Latest News & Updates

ਬਲੂਮਿੰਗ ਬਡਜ਼ ਸਕੂਲ ਦੇ ਆਰਚਰੀ ਖਿਡਾਰੀ ਹਰਸਿਮਰਨ ਸਿੰਘ ਸਿੱਧੂ ਨੇ ਰਾਸ਼ਟਰੀ ਪੱਧਰ ਤੇ ਹਾਸਿਲ ਕੀਤਾ ਬ੍ਰਾਂਜ਼ ਮੈਡਲ

ਇੰਡੋਨੇਸ਼ੀਆ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾ ਰਹੀ ਹੈ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਆਪਣਾ ਸਿੱਕਾ ਜਮਾਉਂਦਾ ਅੱਗੇ ਵੱਧ ਰਹੀ ਹੈ। ਆਏ ਦਿਨ ਹੀ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਕਿਸੇ ਨਾ ਕਿਸੇ ਖੇਡ ਵਿੱਚ ਆਪਣਾ ਖੇਡ ਪ੍ਰਦਰਸ਼ਨ ਕਰਕੇ ਮੈਡਲ਼ ਜਿੱਤ ਰਹੇ ਹਨ। ਹਾਲ ਹੀ ਵਿੱਚ ਮਹਾਰਾਸ਼ਟਰ ਵਿਖੇ ਹੋਏ 11ਵੀਂ ਤੇ 12ਵੀਂ ਨੈਸ਼ਨਲ ਇੰਡੋਰ ਫੀਲਡ ਆਰਚਰੀ ਚੈਂਪਿਅਨਸ਼ਿਪ ਦੋਰਾਨ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਹਰਸਿਮਰਨ ਸਿੰਘ ਨੇ ਅੰਡਰ-17 ਕੰਪਾਉਂਡ ਆਰਚਰੀ ਮੁਕਾਬਲਿਆਂ ਚੋਂ ਤੀਸਰਾ ਸਥਾਨ ਹਾਸਲ ਕਰਦਿਆਂ ਬ੍ਰਾਂਜ਼ ਮੈਡਲ ਜਿੱਤਿਆ। ਸਕੂਲ ਵਿੱਚ ਪਹੁੰਚਣ ਤੇ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਹਰਸਿਮਰਨ ਸਿੰਘ ਨੇ ਪਹਿਲਾਂ ਦਸੰਬਰ 2021 ਵਿੱਚ ਅਮ੍ਰਿਤਸਰ ਵਿਖੇ ਹੋਈਆਂ ਰਾਜ ਪੱਧਰੀ ਆਰਚਰੀ ਮੁਕਾਬਲਿਆਂ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਸੀ ਤੇ ਨੈਸ਼ਨਲ ਲੈਵਲ ਲਈ ਚੁਣਿਆ ਗਿਆ ਸੀ। ਉਹਨਾਂ ਦੱਸਿਆ ਕਿ ਨੈਸ਼ਨਲ ਖੇਡ ਮੁਕਾਬਲਿਆਂ ਦੋਰਾਨ ਕੰਪਾਉਂਡ ਆਰਚਰੀ ਅੰਡਰ-17 ਕੈਟਾਗਰੀ ਵਿੱਚ 150 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ। ਜਿਹਨਾਂ ਵਿੱਚੋਂ ਕੇਵਲ 7 ਖਿਡਾਰੀ ਪੰਜਾਬ ਤੋਂ ਸਨ। ਮੁਕਾਬਲੇ ਦੋਰਾਨ ਹਰਸਿਮਰਨ ਸਿੰਘ ਸਿੱਧੁ ਨੇ 900 ਵਿੱਚੋਂ 870 ਸਕੋਰ ਹਾਸਿਲ ਕਰਕੇ ਬ੍ਰਾਂਜ਼ ਮੈਡਲ ਜਿੱਤਿਆ ਤੇ ਜੁਲਾਈ ਵਿੱਚ ਇੰਡੋਨੇਸ਼ੀਆ ਵਿਖੇ ਹੋਣ ਵਾਲੇ ਅੰਤਰ-ਰਾਸ਼ਟਰੀ ਆਰਚਰੀ ਦੇ ਮੁਕਾਬਲਿਆਂ ਵਿੱਚ ਆਪਣੀ ਜਗਾ ਪੱਕੀ ਕੀਤੀ। ਹਰਸਿਮਰਨ ਸਿੰਘ ਸਿੱਧੂ ਜੋ ਕਿ ਸਕੂਲ ਦੀ ਨੌਂਵੀ ਜਮਾਤ ਦਾ ਵਿਦਿਆਰਥੀ ਹੈ, ਨੇ ਆਰਚਰੀ ਖੇਡ ਦੀ ਸ਼ੁਰੂਆਤ ਇਸੇ ਸਕੂਲ ਵਿੱਚੋਂ 3 ਸਾਲ ਪਹਿਲਾਂ ਕੀਤੀ ਸੀ। ਹੁਣ ਤੱਕ 4 ਵਾਰ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਿਆ ਹੈ। ਹਰਸਿਮਰਨ ਸਿੰਘ ਨੇ ਆਪਣੀ ਇਸ ਜਿੱਤ ਦਾ ਸਹਿਰਾ ਸਕੂਲ ਵਿੱਚ ਮੁਹੱਈਆ ਕਰਵਾਏ ਗਏ ਵਧੀਆਂ ਖੇਡ ਇੰਫਰਾਸਟਚਰ ਤੇ ਕੋਚ ਗਗਨ ਕੁਮਾਰ ਦੇ ਸਿਰ ਬੰਨਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਰਚਰੀ ਖੇਡ ਨੂੰ ਮੋਗਾ ਜ਼ਿਲੇ ਵਿੱਚ ਸਬ ਤੋਂ ਪਹਿਲਾਂ ਬਲੂਮਿੰਗ ਬਡਜ਼ ਸਕੂਲ ਵਿੱਚ ਸ਼ੁਰੂ ਕਰਵਾਉਣ ਲਈ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਬਾਹਰੋਂ ਕੋਚ ਮੁਹਈਆਂ ਕਰਵਾ ਕੇ ਖੇਡ ਨੂੰ ਪ੍ਰਮੋਟ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਕਿਉਂਕਿ ਪੰਜਾਬ ਵਿੱਚੋਂ ਜਿਆਦਾਤਰ ਖਿਡਾਰੀ ਪਟਿਆਲਾ ਜਾਂ ਅਬੋਹਰ ਦੇ ਹੀ ਹੁੰਦੇ ਸਨ। ਸਕੂਲ ਵਿੱਚ ਇੰਡਿਅਨ ਰਾਉਂਡ, ਰਿਕਰਵ, ਕੰਪਾਉਂਡ ਆਰਚਰੀ ਲਈ ਮਾਹਰ ਕੌਚ ਮੁਹਈਆ ਕਰਵਾਏ ਜਿਹਨਾਂ ਸਦਕਾ ਇਸ ਸਕੂਲ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਆਰਚਰੀ ਦੇ ਕਈ ਮੁਕਾਬਲੇ ਜਿੱਤੇ ਤੇ ਆਪਣੇ ਮਾਪਿਆਂ, ਸਕੂਲ ਤੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ। ਇਹ ਲੜੀ ਅਜੇ ਵੀ ਨਿਰੰਤਰ ਜ਼ਾਰੀ ਹੈ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਸਕੂਲ ਦਾ ਮੁੱਖ ਮਤੰਵ ਸਿਰਫ ਪੜਾਈ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਵੀ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਹਰ ਖੇਤਰ ਵਿੱਚ ਅੱਗੇ ਵੱਧ ਸਕਣ। ਉਹਨਾਂ ਨੇ ਸਾਰੇ ਖਿਡਾਰੀ ਹਰਸਿਮਰਨ ਨੂੰ ਵਧਾਈ ਦਿੱਤੀ ਤੇ ਹੋਰ ਮੇਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।