ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੁਲ ਵਿੱਚ ਅੱਜ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੋਗਾ ਜ਼ਿਲੇ ਦੇ ਪ੍ਰਸਿੱਧ ਨਾਵਲਕਾਰ ਸ. ਬਲਦੇਵ ਸਿੰਘ ਸੜਕਨਾਮਾ ਆਪਣੇ ਪਰਿਵਾਰ ਸਮੇਤ ਹਾਜ਼ਰ ਹੋਏ। ਇਸ ਮੌਕੇ ਉਹਨਾਂ ਦੇ ਪੋਤਰੇ ਹਰਸ਼ਦੇਵ ਸਿੰਘ ਵੱਲੋਂ ਲਿਖਿਆ ਗਿਆ ਨਾਵਲ “ਦੀ ਮਿਸਟਰੀ ਆਫ ਆਇਸ-ਕ੍ਰੀਮ ਮਾਫੀਆ” ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸ਼ੰਜੀਵ ਕੁਮਾਰ ਸੈਣੀ, ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਬਲਦੇਵ ਸਿੰਘ ਸੜਕਨਾਮਾ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਸਕੂਲ ਕੈਂਪਸ ਵਿੱਚ ਆਉਣ ਤੇ ਜੀ ਆਇਆਂ ਕਿਹਾ ਤੇ ਸੰਬੋਧਨ ਕਰਦਿਆਂ ਦੱਸਿਆ ਕਿ ਬਲਦੇਵ ਸਿੰਘ ਜੀ ਕਿਸੇ ਵੀ ਜਾਣ-ਪਹਿਚਾਣ ਦੇ ਮੋਹਤਾਜ ਨਹੀਂ ਹਨ ਉਹਨਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਹਨ। ਪੰਜਾਬੀ ਸਾਹਿਤ ਜਗਤ ਵਿੱਚ ਉਹਨਾਂ ਦਾ ਵੱਡਮੁੱਲਾ ਯੋਗਦਾਨ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਉਹਨਾਂ ਦੇ ਪਰਿਵਾਰ ਚੋਂ ਹੀ ਉਹਨਾਂ ਦੇ ਪੋਤਰੇ ਨੇ ਆਪਣੇ ਦਾਦਾ ਜੀ ਤੋਂ ਪ੍ਰੇਰਨਾ ਲੈ ਕੇ ਨਾਵਲ ਲਿਖਣਾ ਸ਼ੁਰੂ ਕੀਤਾ ਤੇ ਸਾਲ 2021 ਵਿੱਚ ਪਹਿਲਾ ਨਾਵਲ ਲਿਖਿਆ ਜਿਸ ਦਾ ਨਾਮ “ਜਰਨੀ ਆਫ ਬੇਵ” ਸੀ ਤੇ ਹੁਣ ਆਪਣਾ ਦੂਸਰਾ ਨਾਵਲ ਲਿਖਿਆ ਹੈ ਜਿਸ ਬਾਰੇ ਗੱਲ ਕਰਦਿਆਂ ਹਰਸ਼ਦੇਵ ਸਿੰਘ ਨੇ ਦੱਸਿਆ ਕਿ “ਦੀ ਮਿਸਟਰੀ ਆਫ ਆਇਸ-ਕ੍ਰੀਮ ਮਾਫੀਆ” ਨਾਵਲ ਇੱਕ ਅਜਿਹੀ ਕਹਾਣੀ ਦੇ ਰੂਪ ਵਿੱਚ ਹੈ ਜੋ ਪੰਜਾਬ ਦੇ ਮੋਜੂਦਾ ਹਲਾਤਾਂ ਨੂੰ ਬਿਆਨ ਕਰਦਾ ਹੈ। ਜਿਵੇਂ ਕਿ ਸਵੇਰ ਦੇ ਅਖਬਾਰ ਵਿਚ ਭਿਆਨਕ ਖਬਰਾਂ ਪੜ੍ਹਦੇ ਹੋਏ ਲੋਕ ਆਮ ਤੌਰ ‘ਤੇ ਚਾਹ ਦਾ ਕੱਪ ਫਰਸ਼ ‘ਤੇ ਸੁੱਟ ਦਿੰਦੇ ਹਨ। ਹਰ ਰੋਜ਼ ਸ਼ਹਿਰ ਦੇ ਆਲੇ ਦੁਆਲੇ ਸੜਕ ‘ਤੇ ਮਰੇ ਲੋਕਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਸਿਰਾਂ ਸਮੇਤ ਸੜਕ ‘ਤੇ ਪਏ ਬਚੇ ਹੋਏ ਟੁਕੜਿਆਂ ਅਤੇ ਬਹੁਤ ਸਾਰੇ ਖੂਨ ਨੇ ਸਾਰੇ ਪਰਿਵਾਰਾਂ ਨੂੰ ਡਰਾ ਦਿੰਦੇ ਹਨ। ਲੋਕ ਆਪਣੇ ਬੱਚਿਆਂ ਨੂੰ ਖੇਡਣ ਲਈ ਬਾਹਰ ਕੱਢਣ ਤੋਂ ਡਰਦੇ ਹਨ ਕਿਉਂਕਿ ਬਹੁਤ ਸਾਰੇ ਸਪੀਡ ਬਾਈਕ ਸਵਾਰ ਸਨ ਜੋ ਹਰ ਚੀਜ਼ ਨੂੰ ਆਪਣੇ ਅਲੌਏ ਵ੍ਹੀਲ ਹੇਠਾਂ ਕੁਚਲ ਦਿੰਦੇ ਹਨ। ਆਈਸਕ੍ਰੀਮ ਵਾਲੇ ਲੋਕ ਹੁਣ ਆਈਸਕ੍ਰੀਮ ਨਹੀਂ ਵੇਚ ਰਹੇ ਸਨ। ਆਈਸ ਕਰੀਮ ਟਰਾਲੀਆਂ ਨੂੰ ਜੰਗੀ ਮਸ਼ੀਨ ਵਜੋਂ ਵਰਤਿਆ ਜਾਂਦਾ ਸੀ। ਸ਼ਹਿਰ ਵਿੱਚ ਅਜਿਹਾ ਕੋਈ ਦਿਨ ਨਹੀਂ ਸੀ, ਜਿਸ ਵਿੱਚ ਪੁਲੀਸ ਲਾਸ਼ਾਂ ਲੱਭਣ ਵਿੱਚ ਅਸਮਰੱਥ ਰਹੀ ਹੋਵੇ, ਸੜਕ ’ਤੇ ਲਾਸ਼ਾਂ ਮਿਲਣੀਆਂ ਉਨ੍ਹਾਂ ਦਾ ਨਿੱਤ ਦਾ ਕੰਮ ਬਣ ਗਿਆ ਸੀ। ਪੁਲਿਸ ਕੋਲ ਕਤਲਾਂ ਦਾ ਕੋਈ ਸੁਰਾਗ ਨਹੀਂ ਸੀ। ਸ਼ਹਿਰ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਸੀ ਅਤੇ ਹਜ਼ਾਰਾਂ ਲੋਕ ਮਾਫੀਆ ਦੀ ਲਪੇਟ ਵਿਚ ਆ ਗਏ ਸਨ। ਇਹ ਨਾਵਲ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਕਹਾਣੀ ਬਿਆਨ ਕਰਦੀ ਹੈ ਜਿਹਨਾਂ ਲਈ ਰਹੱਸਮਈ ਮਾਫੀਆ ਦੀ ਪਛਾਣ ਕਰਨਾ ਅਤੇ ਉਸ ਨੂੰ ਕਾਬੂ ਕਰਨਾ ਇੱਕ ਵੱਡੀ ਚੁਣੌਤੀ ਸੀ। ਖਾਸ ਕਰਕੇ ਇਸ ਨਾਵਲ ਦਾ ਮੁੱਖ ਸੰਦੇਸ਼ ਇਹ ਹੈ ਕਿ ਕਿਸੇ ਵੀ ਅਣਜਾਣ ਲੋਕਾਂ ਦੇ ਬਹਿਕਾਵੇ ਚ ਨਾ ਅਇਆ ਜਾਵੇ ਤੇ ਕਿਸੇ ਦੇ ਕਹਿਣ ਤੇ ਕੋਈ ਨਵੀਂ ਖਾਣ ਵਾਲੀ ਚੀਜ਼ ਦੀ ਵਰਤੋਂ ਨਾ ਕੀਤੀ ਜਾਵੇ। ਕਿਉਂਕਿ ਜੋ ਡਰੱਗ ਮਾਫੀਆ ਹੈ ਉਹ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਤੇ ਖਾਣ ਵਾਲੀਆ ਚੀਜ਼ਾਂ ਵਿੱਚ ਮਿਲਾਵਟ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਆਦੀ ਬਣਾ ਸਕਦੇ ਹਨ। ਇਹਨਾਂ ਮਾਫੀਆ ਦੀ ਭਾਲ ਕਰਨ ਵਿੱਚ ਸਰਕਾਰਾਂ ਨਿਤੱ ਨਵੇਂ ਯਤਨ ਕਰਦੀਆਂ ਹਨ ਪਰ ਕਿਤੇ ਨਾ ਕਿਤੇ ਸਰਕਾਰਾਂ ਤੇ ਕਾਨੂੰਨ ਵਿਵਸਥਾ ਵੀ ਇਸ ਤੇ ਕਾਬੂ ਪਾਉਣ ਵਿੱਚ ਅਸਫਲ ਰਹਿੰਦੀਆ ਹਨ। ਨਾਵਲ ਨੂੰ ਲੋਕ ਅਰਪਣ ਕਰਨ ਸਮੇਂ ਹਰਸ਼ਦੇਵ ਦੇ ਪਿਤਾ ਡਾ. ਸਵਰਨਜੀਤ ਸਿੰਘ ਜੋ ਕਿ ਡੀ.ਡੀ. ਪੰਜਾਬੀ ਚੈਨਲ ਦੇ ਨਿਊਜ਼ ਐਂਕਰ ਹਨ ਤੇ ਉਹਨਾਂ ਦੇ ਮਾਤਾ ਜੀ ਮੈਡਮ ਮਨਜੀਤ ਕੌਰ ਹਾਜ਼ਰ ਸਨ। ਸਕੁਲ ਮੈਨੇਜਮੈਨਟ ਵੱਲੋਂ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਤੇ ਉਹਨਾਂ ਦੇ ਪੋਤਰੇ ਹਰਸ਼ਦੇਵ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।