ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੁਲ ਜੋ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂਮ ਨਿਖਾਰਨ ਅਤੇ ਉਹਨਾਂ ਅੰਦਰ ਲੁਕੇ ਹੋਏ ਟੈਲੇਂਟ ਨੂੰ ਬਾਹਰ ਕੱਢਣ ਲਈ ਵੱਖ-ਵੱਖ ਪਲੇਟਫਾਰਮ ਮੁਹੱਈ ਕਰਵਉਂਦਾ ਹੈ। ਇਸ ਦੇ ਤਹਿਤ ਹੀ ਬੀ.ਬੀ.ਐੱਸ. ਗਰੁੱਪ ਚੇਅਰਮੈੂਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਬਲੂਮਿੰਗ ਬਡਜ਼ ਸਕੂਲ ਦੇ 23 ਵਿਦਿਆਰਥੀਆਂ ਨੂੰ ਐਂਟਰਪ੍ਰਿਨਿਉਰਸ਼ਿਪ ਦੀ ਜਾਣਕਾਰੀ ਲਈ ਉੱਧਮ ਵਿਕਾਸ ਪ੍ਰੋਗਰਾਮ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਅਤੇ ਅੱਜ ਸਕੂਲ ਵਿੱਚ ਇਸ ਪ੍ਰੋਗਰਾਮ ਦੇ ਅੰਤਿਮ ਛੇਵੇਂ ਪੜਾਅ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਜੋ ਕਿ ਬੇਰੁਜ਼ਗਾਰੀ ਹੈ, ਜਿਸਦਾ ਹੱਲ ਲੱਭਣ ਲਈ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ, ਪੰਜਾਬ ਇੰਜਨੀਅਰਿੰਗ ਕਾਲਜ, ਆਈ. ਆਈ. ਟੀ. ਰੋਪੜ ਅਤੇ ਯੰਗ ਹੋਪਸ ਆਫ ਇੰਡੀਆ ਫਾਊਂਡੇਸ਼ਨ, ਚੰਡੀਗੜ੍ਹ ਨਾਲ ਵਿਸ਼ੇਸ਼ ਤੌਰ ‘ਤੇ ਉੱਦਮਤਾ ਅਤੇ ਪੇਂਡੂ ਵਿਕਾਸ ‘ਤੇ ਕੰਮ ਕਰਨ ਲਈ ਹੱਥ ਮਿਲਾਇਆ ਅਤੇ ਉੱਦਮਤਾ ਅਤੇ ਪੇਂਡੂ ਵਿਕਾਸ ਦੀ ਸਥਾਪਨਾ ਕੀਤੀ। ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਉੱਦਮੀ ਭਾਵਨਾ ਨੂੰ ਉਜਾਗਰ ਕਰਨ ਲਈ, ਉੱਦਮਤਾ ਅਤੇ ਪੇਂਡੂ ਵਿਕਾਸ ਕੇਂਦਰ ਨੇ 3 ਪੜਾਅ ਦੇ ਉੱਦਮ ਵਿਕਾਸ ਪ੍ਰੋਗਰਾਮ ਦੇ ਤਹਿਤ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ, ਜਿਵੇਂ ਕਿ ਸਕੂਲਾਂ ਲਈ ਇੱਕ ਉਦਯੋਗਪਤੀ ਦੀ ਇੱਛਤ ਸ਼ਖਸੀਅਤ ਲਈ ਸ਼ਖਸੀਅਤ ਵਿਕਾਸ ਕੇਂਦਰ ਅਤੇ ਸੀ.ਬੀ.ਐੱਸ.ਸੀ ਦੇ ਸਹਿਯੋਗ ਨਾਲ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਤੋਂ ਕੇਵਲ 7 ਸਕੂਲਾਂ ਦੀ ਚੋਣ ਕੀਤੀ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਸ ਸਕੂਲ, ਮੋਗਾ ਵੀ ਇਸ ਪ੍ਰੋਗਰਾਮ ਲਈ ਚੁਣੇ ਗਏ ਸਕੂਲਾਂ ਵਿੱਚੋਂ ਇੱਕ ਸੀ। ਇਸ ਪ੍ਰੋਗਰਾਮ ਵਿੱਚ ਸਕੁਲ ਦੇ 23 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਉਹਨਾਂ ਨੂੰ ਉੱਦਮਤਾ ਦੇ ਮੂਲ ਤੋਂ ਸ਼ੁਰੂ ਹੋਣ ਵਾਲੇ ਛੇ ਵਿਸ਼ਿਆ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਆਈਡੀਆ ਜਨਰੇਸ਼ਨ, ਵਪਾਰ ਯੋਜਨਾ, ਫੰਡਿੰਗ, ਮਾਲੀਆ ਮਾਡਲ, ਉੱਦਮ ਵਿੱਚ ਸ਼ਾਮਲ ਕਾਨੂੰਨੀ ਨਿਯਮ ਅਤੇ ਵਿਚਾਰ ਦੀ ਪਿਚਿੰਗ। ਇਹਨਾਂ ਵਿਸ਼ਿਆਂ ਉੱਪਰ ਵਿਦਿਆਰਥੀਆਂ ਲਈ ਵੱਖ-ਵੱਖ ਸੈਮੀਨਾਰ, ਲੈਕਚਰਾਂ ਦਾ ਅਯੋਜਨ ਕੀਤਾ ਗਿਆ।