ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਐੱਫ. ਏ. ਪੀ. ਨੈਸ਼ਨਲ ਅਵਾਰਡ 2022 ਦਾ ਸਨਮਾਨ ਸਮਰੋਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਆਯੋਜਿਤ ਕੀਤਾ ਗਿਆ। ਇਸ ਵਿੱਚ ਮਾਣਯੋਗ ਗਵਰਨਰ ਪੰਜਾਬ, ਸਪੀਕਰ ਸ: ਕੁਲਤਾਰ ਸਿੰਘ ਸੰਧਵਾ, ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ: ਸਤਨਾਮ ਸਿੰਘ ਸੰਧੂ ਜੀ ਨੇ ਸ਼ਿਰਕਤ ਕੀਤੀ। ਡਾ. ਜਗਜੀਤ ਸਿੰਘ ਧੂਰੀ ਦੀ ਯੋਗ ਅਗੁਵਾਈ ਵਿੱਚ ਵਧੀਆ ਕਾਰਗੁਜਾਰੀ ਵਾਲੇ ਹਿੰਦੋਸਤਾਨ ਦੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਸ ਦੇ ਨਾਲ ਹੀ ਸਿੱਖਿਆ ਦੇ ਖੇਤਰ ਅਤੇ ਸਮਾਜਿਕ ਕੰਮ ਕਰਨ ਵਾਲੀਆਂ ਕੁਝ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤਹਿਤ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਜੀ ਨੂੰ ਉਹਨਾਂ ਦੀਆਂ ਸਿੱਖਿਆ ਪ੍ਰਤੀ ਸੇਵਾਵਾਂ ਕਰਕੇ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਫੈਡਰੇਸ਼ਨ ਦੇ ਕੋਰ ਕਮੇਟੀ ਮੈਂਬਰ ਦਵਿੰਦਰ ਪਾਲ ਸਿੰਘ, ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ, ਮੋਗਾ ਨੇ ਡਾ. ਬੂਟਾ ਸਿੰਘ ਜੀ ਨੂੰ ਇਹ ਅਵਾਰਡ ਪ੍ਰਦਾਨ ਕੀਤਾ। ਇਸ ਸਮੇਂ ਡਾ. ਰੋਹਿਨ ਸਚਦੇਵਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਜ਼ਿਕਰਯੋਗ ਹੈ ਕਿ ਸੈਲਫ ਫਾਇਨਾਸ ਸੰਸਥਾਵਾਂ ਦਾ ਸਿੱਖਿਆ ਦੇ ਖੇਤਰ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਮੋਹਰੀ ਹਨ। ਪੰਜਾਬ ਰਾਜ ਦੇ ਤਕਰੀਬਨ 55% ਵਿਦਿਆਰਥੀ ਇਹਨਾਂ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਲਗਭਗ 5 ਲੱਖ ਲੋਕਾਂ ਲਈ ਇਹਨਾਂ ਸੰਸਥਾਵਾਂ ਵੱਲੋਂ ਰੁਜਗਾਰ ਦੇ ਸਾਧਨ ਪੈਦਾ ਕੀਤੇ ਗਏ ਹਨ। ਇਸ ਸਮਾਗਮ ਦੀ ਵਿਸ਼ੇਸ਼ ਗੱਲ ਇਹ ਸੀ ਕਿ ਇਸ ਵਿੱਚ ਗਵਰਨਰ ਸਾਹਿਬ, ਸਪੀਕਰ ਸਾਹਿਬ ਅਤੇ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਨੇ ਪ੍ਰਾਈਵੇਟ ਸਕੂਲਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਸੈਲਫ ਫਾਈਨਾਂਸ ਸੰਸਥਾਵਾਂ ਦਾ ਧੰਨਵਾਦ ਕੀਤਾ।