ਬਲੂਮਿੰਗ ਬਡਜ਼ ਸਕੂਲ ਵਿਖੇ ਕਰਵਾਏ ਗਏ ਡਾਂਸ ਮੋਗਾ ਡਾਂਸ ਲਈ ਆਡੀਸ਼ਨ
ਸਕੂਲ ਦੇ 40 ਤੋਂ ਵੱਧ ਵਿਦਿਆਰਥੀ ਕਵਾਟਰ ਫਾਇਨਲ ਮੁਕਾਬਲੇ ਲਈ ਚੁਣੇ ਗਏ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਹੀ ਤਿਆਰ ਰਹਿੰਦੀ ਹੈ। ਬੀਤੇ ਦਿਨੀ ਮੋਗਾ ਸ਼ਹਿਰ ਵਿੱਚ ਹੋਣ ਜਾ ਰਹੇ ਬੀਟਜ਼ ਚੈਨਲ ਵੱਲੋਂ ਡਾਂਸ ਮੋਗਾ ਡਾਂਸ ਦੇ ਮੁਕਾਬਲਿਆਂ ਲਈ ਵਿਦਿਆਰਥੀਆਂ ਲਈ ਆਡੀਸ਼ਨ ਰੱਖੇ ਗਏ ਜਿਸ ਵਿੱਚ ਬੱਚੇ ਡਾਂਸ ਨੂੰ ਲੈ ਕੇ ਕਾਫੀ ਦੀਵਾਨੇ ਨਜ਼ਰ ਆਏ, ਜਿੱਥੇ ਹੁਣ ਤੱਕ ਦੇ ਸਾਰੇ ਆਡੀਸ਼ਨਾਂ ਤੋਂ ਵੱਧ 102 ਬੱਚਿਆਂ ਨੇ ਹਿੱਸਾ ਲਿਆ। ਜੱਜਾਂ ਨੂੰ ਅੱਗੇ ਹੋਣ ਵਾਲੇ ਮੁਕਾਬਲੇ ਨੂੰ ਦੇਖਦੇ ਹੋਏ ਕਵਾਟਰ ਫਾਈਨਲ ਲਈ ਵੱਧ ਤੋਂ ਵੱਧ 15-20 ਬੱਚਿਆਂ ਦੀ ਚੋਣ ਕਰਨ ਦਾ ਟੀਚਾ ਦਿੱਤਾ ਗਿਆ ਸੀ ਪਰ ਵਿਦਿਆਰਥੀਆਂ ਨੇ ਇਹਨਾਂ ਸੋਹਣਾ ਡਾਂਸ ਪੇਸ਼ ਕੀਤਾ ਕਿ 40 ਤੋਂ ਵੱਧ ਬੱਚਿਆਂ ਨੇ ਜੱਜਾਂ ਨੂੰ ਕੁਆਰਟਰ ਫਾਈਨਲ ਲਈ ਟਿਕਟ ਦੇਣ ਲਈ ਮਜਬੂਰ ਕਰ ਦਿੱਤਾ। ਪਹਿਲੀ ਵਾਰ ਮੋਗਾ ਵਿੱਚ ਹੋਣ ਜਾ ਰਹੇ ਇਨਾਮੀ ਡਾਂਸ ਮੁਕਾਬਲੇ ਵਿੱਚ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਡੀਸ਼ਨ ‘ਚ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਛੋਟੇ-ਛੋਟੇ ਬੱਚਿਆਂ ਨੇ ਬਿਨਾਂ ਕਿਸੇ ਸਿਖਲਾਈ, ਬਿਨਾਂ ਕਿਸੇ ਅਕੈਡਮੀ ‘ਚ ਸ਼ਾਮਲ ਹੋਏ ਡਾਂਸ ਦੇ ਖੇਤਰ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਡਾਂਸ ਦੇ ਸਟੈਪ ਖੁਦ ਤਿਆਰ ਕੀਤੇ ਸਨ। ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਦਾ ਕਹਿਣਾ ਹੈ ਕਿ ਮੋਗਾ ਫਿਟਨੈਸ ਸਟੂਡੀਓ ਦਾ ਇਹ ਉਪਰਾਲਾ ਬੱਚਿਆਂ ਨੂੰ ਡਾਂਸ ਦੇ ਖੇਤਰ ਵਿੱਚ ਬੁਲੰਦੀਆਂ ’ਤੇ ਲਿਜਾਣ ਵਿੱਚ ਅਹਿਮ ਕੜੀ ਸਾਬਤ ਹੋਵੇਗਾ। ਡਾਂਸ ਪ੍ਰਤੀਯੋਗਿਤਾ ਦੇ ਆਡੀਸ਼ਨ 5 ਤੋਂ 10 ਅਤੇ 11 ਤੋਂ 16 ਸਾਲ ਦੇ ਉਮਰ ਵਰਗ ਵਿੱਚ ਦੋ ਵੱਖ-ਵੱਖ ਸ਼੍ਰੇਣੀਆਂ ਵਿੱਚ ਹੋ ਰਹੇ ਹਨ। ਸੀਨੀਅਰ ਵਰਗ ਲਈ 21000 ਰੁਪਏ ਦਾ ਨਕਦ ਇਨਾਮ ਟਰਾਫੀ ਅਤੇ ਹੋਰ ਤੋਹਫੇ ਹੋਣਗੇ, ਜਦਕਿ ਜੂਨੀਅਰ ਵਰਗ ਲਈ ਪਹਿਲਾ ਇਨਾਮ 51 ਸੌ ਰੁਪਏ ਦਾ ਨਕਦ ਇਨਾਮ, ਟਰਾਫੀ ਅਤੇ ਹੋਰ ਤੋਹਫੇ ਦਿੱਤੇ ਜਾਣਗੇ। ਆਡੀਸ਼ਨ ਵਿੱਚ ਜੱਜਾਂ ਵਿੱਚ ਕੋਰੀਓਗ੍ਰਾਫਰ ਸ਼ੋਭਿਕਾ ਉੱਪਲ, ਡਾਂਸ ਕੋਰੀਓਗ੍ਰਾਫਰ ਸੋਨੂੰ ਜੈਕਸਨ ਡਾਂਸ ਅਤੇ ਯੋਗਾ ਸਟੂਡੀਓ ਮੈਜਸਟਿਕ ਰੋਡ, ਲੋਕ ਨਾਚ ਮਾਹਿਰ ਸਨ। ਸਕੂਲ ਦੀ ਤਰਫੋਂ ਰਾਹੁਲ ਕੁਮਾਰ ਨੇ ਸਾਰੇ ਪ੍ਰਬੰਧਾਂ ਨੂੰ ਬਾਖੂਬੀ ਨਿਭਾਇਆ। ਦੀਪਕ ਸ਼ਰਮਾ, ਕੋਰੀਓਗ੍ਰਾਫਰ ਕੋਮਲ ਵੀ ਇਸ ਮੌਕੇ ਹਾਜ਼ਰ ਸਨ।