ਇਹਨਾਂ ਵਿਸ਼ਿਆਂ ਨੂੰ ਹਰੇਕ ਵਿਸ਼ੇ ਦੀਆਂ ਤਿੰਨ ਗਤੀਵਿਧੀਆਂ ਨਾਲ ਕਵਰ ਕੀਤਾ ਗਿਆ ਸੀ, ਪਹਿਲਾਂ ਸਕੂਲ ਵਿੱਚ ਇੱਕ ਲੈਕਚਰ, ਫਿਰ ਪਾਰਟਨਰ ਸੰਸਥਾ ਵਿੱਚ ਇੱਕ ਵਰਕਸ਼ਾਪ ਅਤੇ ਆਨਲਾਈਨ ਅਤੇ ਆਫਲਾਈਨ ਦੋਵਾਂ ਮੁਕਾਬਲੇ ਸ਼ਾਮਿਲ ਸਨ। ਉਦਯੋਗਾਂ ਅਤੇ ਸੰਸਥਾਵਾਂ ਦੇ ਮਾਹਿਰ ਸ਼੍ਰੀ ਚੇਤਨ ਸਹੋੜ ਜੀ ਨੇ ਉਪਰੋਕਤ ਵਿਸ਼ਿਆਂ ਵਿੱਚ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਐਨ.ਆਈ.ਟੀ.ਟੀ.ਟੀ.ਆਰ., ਆਈ.ਆਈ.ਟੀ. – ਰੋਪੜ, ਪੰਜਾਬ ਯੂਨੀਵਰਸਿਟੀ ਅਤੇ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਵਿਖੇ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਦੀ ਪੜਚੋਲ ਕਰਨ ਦਾ ਮੌਕਾ ਮਿਲਿਆ। ਇਹਨਾਂ ਵਰਕਸ਼ਾਪਾਂ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਸ਼ਖਸੀਅਤਾਂ ਜਿਵੇਂ ਕਿ ਡਾਇਰੈਕਟਰ ਆਈ.ਆਈ.ਟੀ.-ਰੋਪੜ, ਪ੍ਰੋ. (ਡਾ.) ਰਾਜੀਵ ਆਹੂਜਾ, ਪ੍ਰੋ.(ਡਾ.) ਦਵਿੰਦਰ ਸਿੰਘ, ਚੇਅਰਪਰਸਨ ਕਾਨੂੰਨੀ ਵਿਭਾਗ, ਪੰਜਾਬ ਯੂਨੀਵਰਸਿਟੀ ਅਤੇ ਐਡਵੋਕੇਟ ਸੁਵੀਰ ਸਿੱਧੂ ਜੀ, ਚੇਅਰਮੈਨ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਗਰ ਵਿਦਿਆਰਥੀਆਂ ਨੂੰ ਉਹਨਾਂ ਦੀ ਮੁਢਲੀ ਸਿੱਖਿਆ ਦੇ ਨਾਲ-ਨਾਲ ਐਂਟਰਪ੍ਰਿਨਿਉਰਸ਼ਿਪ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਨੋਕਰੀ ਲੈਣ ਵਾਲਿਆ ਦੀ ਜਗਾ ਦੇਣ ਵਾਲੇ ਬਣ ਸਕਦੇ ਹਨ ਤਾਂ ਜੋ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਬਲੂਮਿੰਗ ਬਡਜ਼ ਸਕੁਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਬਲੇ ਲਈ ਉਹਨਾ ਨੂੰ ਇਸ ਤਰਾਂ ਦੇ ਪ੍ਰੌਗਰਾਮ ਦਾ ਹਿੱਸਾ ਬਨਣ ਲਈ ਉਤਸ਼ਾਹਿਤ ਕਰਦਾ ਰਹੇਗਾ। ਅੱਜ ਸਕੁਲ ਵਿੱਚ ਅਖੀਰਲੇ ਲੈਕਚਰ ਤੋਂ ਬਾਅਦ ਸ਼੍ਰੀ ਚੇਤਨ ਸਹੋੜ ਅਤੇ ਮੈਡਮ ਅਭਿਸ਼ਾ ਜਿੰਦਲ ਜੀ ਨੂੰ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ ਹਮੀਲੀਆ ਰਾਣੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।