ਅਜੋਕੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਸਮੇਂ ਸਮੇਂ ਤੇ ਸਰਕਾਰਾਂ ਅਤੇ ਸੰਸਥਾਵਾਂ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਇਸੇ ਤਰਾਂ ਦਾ ਉਪਰਾਲਾ ਸਰਦਾਰ ਹਰਜੀਤ ਸਿੰਘ ਅਤੇ ਜੱਸ ਢਿੱਲੋਂ ਵੱਲੋਂ ਦੋ ਦਿਨ “ਮੇਲਾ ਪੁਰਾਤਨ ਖੇਡਾਂ ਦਾ” ਕਰਵਾਇਆ ਗਿਆ ਜਿਸ ਵਿੱਚ ਪੁਰਾਣੇ ਸਮਿਆਂ ਦੋਰਾਨ ਖੇਡੀਆਂ ਜਾਣ ਵਾਲੀਆਂ ਖੇਡਾਂ ਜਿਵੇਂ ਭੰਡਾ ਭੰਡਾਰੀਆ, ਗੁੱਲੀ ਡੰਡਾ, ਪਿੱਠੂ ਗਰਮ, ਬਾਂਟੇ, ਰੱਸਾ ਕੱਸੀ ਆਦਿ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਵਧ ਚੜ ਕੇ ਹਿੱਸਾ ਲਿਆ। ਪਹਿਲੇ ਦਿਨ ਇਸ ਮੇਲੇ ਦੀ ਸ਼ਰੂਆਤ ਜ਼ਿਲਾ ਮੋਗਾ ਦੇ ਮਾਣਯੋਗ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਜੀ ਨੇ ਰਿਬਨ ਕੱਟ ਕੇ ਕੀਤੀ ਅਤੇ ਬੱਚਿਆ ਨਾਲ ਪੁਰਾਤਨ ਖੇਡਾਂ ਖੇਡ ਕੇ ਆਪਣੇ ਬਚਪਨ ਨੂੰ ਵੀ ਚੇਤੇ ਕੀਤਾ। ਦੂਜੇ ਦਿਨ ਦੀ ਸ਼ਰੂਆਤ ਆਰਟਿਸਟ ਗੁਰਪ੍ਰੀਤ ਸਿੰਘ ਕੋਮਲ ਜੀ ਨੇ ਕੀਤੀ। ਇਸ ਮੌਕੇ ਗਲਬਾਤ ਕਰਦਿਆਂ ਜੱਸ ਢਿਲੋਂ ਨੇ ਦੱਸਿਆ ਕਿ ਇਸ ਤਰਾਂ ਦੇ ਮੇਲੇ ਦਾ ਆਯੋਜਨ ਕਰਨਾ ਅੱਜਕਲ ਦੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣਾ ਤੇ ਉਹਨਾਂ ਨੂੰ ਆਪਣੇ ਅਮੀਰ ਵਿਰਸੇ ਦੀ ਜਾਣਕਾਰੀ ਦੇਣਾ ਹੈ। ਉਹਨਾਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਇਸ ਤਰਾਂ੍ਹ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ। ਮੇਲੇ ਵਿੱਚ ਵੱਖ-ਵੱਖ ਮੁਕਾਬਲਿਆ ਚ’ ਭਾਗ ਲੈਣ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਉਹਨਾਂ ਨੂੰ ਇਨਾਮਾਂ ਦੇ ਨਾਲ ਮੈਡਲ ਡਾ. ਵਰਿੰਦਰ ਕੌਰ, ਲਵਲੀ ਸਿੰਗਲਾ, ਭਾਵਨਾ ਬਾਂਸਲ, ਜਤਿੰਦਰ ਕੌਰ ਅਤੇ ਰਾਜਵਿੰਦਰ ਕੌਰ ਵੱਲੋਂ ਦਿੱਤੇ ਗਏ। ਇਸ ਮੌਕੇ ਮਹਿੰਦਰਪਾਲ ਸਿੰਘ ਲੂੰਬਾ, ਗੁਰਪ੍ਰੀਤ ਸਿੰਘ ਸੋਢੀ, ਰਣਜੀਤ ਸੋਹਲ, ਕੁਲਦੀਪ ਸਿੰਘ ਕਲਸੀ, ਪਰਮਜੋਤ ਸਿੰਘ, ਹਰਭਜਨ ਸਿੰਘ ਬਹੋਨਾ, ਮੀਨਾ ਸ਼ਰਮਾ, ਰਾਜਸ਼੍ਰੀ ਸ਼ਰਮਾ, ਵਿਕਾਸ ਗਰਗ, ਰਾਹੁਲ ਛਾਬੜਾ, ਅੰਕਿਤ ਕਾਂਸਲ, ਨਿਸ਼ਾ ਕਾਂਸਲ, ਭਾਵਨਾ ਛਾਬੜਾ, ਮਨਦੀਪ ਕੌਰ, ਨਿਸ਼ਾ ਗਰਗ, ਕਮਲਜੀਤ, ਦਿਵਯਾ ਹਾਜਿਰ ਰਹੇ। ਇਸ ਮੇਲੇ ਚ ਵਿਰਾਸਤੀ ਚੀਜਾਂ ਦੀ ਪ੍ਰਦਰਸ਼ਨੀ ਅਤੇ ਕਵੀਸ਼ਰੀ ਜੱਥਾ ਖਿੱਚ ਦਾ ਕੇਂਦਰ ਰਹੇ। ਗੁਰਮੁੱਖ ਸਿੰਘ ਜੀ ਦੇ ਯੋਗਦਾਨ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਵੱਖ-ਵੱਖ ਖੇਡਾਂ ਚ ਅਮਨ, ਆਤਮ, ਪ੍ਰੀਆ, ਪੱਲਵੀ, ਨਵੀਨ, ਵੀਰੂ, ਸੁਮਿਤ, ਯਸ਼ ਅਤੇ ਜਸਲੀਨ ਜੇਤੂ ਰਹੇ।