ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ਼ ਤੇ ਐਸੋਸਿਏਸ਼ਨਸ ਆਫ ਪੰਜਾਬ” ਵੱਲੋਂ ਨਵੇਕਲੀ ਪਹਿਲ ਕਰਦਿਆਂ ਪ੍ਰਾਈਵੇਟ ਸਕੂਲਾਂ ਲਈ “ਫੈਪ ਸਟੇਟ ਅਵਾਰਡ-2021” ਕਰਵਾਏ ਗਏ। ਜਿਸ ਦੌਰਾਨ ਬੇਸਟ ਈਕੋ ਫਰੈਂਡਲ਼ੀ ਸਕੂਲ ਅਵਾਰਡ ਕੈਟਾਗਰੀ ਵਿੱਚ ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਏ+ ਰੇਟਿੰਗ ਸਰਟੀਫੀਕੇਟ ਤੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੂਲ ਪ੍ਰਿੰਸੀਪਲ ਸੋਨੀਆ ਸ਼ਰਮਾਂ, ਮੈਨੇਜਮੈਂਟ ਮੈਂਬਰ ਜੈਸਿਕਾ ਸੈਣੀ ਤੇ ਅਰਵਿੰਦਰ ਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਸੀਂਚੇਵਾਲ ਵਲੋਂ ਪ੍ਰਾਪਤ ਕੀਤਾ ਗਿਆ। ਜਿਕਰਯੋਗ ਹੈ ਕਿ ਇਹ ਵਿਦਿਅਕ ਸੰਸਥਾ ਸ਼ਹਿਰ ਦੇ ਬਿਲਕੁਲ ਵਿਚਕਾਰ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਈਕੋ-ਫਰੈਂਡਲੀ ਸਕੂਲ ਹੈ। ਕੈਂਪਸ ਵਿੱਚ ਹਰੇ ਭਰੇ ਲਾਅਨ, ਫੁੱਲ ਅਤੇ ਬਹੁਤ ਸਾਰੀ ਹਰਿਆਲੀ ਹੈ। ਸਕੂਲ ਵਿੱਚ ਵਿਦਿਆਰਥੀਆਂ ਨੂੰ ਛੋਟੀ ਉਮਰ ਵਿੱਚ ਹੀ ਪੇੜ-ਪੌਦ, ਲਗਾਉਣ ਤੇ ਉਹਨਾਂ ਦੀ ਦੇਖਭਾੋਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਹਰ ਸਾਲ ਵਾਤਾਵਰਨ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਨਵੇਂ ਬੂਟੇ ਲਗਾਏ ਜਾਂਦੇ ਹਨ ਤੇ ਸਮੇਂ-ਸਮੇਂ ਤੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਸਕੂਲ ਵਿੱਚ ਫਿਲਟਰ ਦੁਆਰਾ ਵੇਸਟ ਕੀਤੇ ਗਏ ਪਾਣੀ ਨੂੰ ਇਕੱਤਰ ਕਰਕੇ ਉਸ ਪਾਣੀ ਨੂੰ ਸਾਫ-ਸਫਾਈ ਦੇ ਕੰਮ ਲਈ ਵਰਤਿਆ ਜਾਂਦਾ ਹੈ। ਛੋਟੇ ਬੱਚਿਆਂ ਨੂੰ ਨਾ ਸਿਰਫ ਨਿੱਜੀ ਸਫਾਈ ਦਾ ਰੱਖ -ਰਖਾਅ ਸਿੱਖਣ ਲਈ ਸਿਖਾਇਆ ਜਾਂਦਾ ਹੈ ਬਲਕਿ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਚੰਗੇ ਮੁੱਲ ਪਾਉਣ ਲਈ ਕੁਝ ਹੋਰ ਗਤੀਵਿਧੀਆਂ ਜਿਵੇਂ ਕਿ ਡਸਟਬਿਨ ਦੀ ਵਰਤੋਂ ਵਧਾਉਣਾ, ਪੌਦਿਆਂ ਅਤੇ ਦਰਖਤਾਂ ਦੀ ਬਿਜਾਈ ਅਤੇ ਦੇਖਭਾਲ, ਸਫਾਈ ਨਿਗਰਾਨੀ ਕਰਵਾਈ ਜਾਂਦੀ ਹੈ। ਵਿਸ਼ਵ ਵਾਤਾਵਰਣ ਦਿਵਸ 2018 ਦੇ ਮੌਕੇ ‘ਤੇ ਸਕੂਲ ਨੂੰ ਮਸ਼ਹੂਰ ਐਨ.ਜੀ.ਓ ਸਮਰਾਲਾ ਹਾਕੀ ਕਲੱਬ (ਰਜਿ.) ਦੁਆਰਾ ਪ੍ਰਸ਼ੰਸਾ ਪੱਤਰ ਮਿਲਿਆ ਜੋ ਕਿ ਛੋਟੇ ਬੱਚਿਆਂ ਨੂੰ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਦੇਖਭਾਲ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਵਚਨਬੱਧ ਹੈ। ਇਹ ਅਵਾਰਡ ਮਿਲਣ ਤੇ ਸਕੂਲ ਵਿੱਚ ਖੁਸ਼ੀ ਦਾ ਮਾਹੋਲ ਸੀ। ਪ੍ਰਿੰਸੀਪਲ ਸੋਨੀਆ ਸ਼ਰਮਾਂ ਨੇ ਇਸ ਅਵਾਰਡ ਦਾ ਸਿਹਰਾ ਸਕੂਲ ਮੈਨੇਜਮੈਂਟ ਨੂੰ ਦਿੱਤਾ ਜਿਹਨਾ ਦੀ ਸਕਾਰਾਤਮਕ ਤੇ ਅਗ੍ਹਾਂ ਵਧੂ ਸੋਚ ਸਦਕਾ ਹੀ ਸਭ ਕੁਝ ਸੰਬਵ ਹੋ ਸਕਿਆ ਹੈ।