Latest News & Updates

ਬਲੂਮਿੰਗ ਬੱਡਜ਼ ਸਕੂਲ ਚੰਦਨਵਾਂ ਵਿਖੇ ਸਟਾਫ, ਵਿਦਿਆਰਥੀਆਂ ਅਤੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ 1 ਤੋਂ ਲੈ ਕੇ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਮਨਾਇਆ ਜਾਂਦਾ ਹੈ ।ਜਿਸ ਦੇ ਤਹਿਤ ਭਾਰਤ ਦੇ ਕੋਨੇ-ਕੋਨੇ ਵਿੱਚ ਸੜਕ ਸੁਰੱਖਿਆ ਸੰਬੰਧੀ ਜਾਗਰੂਕਤਾ ਸੈਮੀਨਾਰ ਲਾਏ ਜਾਂਦੇ ਹਨ ।ਇਸ ਲੜੀ ਤਹਿਤ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮੀਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦ ਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਸੜਕ ਸੁਰੱਖਿਆ ਹਾਦਸਿਆਂ ਨੂੰ ਘਟਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ । ਇਸ ਮੌਕੇ ਆਰ.ਟੀ.ਓ ਮੋਗਾ ਅਤੇ ਆਰ.ਟੀ.ਓ ਮੋਗਾ ਦਫਤਰ ਦੇ ਸਟਾਫ ਵੱਲੋਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਦੇ ਸਟਾਫ ,ਡਰਾਈਵਰਾਂ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ । ਇਸ ਮੌਕੇ ਗਲਬਾਤ ਕਰਦਿਆਂ ਆਰ.ਟੀ.ਓ ਮੋਗਾ ਦਫਤਰ ਦੇ ਸਟਾਫ ਵੱਲੋਂ ਕਿਹਾ ਗਿਆ ਕਿ ਹਰ ਸਾਲ ਸੜਕ ਸੁਰੱਖਿਆ ਮਹੀਨਾ ਮਨਾਇਆ ਜਾਂਦਾ ਹੈ , ਜਿਸ ਤਹਿਤ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੜਕ ਦੇ ਨਿਯਮਾਂ ਦਾ ਪਾਲਨ ਕਰਨ । ਉਨ੍ਹਾਂ ਜਿੱਥੇ ਨੌਜਵਾਨ ਪੀੜੀ ਨੂੰ ਤੇਜ਼ ਰਫਤਾਰ ਨਾਲ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ, ਉੱਥੇ ਹੀ ਉਨ੍ਹਾਂ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਵਹੀਕਲ ਨਾ ਦੇਣ ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਅੱਤ ਦੀ ਧੁੰਦ ਦੇ ਕਾਰਨ ਲੋੜ ਪੈਣ ਉੱਤੇ ਹੀ ਘਰੋਂ ਨਿਕਲਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਫੋਗ ਲਾਈਟਾਂ ਦਾ ਵੀ ਪ੍ਰਯੋਗ ਕਰਨਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਕਈ ਵਾਰ ਦੇਖਣ ਜਾਂਦਾ ਹੈ ਕਿ ਲੋਕ ਆਪਣੇ ਵਹੀਕਲ ਨੂੰ ਕਾਫੀ ਤੇਜ਼ ਰਫਤਾਰ ਨਾਲ ਚਲਾ ਕੇ ਜਿੱਥੇ ਕਾਨੂੰਨ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ, ਉੱਥੇ ਇਹ ਆਪਣੀ ਜਾਨ ਨੂੰ ਵੀ ਖਤਰੇ ਵਿੱਚ ਪਾਉਂਦੇ ਹਨ । ਉਨ੍ਹਾਂ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ । ਸਾਨੂੰ ਇਸ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ । ਆਰ.ਟੀ.ਓ ਮੋਗਾ ਨੇ ਇਹ ਵੀ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ । ਵੱਖ-ਵੱਖ ਦਿਨ ਜਿੱਥੇ ਚੈਕਿੰਗ ਅਭਿਆਨ ਚਲਾਇਆ ਜਾਵੇਗਾ,ਉੱਥੇ ਹੀ ਸਕੂਲਾਂ ਵਿੱਚ ਵੀ ਜਾਗਰੂਕਤਾ ਸੈਮੀਨਾਰ ਲਾ ਕੇ ਨੌਜਵਾਨ ਪੀੜੀ ਨੂੰ ਕਾਨੂੰਨ ਦੇ ਨਿਯਮਾਂ ਦਾ ਪਾਠ ਪਵਾਇਆ ਜਾਵੇਗਾ । ਉਨ੍ਹਾਂ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਆਰ.ਟੀ.ਓ ਦਫਤਰ ਮੋਗਾ ਵਿਖੇ ਲੋਕਾਂ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਕਿਸੇ ਨੁੰ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਹੈ ।ਆਰ.ਟੀ.ਓ ਦਫਤਰ ਮੋਗਾ ਦੇ ਸਮੂਹ ਸਟਾਫ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਰੋਜ਼ਾਨਾ ਦਫਤਰ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਸੜਕ ਸੁਰੱਖਿਆ ਅਬਿਆਨ ਤਹਿਤ ਜਾਗਰੂਕ ਕਰਵਾਇਆ ਜਾਵੇ । ਇਸ ਮੌਕੇ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ,ਚੇਅਰਪਰਸਨ ਮੈਡਮ ਕਮਲ ਸੈਣੀ,ਏ.ਟੀ.ਓ ਮੋਗਾ, ਸ਼੍ਰੀ ਸੁਖਦੀਪ ਸ਼ਰਮਾ ਜ਼ਿਲ੍ਹਾ ਮੋਗਾ ਇੰਚਾਰਜ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ਸਿੰਘਾਵਾਲਾ, ਸ਼੍ਰੀ ਦਵਿੰਦਰਪਾਲ ਸਿੰਘ ਜੀ ਰਿੰਪੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ,ਆਰ.ਟੀ.ਓ ਦਫਤਰ ਮੋਗਾ ਦਾ ਸਟਾਫ, ਵਿਸ਼ੇਸ਼ ਖੇੜਾ,ਹੈਰੀ ਢਿੱਲੋਂ, ਅੰਕੁਸ਼ ਢਿੱਲੋਂ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।