ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਟੀਚਰ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਤੋਂ ਰਿਸੋਰਸ ਪਰਸਨ ਡਾ. ਸਚਿਨ ਸਿਧਰਾ ਨੇ ਵੈਨ ‘ਟੀਮ ਵਰਕਸ, ਡ੍ਰੀਮਜ਼ ਵਰਕ’ ਭਾਵ ਕਿ ਜਦੋਂ ਕਿਸੇ ਕੰਮ ਨੂੰ ਟੀਮ ਨਾਲ ਮਿਲ ਕੇ ਕੀਤਾ ਜਾਵੇ ਤਾਂ ਟੀਚਾ ਹਾਸਲ ਕਰਨਾ ਹੋਰ ਵੀ ਆਸਾਨ ਹੋ ਜਾਂਦਾ ਹੈ। ਇਸ ਸੈਮੀਨਾਰ ਦੌਰਾਨ ਸਕੂਲ ਸਟਾਫ ਨੂੰ ਦੱਸਿਆ ਗਿਆ ਕਿ ਅਸੀਂ ਕਿਸ ਤਰ੍ਹਾਂ ਇੱਕ ਟੀਮ ਬਣਕੇ ਕੰਮ ਕਰ ਸਕਦੇ ਹਾਂ ਤੇ ਆਪਣੇ ਮਿੱਥੇ ਹੋਏ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਸਕਦੇ ਹਾਂ। ਉਹਨਾਂ ਆਪਣੇ ਤਜੁਰਬੇ ਨੂੰ ਸਟਾਫ ਨਾਲ ਸਾਂਝਾ ਕੀਤਾ ਤੇ ਉਹਨਾਂ ਦੀਆਂ ਟੀਮਾਂ ਬਣਾ ਕੇ ਕਈ ਐਕਟੀਵਿਟੀਆਂ ਕਰਵਾਈਆਂ ਜਿਸ ਵਿੱਚ ਉਹਨਾਂ ਨੂੰ ਵੱਖ-ਵੱਖ ਟੀਮਾਂ ਬਣਾ ਕੇ ਕਈ ਟਾਸਕ ਦਿੱਤੇ ਗਏ ਤੇ ਟੀਮ ਵਰਕ ਦੀ ਇੱਕ ਚੰਗੀ ਉਦਾਹਰਨ ਪੇਸ਼ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਸਕੂਲ ਵਿੱਚ ਅਧਿਆਪਕਾਂ ਲਈ ਟ੍ਰੇਨਿੰਗ ਪ੍ਰੋਗਰਾਮ ਅਕਸਰ ਕਰਵਾਏ ਜਾਦੇ ਰਹਿੰਦੇ ਹਨ ਤਾਂ ਜੋ ਸਮੇਂ-ਸਮੇਂ ਤੇ ਅਧਿਆਪਕਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ ਤੇ ਉਹ ਵਿਦਿਆਰਥੀਆਂ ਨੂੰ ਹੋਰ ਵੀ ਵਧੀਆ ਢੰਗ ਨਾਲ ਪੜਾ ਸਕਣ। ਕਿਉਂਕਿ ਸਮੇਂ-ਸਮੇਂ ਤੇ ਅਧਿਆਪਕਾਂ ਨੂੰ ਵੀ ਸਿੱਖਣ ਦੀ ਜ਼ਰੂਰਤ ਹੁੰਦੀ ਹੈ। ਇਹ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਣਬੱਧ ਹੈ ਤੇ ਇੱਥੇ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਕੂਲ ਦੇ ਅਧਿਆਪਕ ਵਿਦਿਅਕ ਢਾਂਚੇ ਵਿੱਚ ਹਰ ਰੋਜ਼ ਆ ਰਹੀ ਨਵੀਂ ਨੀਤੀਆਂ ਤੋਂ ਜਾਣੂੰ ਹੋਵੇ। ਇਸ ਲਈ ਬਲੂਮਿੰਗ ਬਡਜ਼ ਸਕੂਲ ਆਪਣੇ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਹੋਰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂ ਛੱਡੇਗੀ। ਅੰਤ ਵਿੱਚ ਉਹਨਾਂ ਲਵਲੀ ਪ੍ਰੌਫੈਸ਼ਨਲ ਯੁਨੀਵਰਸਿਟੀ ਤੋਂ ਪਹੁੰਚੇ ਡਾ. ਸਚਿਨ ਸਿਧਰਾ ਅਤੇ ਸੋਰਭ ਸ਼ਰਮਾ ਦਾ ਇਸ ਸੈਮੀਨਾਰ ਲਈ ਧੰਨਵਾਦ ਕੀਤਾ।