Latest News & Updates

ਆਪਣਾ ਪੰਜਾਬ ਫਾਉਂਡੇਸ਼ਨ ਵੱਲੋਂ ਮਨਾਇਆ ਗਿਆ ਕੌਮਾਂਤਰੀ ਮਾਂ-ਬੋਲੀ ਦਿਵਸ

ਹਰ ਸਾਲ 15 ਲੋੜਵੰਦ ਬੱਚਿਆਂ ਨੂੰ ਦਿੱਤੀ ਜਾਵੇਗੀ ਫਰੀ ਕੋਚਿੰਗ – ਸੰਜੀਵ ਸੈਣੀ

ਆਪਣਾ ਪੰਜਾਬ ਫਾਉਂਡੇਸ਼ਨ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਲੁਧਿਆਣਾ ਵਿਖੇ ਅੰਤਰ–ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਪਣਾ ਪੰਜਾਬ ਫਾਉਂਡੇਸ਼ਨ ਦੇ ਡਾਇਰੈਕਟਰ ਡਾ. ਸੰਜੀਵ ਕੁਮਾਰ ਸੈਣੀ ਅਤੇ ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਸ਼ਵ ਪ੍ਰਸਿੱਧ ਉੱਘੇ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ, ਪ੍ਰੋ. ਹਰਪਾਲ ਸਿੰਘ ਪੁੰਨੂੰ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਮਸ਼ਹੂਰ ਕਵੀ ਸਵਰਨਜੀਤ ਸ਼ਵੀ, ਗੀਤਕਾਰ ਵੀਤ ਬਲਜੀਤ, ਗਾਇਕ ਜੀ.ਐੱਸ ਪੀਟਰ, ਲੇਖਿਕਾ ਪਰਮਜੀਤ ਕੌਰ ਪੰਮੀ। ਸੈਮੀਨਾਰ ਵਿੱਚ ਸੰਸਥਾ ਦੇ ਚੇਅਰਮੈਨ ਡਾ. ਜਗਜੀਤ ਸਿੰਘ ਧੂਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਮਾਂ-ਬੋਲੀ ਦੇ ਸਤਿਕਾਰ ਵਿੱਚ ਸੈਮੀਨਾਰ ਤੇ ਪਹੁੰਚਣ ਦੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਅੰਤਰ ਰਾਸ਼ਟਰੀ ਵਿਸ਼ਵ ਪ੍ਰਸਿੱਧ ਲੋਕ ਗਾਇਕ ਸਰਬਜੀਤ ਚੀਮਾ ਨੇ ਆਪਣੇ ਜੀਵਨ ਵਿੱਚ ਕੀਤੇ ਸੰਘਰਸ਼ ਦੇ ਪਲਾਂ ਨੂੰ ਸਾਂਝੇ ਕਰਦੇ ਹੋਏ ਕਿਹਾ ਕਿ ਉਹਨਾਂ ਨੁੰ ਕੈਨੇਡਾ ਵਿੱਚ ਰਹਿੰਦਿਆ 35 ਸਾਲ ਹੋ ਚੁੱਕੇ ਹਨ, ਪਰ ਉਹਨਾਂ ਦੇ ਰਹਿਣ-ਸਹਿਣ ਵਿੱਚ ਅਤੇ ਬੋਲੀ ਵਿੱਚ ਕੌਈ ਫਰਕ ਨਹੀਂ ਹੈ। ਉਹ ਅੱਜ ਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਤੇ ਸਭਿਆਚਾਰ ਨੂੰ ਉਹਨਾਂ ਹੀ ਪਿਆਰ ਕਰਦੇ ਹਨ, ਜਿਹਨਾਂ ਕਿ ਪਹਿਲਾਂ ਕਰਦੇ ਸੀ। ਉਹਨਾਂ ਨੇ ਆਪਣੇ ਹੀ ਲਿਖਤ ਗੀਤ ‘ਮਾਂ ਬੋਲੀ’ ਅਤੇ ਵਿਸ਼ਵ ਪ੍ਰਸਿੱਧ ਗੀਤ ‘ਰੰਗਲਾ ਪੰਜਾਬ’ ਨੂੰ ਗਾ ਕੇ ਸਮਾਂ ਬੰਨ ਦਿੱਤਾ। ਸੈਮੀਨਾਰ ਦੋਰਾਨ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਮਾਂ ਬੋਲੀ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਉਹਨਾਂ ਨੇ ਮਿਸਾਲ ਦੇ ਤੋਰ ਤੇ ਕਿਹਾ ਕਿ ਤੋਤਾ ਦੂਜਿਆਂ ਦੀ ਭਾਸ਼ਾ ਬੋਲਦਾ ਰਹਿੰਦਾ ਹੈ, ਇਸ ਲਈ ਪਿੰਜਰੇ ਵਿੱਚ ਗੁਲਾਮ ਬਣ ਕੇ ਰਹਿੰਦਾ ਹੈ। ਵਿਸ਼ਵ ਪ੍ਰਸਿੱਧ ਕਵੀ ਸਵਿੰਦਰ ਸ਼ਵੀ ਨੇ ਆਪਣੇ ਭਾਸ਼ਨ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਨੁਕਤੇ ਦੱਸੇ ਜਿਹਨਾਂ ਨੂੰ ਵਰਤੋਂ ਵਿੱਚ ਲਿਆ ਕੇ ਆਪਣੀ ਮਾਂ ਬੋਲੀ ਦਾ ਦਰਜਾ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ। ਇਸ ਮੌਕੇ ਪ੍ਰੋ. ਹਰਪਾਲ ਸਿੰਘ ਪੁੰਨੂੰ ਨੇ ਵਿਸਥਾਰ ਵਿੱਚ ਪੰਜਾਬੀ ਭਾਸ਼ਾ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਭਾਸ਼ਾ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਇਸ ਦਾ ਖੇਤਰ ਬਹੁਤ ਵਿਸ਼ਾਲ ਹੈ। ਪ੍ਰੋ. ਪੁੰਨੂੰ ਨੂੰ ਸਰੋਤੇ ਇੱਕ ਚਿੱਤ ਹੋ ਕੇ ਸੁਣਦੇ ਰਹੇ। ਇਸ ਦੋਰਾਨ ਆਪਣਾ ਪੰਜਾਬ ਫਾਉਂਡੇਸ਼ਨ ਦੇ ਫਾਉਂਡਰ ਅਤੇ ਚੇਅਰਮੈਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਉਹਨਾਂ ਦੀ ਫਾਉਂਡੇਸ਼ਨ ਵੱਲੋਂ ਮਿਸ਼ਨ ਫਤਿਹ ਦਾ ਅੱਜ ਆਗਾਜ਼ ਕੀਤਾ ਗਿਆ ਹੈ ਤੇ ਸੈਮੀਨਾਰ ਤੇ ਪਹੁੰਚੇ ਸਾਰੇ ਹੀ ਮਹਿਮਾਨਾਂ ਨੂੰ ਉਹਨਾਂ ਦੱਸਿਆ ਕਿ ਇਸ ਮਿਸ਼ਨ ਫਤਿਹ ਤਹਿਤ ਜੋ ਹੋਣਹਾਰ ਵਿਦਿਆਰਥੀ ਸਿਵਲ ਸਰਵਿਸਿਜ਼ ਅਤੇ ਮਿਲਟਰੀ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨਾ ਚਾਹੁੰਦੇ ਹਨ ਪਰ ਆਰਥਿਕ ਤੌਰ ਤੇ ਪਛੜੇ ਹੋਣ ਕਰਕੇ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਪਾ ਰਹੇ ਤਾਂ ਇਸ ਤਰਾਂ ਦੇ 15 ਵਿਦਿਆਰਥੀਆਂ ਦੀ ਸੰਸਥਾ ਵੱਲੋਂ ਹਰ ਸਾਲ ਚੋਣ ਕਰਕੇ ਉਹਨਾਂ ਨੂੰ ਸੋ ਪ੍ਰਤੀਸ਼ਤ ਸਕਾਲਰਸ਼ਿਪ ਦੇ ਕੇ ਉਹਨਾਂ ਦੀ ਕੋਚਿੰਗ ਫਰੀ ਕਰਵਾਈ ਜਾਵੇਗੀ ਤਾਂ ਜੋ ਇਹਨਾਂ ਸੇਵਾਵਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਮੁੜ ਤੋਂ ਵੱਧ ਸਕੇ। ਸੈਮੀਨਾਰ ਉਪਰੰਤ ਵਿਸ਼ਵ ਪ੍ਰਸਿੱਧ ਗੀਤਕਾਰ ਵੀਤ ਬਲਜੀਤ ਅਤੇ ਗਾਇਕ ਜੀ.ਐੱਸ ਪੀਟਰ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਪੰਜਾਬ ਦੇ ਲੋਕ ਗੀਤਾਂ ਰਾਹੀਂ ਮਾਂ ਬੋਲੀ ਪੰਜਾਬੀ ਨੂੰ ਸ਼ਰਧਾ ਭੇਂਟ ਕੀਤੀ। ਇਸ ਮੌਕੇ ਸੈਮੀਨਾਰ ਵਿੱਚ ਪਹੁੰਚੀਆਂ ਮੁੱਖ ਸ਼ਖਸੀਅਤਾਂ ਜਿਵੇਂ ਕਿ ਲੇਖਕ ਪਰਮਜੀਤ ਕੌਰ ਪੰਮੀ, ਗਾਇਕ ਸਰਬਜੀਤ ਚੀਮਾ, ਵੀਤ ਬਲਜੀਤ, ਗੀ.ਐੱਸ ਪੀਟਰ, ਪ੍ਰੋ. ੍ਹਰਪਾਲ ਪੁੰਨੂੰ, ਬਲਦੇਵ ਸਿੰਘ ਸੜਕਨਾਮਾ, ਉੱਘੇ ਕਵੀ ਸਵਰਨਜੀਤ ਸ਼ਵੀ, ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਜੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।