ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਇਲਾਕੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ, ਵਿਖੇ ਸੀ.ਬੀ.ਐਸ.ਈ. ਸੈਂਟਰ ਆਫ਼ ਐਜੂਕੇਸ਼ਨ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰਿੰਸੀਪਲਾਂ ਦੀ ਸਮਰੱਥਾ ਨੂੰ ਸੁਧਾਰਨ ਲਈ ਪਹਿਲਕਦਮੀ ਦੇ ਤਹਿਤ ਮੋਗਾ ਜ਼ਿਲ੍ਹੇ ਦੇ ਪ੍ਰਿੰਸੀਪਲਾਂ ਲਈ ਅਨੁਭਵੀ ਸਿਖਲਾਈ ਆਧਾਰਿਤ ਪ੍ਰੋਗਰਾਮ- “ਲੀਡਿੰਗ ਟਰਾਂਸਫਾਰਮੇਸ਼ਨ” ਦਾ ਆਯੋਜਨ ਕੀਤਾ ਗਿਆ। ਇਸ ਤਿੰਨ ਰੋਜ਼ਾ ਸਿਖਲਾਈ ਕੈਂਪ ਵਿੱਚ ਜ਼ਿਲੇ ਦੇ ਸੀ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਸਕੂਲ਼ਾਂ ਦੇ 25 ਦੇ ਕਰੀਬ ਪ੍ਰਿੰਸੀਪਲ ਸ਼ਾਮਿਲ ਹੋਏ ਅਤੇ ਇੱਸ ਵਿਲੱਖਣ ਸਿਖਲਾਈ ਕੈਂਪ ਦਾ ਲਾਭ ਉਠਾਇਆ। ਇਸ ਵਰਕਸ਼ਾਪ ਲਈ ਸੀ.ਬੀ.ਐੱਸ.ਈ. ਵੱਲੋਂ ਰਿਸੋਰਸ ਪਰਸਨ ਦੇ ਤੌਰ ਤੇ ਸ਼੍ਰੀਮਤੀ ਰਸ਼ਮੀ ਆਹਲੁਵਾਲੀਆ ਅਤੇ ਸ਼੍ਰੀ ਅਜੈ ਖੋਸਲਾ ਵਿਸੇਸ਼ ਤੌਰ ਤੇ ਹਾਜ਼ਰ ਸਨ। ਉਹਨਾਂ ਨੇ ਹਰ ਵਿਸ਼ੇ ਉੱਪਰ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਕਿ ਉਹ ਆਪਣੇ ਸਕੂਲ ਨੂੰ ਕਿਸ ਤਰਾਂ ਸੁਚਾਰੂ ਢੰਗ ਨਾਲ ਚਲਾ ਸਕਦੇ ਹਨ ਤੇ ਆਪਣੇ ਸਕੂਲਾਂ ਵਿੱਚ ਅਧਿਆਪਕਾਂ ਵਿੱਚ ਕਿਸ ਤਰਾਂ ਲੀਡਰਸ਼ਿਪ ਦੇ ਗੁਣ ਪੈਦਾ ਕਰ ਸਕਦੇ ਹਨ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਕੂਲ ਪ੍ਰਿੰਸੀਪਲਾਂ ਵਿੱਚ ਪ੍ਰੇਰਣਾ, ਲੀਡਰਸ਼ਿਪ, ਕਮਿਊਨਿਟੀ ਆਊਟਰੀਚ, ਸੰਚਾਰ, ਸੰਸਥਾਗਤ ਮੁਲਾਂਕਣ ਅਤੇ ਸਵੈ ਪ੍ਰਤੀਬਿੰਬ ਦੇ ਹੁਨਰ ਨੂੰ ਅੱਗੇ ਵਧਾਉਣਾ ਅਤੇ ਹੋਰ ਨਿਖਾਰਨਾ ਹੈ। ਪ੍ਰੋਗਰਾਮ ਦਾ ਉਦੇਸ਼ ਪ੍ਰਿੰਸੀਪਲਾਂ ਵਿੱਚ ਇਹਨਾਂ ਹੁਨਰਾਂ ਦੇ ਵਿਕਾਸ ਦੇ ਨਾਲ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਵੀ ਹੈ। ਉਹਨਾਂ ਨੇ ਕਈ ਤਰਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਗਈਆਂ ਜੋ ਕਿ ਉਹਨਾਂ ਦੇ ਸਕੂਲਾਂ ਵਿੱਚ ਪ੍ਰੇਰਣਾ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਣਗੀਆਂ। ਇਸ ਮੌਕੇ ਬਲੂਮਿੰਗ ਬਡਜ਼ ਸਕੂਲ ਦੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੋ ਕਿ ਸੀ.