ਫੈਡਰੇਸ਼ਨ ਆਫ ਪ੍ਰਾਇਵੇਟ ਸਕੂਲ ਵੱਲੋਂ ਐਲਾਨੇ ਗਏ ਸਲਾਨਾ ਅਵਾਰਡਜ਼ ਜਿਹੜੇ ਕਿ ਵੱਖ-ਵੱਖ ਜਿਲਿ੍ਆਂ ਵਿੱਚ ਸਥਿਤ ਪ੍ਰਾਇਵੇਟ ਸਕੂਲ ਅਤੇ ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ, ਉਹਨਾਂ ਦੇ ਅਧਿਆਪਕ ਤੇ ਉਹਨਾਂ ਸਕੂਲ਼ਾਂ ਵਿੱਚ ਪੜਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਗਾ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਦਾਨੀ, ਸੀਨਿਅਰ ਉਪ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ, ਉਪ ਪ੍ਰਧਾਨ ਤੇ ਲੀਗਲ ਕਨਵੀਨਰ (ਪੰਜਾਬ ਰਾਜ) ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਫੈਡਰੇਸ਼ਨ ਆਫ ਪ੍ਰਾਇਵੇਟ ਸਕੂਲ ਅਤੇ ਐਸੋਸੀਏਸ਼ਨ ਆਫ ਪੰਜਾਬ ਨੇ ਜਿਹੜਾ ਉਪਰਾਲਾ ਕੀਤਾ ਹੈ ਜਿਸ ਵਿੱਚ ਵੱਖ-ਵੱਖ ਕੈਟਾਗਰੀਆਂ ਵਿੱਚ ਅਵਾਰਡ ਦਿੱਤੇ ਜਾਣੇ ਹਨ, ਉਸ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਸਾਰੀਆਂ ਹੀ ਕੈਟਗਰੀਆਂ ਵਿੱਚ ਭਾਗ ਲੈਣ ਵਾਲਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਰਾਜ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਇਵੇਟ ਸੈਕਟਰ ਦੇ ਸਕੂਲ਼ਾਂ ਵਿੱਚ ਇਸ ਤਰ੍ਹਾਂ ਦਾ ਉਤਸ਼ਾਹ ਨਾਲ ਭਰਪੂਰ ਕੰ ਹੋ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਇਹਨਾਂ ਅਵਾਰਡਾਂ ਨੂੰ ਓਲੰਪਿਆਡ ਦੀ ਤਰਜ਼ ਦੇ ਉੱਤੇ ਰਾਸ਼ਟਰੀ ਪੱਧਰ ਤੱਕ ਲੈ ਕੇ ਜਾਇਆ ਜਾਵੇਗਾ ਤਾਂ ਜੋ ਜਿੱਸ ਤਰਾਂ ਰਾਸ਼ਟਰੀ ਪੱਧਰ ਤੇ ਨੈਸ਼ਨਲ ਅਵਾਰਡ ਦਿੱਤੇ ਜਾਂਦੇ ਹਨ ਉਸੇ ਤਰਜ਼ ਦੇ ਉੱਪਰ ਪ੍ਰਾਇਵੇਟ ਖਿੱਤੇ ਵਿੱਚ ਵੀ ਨੈਸ਼ਨਲ ਅਵਾਰਡਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਵੱਖ-ਵੱਖ ਵਿਸ਼ਿਆਂ ਦੀ ਵੱਖ-ਵੱਖ ਈਕਾਈਆਂ ਬਣਾ ਕੇ ਪ੍ਰਾਇਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਹਨਾਂ ਵਿੱਚ ਮੋਜੂਦ ਹੁਨਰ ਨੂੰ ਹੋਰ ਨਿਖਾਰਿਆ ਜਾ ਸਕੇ। ਉਹਨਾਂ ਜਿਲੇ ਦੇ ਸਾਰੇ ਪ੍ਰਇਵੇਟ ਸਕੂਲ਼ਾਂ ਨੂੰ ਪੁਰਜੌਰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ ਸਿਰ ਐਂਟਰੀ ਤੇ ਜਾਣਕਾਰੀ ਸੰਬੰਧਿਤ ਪੋਰਟਲ ਤੇ ਰਜਿਸਟਰ ਕਰਵਾਉਣੀ ਚਾਹੀਦੀ ਹੈ ਅਤੇ ਸਕੂਲਾਂ ਵੱਲੋਂ ਫੈਡਰੇਸ਼ਨ ਨੂੰ ਦਿੱਤੀ ਜਾਣ ਵਾਲੀ ਸਲਾਨਾਂ ਰਾਸ਼ੀ ਵੀ ਸਮੇਂ ਸਿਰ ਦੇਣੀ ਬਣਦੀ ਹੈ। ਉਹਨਾਂ ਦੇ ਮੋਗਾ ਜਿਲੇ ਦੇ ਵੱਖ-ਵੱਖ ਬਲਾਕ ਪ੍ਰਧਾਨ ਨਰ ਸਿੰਘ ਬਰਾੜ, ਜਤਿੰਦਰ ਗਰਗ, ਇੰਦਰਪਾਲ ਸਿੰਘ, ਕੁਲਵੰਤ ਸਿੰਘ ਸੰਧੂ ਨੂੰ ਅਪੀਲ ਕੀਤੀ ਕਿ ਆਪਣੇ ਬਲਾਕ ਦੇ ਸੰਬੰਧਿਤ ਸਕੂਲਾਂ ਨੂੰ ਐਂਟਰੀ ਕਰਾਉਣ ਤੇ ਬਣਦੀ ਰਾਸ਼ੀ ਜਮਾਂ ਕਰਵਾਉਣ ਲਈ ਕਿਹਾ।