ਇਲਾਕੇ ਦੀ ਨਾਮਵਰ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਅਗੁਵਾਈ ਹੇਠ ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਨੇ “ਵਰਲਡ ਯੂਥ ਸਕਿੱਲ ਡੇ” ਮਨਾਉਣ ਸਮੇਂ ਇਸ ਦਿਨ ਨਾਲ ਸੰਬੰਧਤ ਚਾਰਟ ਤੇ ਆਰਟਿਕਲ ਪੇਸ਼ ਕੀਤੇ ਜਿਸ ਵਿੱਚ ਉਹਨਾਂ ਦੱਸਿਆ ਕਿ 2014 ਵਿੱਚ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਨੌਜਵਾਨਾਂ ਨੂੰ ਰੁਜ਼ਗਾਰ, ਵਧੀਆ ਕੰਮ ਅਤੇ ਉੱਦਮ ਲਈ ਹੁਨਰਾਂ ਨਾਲ ਲੈਸ ਕਰਨ ਦੇ ਰਣਨੀਤਕ ਮਹੱਤਵ ਨੂੰ ਮਨਾਉਣ ਲਈ, 15 ਜੁਲਾਈ ਨੂੰ ਵਰਲਡ ਯੂਥ ਸਕਿੱਲ ਡੇ ਵਜੋਂ ਘੋਸ਼ਿਤ ਕੀਤਾ। ਇਹ ਨੌਜਵਾਨਾਂ ਨੂੰ ਰੁਜ਼ਗਾਰ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇਹ ਦਿਨ ਮੌਜੂਦਾ ਅਤੇ ਭਵਿੱਖ ਦੀਆਂ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਹੁਨਰਮੰਦ ਨੌਜਵਾਨਾਂ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ। 2014 ਤੋਂ, ਵਰਲਡ ਯੂਥ ਸਕਿੱਲ ਡੇ ਨੇ ਨੌਜਵਾਨਾਂ, ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ, ਫਰਮਾਂ, ਰੁਜ਼ਗਾਰ ਪੈਦਾ ਕਰਨ ਵਾਲੀਆਂ ਸੰਸਥਾਵਾਂ, ਨੀਤੀ ਨਿਰਮਾਤਾਵਾਂ ਵਿਚਕਾਰ ਗੱਲਬਾਤ ਲਈ ਇੱਕ ਵਿਲੱਖਣ ਮੌਕਾ ਪ੍ਰਦਾਨ ਕੀਤਾ ਹੈ। ਦੇਸ਼ ਵਿੱਚ ਲਗਾਤਾਰ ਬੇਰੁਜ਼ਗਾਰੀ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਤੇ ਹਾਲੀਆ ਅੰਦਾਜ਼ੇ ਦੱਸਦੇ ਹਨ ਕਿ ਨੌਜਵਾਨਾਂ ਦੀਆਂ ਰੋਜ਼ਗਾਰ ਲੋੜਾਂ ਨੂੰ ਪੂਰਾ ਕਰਨ ਲਈ ਅਗਲੇ 15 ਸਾਲਾਂ ਵਿੱਚ 600 ਮਿਲੀਅਨ ਨੌਕਰੀਆਂ ਪੈਦਾ ਕਰਨੀਆਂ ਪੈਣਗੀਆਂ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਅਗਰ ਨੋਜਵਾਨ ਨੋਕਰੀਆਂ ਲੈਣ ਵਾਲਿਆਂ ਦੀ ਜਗਾ ਨੋਕਰੀਆਂ ਦੇਣ ਵਾਲੇ ਬਣ ਜਾਣਗੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਸੇ ਵਿਸ਼ੇ ਤੇ ਲਗਾਤਾਰ ਸਰਕਾਰ ਵੱਲੋਂ ਵੀ ਠੋਸ ਕਦਮ ਚੁੱਕੇ ਜਾ ਰਹੇ ਹਨ। ਜਿਸ ਤਰਾਂ ਹਾਲ ਹੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ, ਆਈ. ਆਈ. ਟੀ. ਰੂਪਨਗਰ, ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਅਤੇ ਪੰਜਾਬ ਯੁਨੀਵਰਸਟੀ, ਚੰਡੀਗੜ੍ਹ ਦੇ ਇੱਕ ਸਾਂਝੇ ਉਪਰਾਲੇ ਅਧੀਨ ਉੱਦਮਤਾ ਲਈ ਵਿਦਿਆਰਥੀਆਂ ਨੂੰ ‘ਉੱਦਮਤਾ’ ਦੇ ਜ਼ਰੀਏ ਇਸ ਸਮੱਸਿਆ ਨਾਲ ਨਜਿੱਠਣ ਦੇ ਬਿਹਤਰ ਤਰੀਕੇ ਨੂੰ ਸਮਝਣ ਲਈ ਪ੍ਰੋਗਰਾਮ ਬਣਾਏ ਗਏ ਹਨ ਜਿਸ ਵਿੱਚ 8ਵੀਂ ਤੋਂ ਲੈਕੇ 12ਵੀਂ ਕਲਾਸ ਦੇ ਵਿਦਿਆਰਥੀ ਭਾਗ ਲੈਣਗੇ ਤਾਂ ਜੋ ਹੁਣ ਤੋਂ ਹੀ ਉਹਨਾਂ ਅੰਦਰ ਸਵੈ-ਨਿਰਭਰ ਹੋਣ ਦੀ ਭਾਵਨਾ ਪੈਦਾ ਹੋਵੇ ਤੇ ਉਹ ਨੋਕਰੀਆ ਲੈਣ ਦੀ ਜਗਾ ਨੋਕਰੀਆ ਦੇਣ ਵਾਲੇ ਬਣਨ। ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਪਰਸਨੈਲਟੀ ਡਿਵੈਲਪਮੈਂਟ ਤੇ ਉੱਦਮਦਤਾ ਦਾ ਕੋਰਸ ਕਰਨਗੇ ਤੇ ਆਪਣੇ ਹੁਨਰ ਦੀ ਪਛਾਣ ਕਰਕੇ ਸਵੈ-ਨਿਰਭਰ ਹੋ ਕੇ ਨਵੇਂ ਸਟਾਰਟਅੱਪ ਸਥਾਪਿਤ ਕਰ ਸਕਣਗੇ ਜੋ ਕਿ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਈ ਹੋਣਗੇ।