ਬੀ.ਐੱਸ.ਈ. ਵੱਲੋਂ ਸਿਟੀ ਕੋਆਰਡੀਨੇਟਰ ਹਨ, ਦੇ ਯਤਨਾਂ ਸਦਕਾ ਹੀ ਇਹ ਵਰਕਸ਼ਾਪ ਦਾ ਆਯੋਜਨ ਹੋ ਸਕਿਆ ਹੈ। ਉਹਨਾਂ ਨੇ ਇਸ ਵਰਕਸ਼ਾਪ ਲਈ ਸੀ.ਬੀ.ਐੱਸ.ਈ. ਸੈਂਟਰ ਆਫ ਐਕਸਲੈਂਸ ਦੇ ਹੈੱਡ ਸ਼੍ਰੀ ਮਤੀ ਅੰਜਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਨੁਭਵੀ ਸਿਖਲਾਈ ਆਧਾਰਿਤ ਪ੍ਰੋਗਰਾਮ- “ਲੀਡਿੰਗ ਟਰਾਂਸਫਾਰਮੇਸ਼ਨ” ਦਾ ਆਯੋਜਨ ਅਤੇ ਮੇਜ਼ਬਾਨੀ ਕਰਨਾ ਬਲੂਮਿੰਗ ਬਡਜ਼ ਸਕੂਲ਼ ਲਈ ਬੜੇ ਹੀ ਮਾਣ ਵਾਲੀ ਗੱਲ ਸੀ ਅਤੇ ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੀ ਅਗੁਵਾਈ ਕਰਨਾ ਇੱਕ ਬੜ੍ਹਾ ਹੀ ਖਾਸ ਅਨੁਭਵ ਰਿਹਾ। ਉਹਨਾਂ ਅੱਗੇ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਅਧਿਆਪਕਾਂ, ਵਿਦਿਆਰਥੀਆਂ, ਸਕੂਲਾਂ ਅਤੇ ਵਿੱਦਿਆ ਦੇ ਪੱਧਰ ਵਿੱਚ ਸੁਧਾਰ ਕਰਨ ਲਈ, ਲੀਡਰਸ਼ਿਪ ਨੂੰ ਡਿਵੈਲਪ ਕਰਨ ਅਤੇ ਉਸਦਾ ਵਿਕਾਸ ਕਰਨ ਸਬੰਧਿਤ ਜੋ ਸਿਖਲਾਈ ਦਿੱਤੀ ਗਈ ਹੈ, ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਿੰਸੀਪਲ ਉਸ ਸਿਖਲਾਈ ਦੀ ਸਹੀ ਦਿਸ਼ਾ ਵਿੱਚ ਵਰਤੋਂ ਕਰਦੇ ਹੋਏ ਸੀ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਪੱਧਰ ਨੂੰ ਹੋਰ ਵੀ ਉੱਚਾ ਕਰਨ ਦੀ ਭਰਪੂਰ ਕੋੋਸ਼ਿਸ਼ ਕਰਨਗੇ। ਇਸ ਵਰਕਸ਼ਾਪ ਦੋਰਾਨ ਸੈਂਟਰ ਆਫ ਐਕਸਲੈਂਸ ਚੰਡੀਗੜ ਦੇ ਹੈੱਡ ਇੰਚਾਰਜ ਸ਼੍ਰੀ ਮਤੀ ਅੰਜਲੀ ਵੀ ਆਨਲਾਇਨ ਮੀਟਿੰਗ ਦੇ ਜ਼ਰੀਏ ਸਾਰੇ ਪ੍ਰਿੰਸੀਪਲਾਂ ਦੇ ਰੁਬਰੂ ਹੋਏ ਤੇ ਉਹਨਾਂ ਨੇ ਸਭ ਨੂੰ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਕਿਸੇ ਵੀ ਤਰਾਂ ਦੀ ਟ੍ਰੇਨਿੰਗ ਲਈ ਉਹ ਤੇ ਉਹਨਾਂ ਦੀ ਟੀਮ ਹਰ ਸਮੇਂ ਹਾਜ਼ਰ ਰਹੇਗੀ। ਉਹਨਾਂ ਨੇ ਮੁੱਖ ਤੌਰ ਤੇ ਬਲੂਮਿੰਗ ਬਡਜ਼ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਦਾ ਇਸ ਵਰਕਸ਼ਾਪ ਨੂੰ ਆਪਣੇ ਸਕੂਲ ਵਿੱਚ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵਰਕਸ਼ਾਪ ਦੀ ਸਮਾਪਤੀ ਦੌਰਾਨ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਅਤੇ ਜੁਆਂਇਟ ਡਾਇਰੈਕਟਰ ਨਤਾਸ਼ਾ ਸੈਣੀ ਵੱਲੋਂ ਰਿਸੋਰਸ ਪਰਸਨ ਸ੍ਰੀਮਤੀ ਰਸ਼ਮੀ ਆਹਲੂਵਾਲੀਆ (ਪ੍ਰਿੰਸੀਪਲ – ਮੌਂਟੇਸਰੀ ਕੈਂਬਰਿਜ ਸਕੂਲ, ਪਠਾਨਕੋਟ) ਅਤੇ ਸ੍ਰੀ ਅਜੇ ਖੋਸਲਾ (ਸਹਾਇਕ ਪ੍ਰੋਫੈਸਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਫਾਜ਼ਿਲਕਾ) ਨੂੰ ਗੇਸਟ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੇ ਸਾਰੇ ਹੀ ਪ੍ਰਿੰਸੀਪਲਾਂ ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਅੇਸੋਸਿਏਸ਼ਨਜ਼ ਆਫ ਪੰਜਾਬ ਵੱਲੋਂ ਜਾਰੀ ਕੀਤੇ ਗਏ ਐਜੁਕੇਟਰ ਬ੍ਰੋਚ ਵੰਡੇ ਗਏ। ਗੱਲਬਾਤ ਕਰਦਿਆ ਸ਼੍ਰੀ ਮਤੀ ਕਮਲ ਸੈਣੀ ਜੀ ਨੇ ਕਿਹਾ ਕਿ ਐਸਾ ਕੋਈ ਵੀ ਉਪਰਾਲਾ ਜਿਸ ਨਾਲ ਸਿੱਖਿਆ, ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਦੇ ਵਿਕਾਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਮਿਲ ਸਕਦਾ ਹੈ, ਬਲੂਮਿੰਗ ਬਡਜ਼ ਸੰਸਥਾ ਹਮੇਸ਼ਾਂ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਜੀ ਆਇਆਂ ਆਖਦੀ ਹੈ। ਉਹਨਾਂ ਸੀ.ਬੀ.ਐਸ.ਈ. ਸੈਂਟਰ ਆਫ਼ ਐਜੂਕੇਸ਼ਨ, ਚੰਡੀਗੜ੍ਹ ਦਾ ਇਸ ਸਿਖਲਾਈ ਪ੍ਰੋਗਰਾਮ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਰਗਰਾਮ ਲਈ ਆਪਣਾ ਭਰਪੂਰ ਯੋਗਦਾਨ ਦੇਣ ਦਾ ਵਾਅਦਾ ਕੀਤਾ। ਗੌਰਤਲਬ ਹੈ ਕਿ ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ, ਸਕੂਲ ਵਿੱਚ ਆਉਣ ਵਾਲੇ ਹੋਰ ਪ੍ਰਿੰਸੀਪਲ ਸਾਹੀਬਾਨਾਂ ਦੀ ਹਰ ਇੱਕ ਜ਼ਰੂਰਤ ਦੇ ਮੱਦੇਨਜ਼ਰ ਹਰ ਪੁਖਤਾ ਇੰਤਜ਼ਾਮ ਕੀਤਾ ਗਿਆ ਸੀ।