘ, ਜਸਕਰਨ ਸਿੰਘ ਸਿੱਧੂ ਤੇ ਆਗਿਆਪਾਲ ਸਿੰਘ ਬਰਾੜ ਨੇ ਪੰਜਾਬ ਦੀ ਅੰਡਰ-17 ਵਰਗ ਦੀ ਟੀਮ ਵਿੱਚ ਭਾਗ ਲਿਆ ਅਤੇ ਹਰਸਿਮਰਨ ਸਿੰਘ ਸਿੱਧੂ ਨੇ ਪੰਜਾਬ ਦੀ ਅੰਡਰ-14 ਦੀ ਟੀਮ ਵਿੱਚ ਭਾਗ ਲਿਆ। ਦੋਨੋਂ ਹੀ ਟੀਮਾ ਇਸ ਮੁਕਾਬਲੇ ਵਿੱਚ ਹੋਰਾਂ ਰਾਜਾਂ ਦੀ ਟੀਮਾਂ ਨੂੰ ਹਰਾ ਕ ਦੂਸਰੇ ਨੰਬਰ ਤੇ ਰਹੀਆਂ ਤੇ ਸਿਲਵਰ ਟੀਮ ਮੈਡਲ ਹਾਸਿਲ ਕੀਤੇ। ਇਹਨਾਂ ਮੁਕਾਬਲਿਆਂ ਤੋਂ ਪਹਿਲਾਂ ਇੰਡੋਰ ਫੀਲਡ ਆਰਚਰੀ ਦੇ ਆਨਲਾਇਨ ਮੁਕਾਬਲੇ ਵੀ ਹੋਏ ਸਨ ਜੋ ਕਿ ਲਾਇਵ ਜ਼ੂਮ ਐਪ ਤੇ ਸਨ। ਜਿਹਨਾਂ ਵਿੱਚੋਂ ਵੀ ਖਿਡਾਰੀਆ ਨੇ 2 ਬ੍ਰਾਂਜ਼ ਮੈਡਲ ਜਿੱਤੇ ਸਨ। ਖਿਡਾਰੀਆਂ ਨੇ ਇਸ ਜਿੱਤ ਦਾ ਕਾਰਨ ਸਕੂਲ ਵਿੱਚ ਮੁਹਈਆ ਕਰਵਾਏ ਗਏ ਰਾਮ ਕੁਮਾਰ ਵਰਗੇ ਆਰਚਰੀ ਕੌਚ ਤੇ ਵਧੀਆ ਸਹੁਲਤਾਂ ਨੂੰ ਦੱਸਿਆ। ਗੋਰਤਲਬ ਹੈ ਕਿ ਪਹਿਲਾਂ ਪੰਜਾਬ ਵਿੱਚ ਅਰਚਰੀ ਦੇ ਖਿਡਾਰੀ ਅਬੋਹਰ ਜਾਂ ਪਟਿਆਲਾ ਦੇ ਹੀ ਹੁੰਦੇ ਸਨ। ਇਸ ਖੇਡ ਨੂੰ ਹੋਰ ਪ੍ਰੋਮੋਟ ਕਰਨ ਲਈ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਮੋਗਾ ਸ਼ਹਿਰ ਵਿੱਚ ਸਬ ਤੋਂ ਪਹਿਲਾਂ ਬਲੂਮਿੰਗ ਬਡਜ਼ ਸਕੂਲ ਵਿੱਚ ਇਸ ਖੇਡ ਨੂੰ ਸ਼ੁਰੂ ਕੀਤਾ। ਸਕੂਲ ਵਿੱਚ ਇੰਡਿਅਨ ਰਾਉਂਡ, ਰਿਕਰਵ, ਕੰਪਾਉਂਡ ਆਰਚਰੀ ਲਈ ਮਾਹਰ ਕੌਚ ਮੁਹਈਆ ਕਰਵਾਏ ਜਿਹਨਾਂ ਸਦਕਾ ਇਸ ਸਕੂਲ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਆਰਚਰੀ ਦੇ ਕਈ ਮੁਕਾਬਲੇ ਜਿੱਤੇ ਤੇ ਆਪਣੇ ਮਾਪਿਆਂ, ਸਕੂਲ ਤੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ। ਸਕੂਲ ਦਾ ਮੁੱਖ ਮਤੰਵ ਸਿਰਫ ਪੜਾਈ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਵੀ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਹਰ ਖੇਤਰ ਵਿੱਚ ਅੱਗੇ ਵੱਧ ਸਕਣ। ਮੈਡਲ ਜਿੱਤ ਕੇ ਸਕੂਲ ਪਹੁੰਚੇ ਖਿਡਾਰੀਆਂ ਦਾ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਨਮਾਨ ਕੀਤਾ ਤੇ ਸਾਂਝੇ ਤੌਰ ਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਹੋਰ ਮੇਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।