ਮੋਗਾ ਦੀ ਪ੍ਰਸਿੱਧ ਸੰਸਥਾ ਬੀ. ਬੀ. ਐਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਈਲੈਟਸ/ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਨੇ ਸਰਬਜੋਤ ਸਿੰਘ, ਵਾਸੀ ਪਿੰਡ ਅਖਾੜਾ (ਜਗਰਾਓਂ) ਦਾ ਕੇਨੈਡਾ ਜਾ ਕੇ ਪੜਾਈ ਕਰਨ ਦਾ ਸੁਪਨਾ ਪੂਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਸਰਬਜੋਤ ਸਿੰਘ ਦਾ ਦਾਖਲਾ ਨਾਰਧਨ ਕਾਲਜ ਵਿੱਚ ਕਰਵਾਇਆ ਹੈ। ਉਹਨਾਂ ਦੱਸਿਆ ਕਿ ਸੰਸਥਾ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਇਸ ਸੰਸਥਾ ਵਿੱਚ ਇਮੀਗ੍ਰੇਸ਼ਨ ਦੀ ਹਰ ਫਾਇਲ ਬੜੀ ਬਾਰੀਕੀ ਨਾਲ ਤੇ ਮਾਹਿਰਾਂ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਜਾਂਦੀ ਹੈ। ਉਹਨਾ ਦੱਸਿਆ ਕਿ ਸੰਸਥਾ ਵਿੱਚ ਆਈਲੈਟਸ/ਪੀ.ਟੀ.ਈ. ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਜਿਸ ਲਈ ਹਰ ਕਲਾਸ ਰੂੰ ਵਿੱਚ ਟਚ ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਹਨ। ਪੀ.ਟੀ.ਈ. ਦੀ ਪ੍ਰੈਕਟਿਸ ਲਈ ਆਧੁਨਿਕ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਹਰ ਵਿਦਿਆਰਥੀ ਨੂੰ ਵੱਖਰਾ ਕੰਪਿਉਟਰ ਮੁਹਈਆ ਕਰਵਾਇਆ ਜਾਂਦਾ ਹੈ। ਸਰਬਜੋਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦਾ ਧੰਨਵਾਦ ਕੀਤਾ ਤੇ ਸੰਸਥਾ ਦੇ ਮਿਹਨਤੀ ਸਟਾਫ ਦੇ ਕੰਮ ਦੀ ਸ਼ਲਾਘਾ ਕੀਤੀ। ਸੰਸਥਾ ਦੇ ਪ੍ਰਬੰਧਕ ਨੁਪਿੰਦਰ ਕੌਰ ਨੇ ਸਰਬਜੋਤ ਸਿੰਘ ਨੂੰ ਵੀਜਾ ਸੌਪਿਦਿਆਂ ਸੁਭਕਾਮਨਾਵਾਂ ਦਿੱਤੀਆਂ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਨੇਹਾ ਸੈਣੀ ਤੇ ਪਰਮਪਾਲ ਸਿੰਘ ਵੀ ਹਾਜਿਰ ਸਨ।