ਫੈਡਰੇਸ਼ਨ ਆਫ ਪ੍ਰਾਇੀਵੇਟ ਸਕੂਲਜ਼ ਤੇ ਐਸੋਸਿਏਸ਼ਨਜ਼ ਆਫ ਪੰਜਾਬ ਵੱਲੋਂ ਸੂਬੇ ਭਰ ਵਿੱਚ ਸਕੂਲਾਂ ਨੂੰ ਪੂਰਨ ਤੌਰ ਤੇ ਖੋਲਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਪਰ ਸਰਕਾਰ ਵੱਲੋਂ ਕੇਵਲ 6ਵੀਂ ਕਲਾਸ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਹੀ ਸਕੂਲ ਖੋਲੇ ਗਏ। 5ਵੀਂ ਕਲਾਸ ਤੱਕ ਦੇ ਬੱਚਿਆ ਲਈ ਵੀ ਸਕੂਲ ਪੂਰਨ ਤੌਰ ਤੇ ਖੋਲੇ ਜਾਣ ਦੀ ਮੰਗ ਨੂੰ ਲੈ ਕੇ ਜ਼ਿਲਾ ਮੋਗਾ ਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟ ਤੇ ਨਾਨ ਟੀਚਿਂਗ ਸਟਾਫ ਵੱਲੋਂ ਮੋਗਾ ਬੁਘੀਪੁਰਾ ਬਾਈ-ਪਾਸ ਚੌਂਕ ਵਿੱਚ ਸ਼ਾਂਤਮਈ ਤਰੀਕੇ ਨਾਲ ਸਕੂਲਾਂ ਦੇ ਬੰਦ ਹੋਣ ਦਾ ਵਿਰੋਧ ਕੀਤਾ। ਸਕੂਲ਼ਾਂ ਦੇ ਨਾਨ-ਟੀਚਿਂਗ ਸਟਾਫ ਵੱਲੋਂ ਹੱਥ ਵਿੱਚ “ਨੋ ਸਕੂਲ ਨੋ ਵੋਟ” ਦੇ ਬੈਨਰ ਫੜ ਕੇ ਆਪਣਾ ਰੋਸ ਜ਼ਾਹਰ ਕੀਤਾ। ਗੋਰਤਲਬ ਹੈ ਕਿ ਜਿੱਥੇ ਦੇਸ਼ ਭਰ ਵਿੱਚ ਕਈ ਰਾਜਾਂ ਨੇ ਸਕੂਲਾਂ ਨੂੰ ਸਾਰੇ ਵਿਦਿਆਰਥੀਆ ਲਈ ਖੋਲਣ ਦੀ ਮੰਜੂਰੀ ਦੇ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ 5 ਫਰਵਰੀ ਨੂੰ ਸਕੂਲ਼ਾਂ ਦੇ ਅਧਿਆਪਕਾਂ ਵੱਲੋਂ ਸਕੂਲ ਬੰਦ ਦੇ ਪ੍ਰਦਰਸ਼ਨ ਨੁੰ ਦੇਖਦੇ ਹੋਏ 7 ਫਰਵਰੀ ਤੋਂ ਕੇਵਲ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਲਈ ਮੰਜੂਰੀ ਦਿੱਤੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਇੱਕ ਹਫਤੇ ਬਾਅਦ 14 ਫਰਵਰੀ ਨੂੰ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਵੀ ਸਕੂਲ ਪੂਰਨ ਤੌਰ ਤੇ ਖੋਲ ਦਿੱਤੇ ਜਾਣਗੇ ਪਰ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਫੈਡਰੇਸ਼ਨ ਦੇ ਸੱਦੇ ਤੇ ਸਾਰੇ ਪੰਜਾਬ ਵਿੱਚ ਸਕੂਲਾਂ ਦੀਆਂ ਮੈਨੇਜਮੈਂਟਾਂ ਤੇ ਨਾਨ-ਟੀਚਿਂਗ ਸਟਾਫ ਨਾਲ ਸ਼ਹਿਰਾਂ ਦੇ ਮੇਨ ਚੌਂਕ ਵਿੱਚ ਸ਼ਾਂਤਮਈ ਤਰੀਕੇ ਨਾਲ ਸਕੂਲਾਂ ਨੂੰ ਪੂਰਨ ਤੌਰ ਤੇ ਖੋਲਣ ਲਈ ਮੰਗ ਕੀਤੀ ਗਈ। ਇਸ ਮੌਕੇ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਫੈਡਰੇਸ਼ਨ ਆਫ ਪ੍ਰਾਇਵੇਟ ਸਕੂਲਜ਼ ਤੇ ਐਸੋਸਿਏਸ਼ਨ ਆਫ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਵਿੱਚ 3 ਫਰਵਰੀ ਤੋਂ ਲਗਾਤਾਰ ਸਕੂਲ ਬੰਦ ਦਾ ਵਿਰੋਧ ਜਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਰਾਜਨੈਤਿਕ ਰੈਲੀਆ ਹੋ ਰਹੀਆ ਹਨ ਤੇ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ, ਪਰ ਸਿਰਫ ਸਕੂਲਾਂ ਨੂੰ ਹੀ ਕਰੋਨਾਂ ਦਾ ਨਾਮ ਦੇ ਕੇ ਬੰਦ ਕੀਤਾ ਜਾ ਰਿਹਾ ਹੈ ਜੋ ਕਿ ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ਜਦੋਂ ਕਿ ਕੇਂਦਰ ਸਰਕਾਰ ਅਤੇ ਸਿੱਖਿਆ ਮੰਤਰਾਲਾ ਦੇ ਨਵੇ ਹੁਕਮਾਂ ਮੁਤਾਬਕ ਰਾਜ ਸਰਕਾਰਾਂ ਆਫਲਾਈਨ ਕਲਾਸਾਂ ਲਈ ਸਕੂਲ ਖੋਲ ਸਕਦੀਆਂ ਹਨ। ਪਰ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਕੇਵਲ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹੀ ਮੰਜੂਰੀ ਦਿੱਤੀ ਹੈ। 5ਵੀਂ ਕਲਾਸ ਤੱਕ ਦੇ ਬੱਚਿਆ ਲਈ ਸਕੂਲ ਖੋਲਣ ਦਾ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਕਰਕੇ ਹੀ ਫੈਡਰੇਸ਼ਨ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਹੈ ਕਿ ਅਗਰ ਸਕੂਲ ਪੂਰਨ ਤੌਰ ਤੇ ਨਹੀਂ ਖੋਲੇ ਜਾਂਦੇ ਤਾਂ ਸਿੱਖਿਆ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਪੰਜਾਬ ਭਰ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੇ ਇਲੈਕਸ਼ਨਾਂ ਦੋੌਰਾਨ ਕੌਈ ਵੋਟ ਨਹੀਂ ਪਾਉਣਗੇ। ਉਹਨਾਂ ਅੱਗੇ ਕਿਹਾ ਕਿ ਅਗਰ ਸਰਕਾਰ ਵੱਲੋਂ ਸਕੂਲ ਪੂਰਨ ਤੌਰ ਤੇ ਨਹੀਂ ਖੋਲੇ ਜਾਂਦੇ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਸਕੂਲਾਂ ਵਿੱਚ ਪੜਦੇ ਬੱਚਿਆ ਦੇ ਮਾਪੇ ਵੀ ਸਕੂਲਾਂ ਨਾਲ ਲਗਾਤਾਰ ਸਕੂਲ ਖੋਲਣ ਦੀ ਮੰਗ ਕਰ ਰਹੇ ਹਨ ਤੇ ਕਈ ਥਾਵਾਂ ਤੇ ਮਾਪੇ ਆਪਣੇ ਬੱਚਿਆ ਨੂੰ ਸਕੂਲ ਵਿੱਚ ਵੀ ਛੱਡ ਕੇ ਜਾ ਰਹੇ ਹਨ ਅਜਿਹੀ ਸਥਿਤੀ ਵਿੱਚ ਅਗਰ ਸਰਕਾਰ ਨੇ ਸਕੂਲ ਖੋਲਣ ਸੰਬੰਧੀ ਕੋਈ ਫੈਸਲਾ ਨਾ ਲਿਆ ਤਾਂ ਸਕੂਲ ਆਉਣ ਵਾਲੇ ਬੱਚਿਆ ਨੂੰ ਪੜਾਉਣਾ ਵੀ ਅਧਿਆਪਕਾਂ ਦੀ ਮਜਬੂਰੀ ਹੋ ਜਾਵੇਗੀ। ਪਿੱਛਲੇ ਸਾਲ ਵੀ ਪੰਜਾਬ ਵਿੱਚ ਸਕੂਲ ਬੰਦ ਕਰ ਦਿੱਤੇ ਕਰ ਗਏ ਸਨ ਜਦ ਕਿ ਦੁਨੀਆਂ ਭਰ ਦੇ ਜ਼ਿਆਦਾਤਰ ਸਕੂਲ ਖੁੱਲੇ ਰਹੇ। ਪਿੱਛਲੇ ਸਾਲ ਵੀ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਗਏ ਅਤੇ ਸਭ ਤੋਂ ਅਖੀਰ ਵਿੱਚ ਖੁੱਲੇ ਸਨ। ਗੌਰਤਲਬ ਹੈ ਕਿ ਦੇਸ਼ ਭਰ ਵਿੱਚ ਜਿੱਥੇ ਕਈ ਰਾਜਾਂ ਨੇ 2 ਫਰਵਰੀ ਤੋਂ ਸਕੂਲ ਸਾਰੇ ਵਿਦਿਆਰਥੀਆਂ ਲਈ ਖੋਲ ਦਿੱਤੇ ਹਨ ਪਰ ਪੰਜਾਬ ਵਿੱਚ ਸਕੂਲ ਅਜੇ ਤੱਕ ਨਹੀਂ ਖੋਲੇ ਜਾ ਰਹੇ ਜਦ ਕਿ ਬਜ਼ਾਰ, ਸਿਨੇਮਾ ਹਾਲ ਅਤੇ ਹਰ ਕਿਸਮ ਦੇ ਹੋਰ ਸ਼ਾਪਿੰਗ ਮਾਲ ਵਿੱਚ ਬੱਚੇ ਆਪਣੇ ਮਾਪਿਆਂ ਨਾਲ ਜਾ ਰਹੇ ਹਨ। ਪਬਲਿਕ ਟਰਾਂਸਪੋਰਟ ਵਿੱਚ ਵੀ ਲੋਕ ਬਿਨਾਂ ਕਿਸੇ ਰੋਕ ਤੋਂ ਸਫਰ ਕਰ ਰਹੇ ਹਨ। ਇਸ ਦੌਰਾਨ ਵਿਰੋਧ ਕਰ ਰਹੇ ਸਟਾਫ ਨਾਲ ਗੱਲਬਾਤ ਕਰਦਿਆ ਉਹਨਾਂ ਨੇ ਕਿਹਾ ਕਿ ਆਨਲਾਈਨ ਕਲਾਸਾਂ ਲਗਾਉਣ ਨਾਲ ਛੋਟੇ ਬੱਚਿਆਂ ਦੀਆਂ ਅੱਖਾਂ ਅਤੇ ਸੇਹਤ ਉੱਪਰ ਜਿਆਦਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਵਿੱਚ ਸਕੂਲ ਖੋਲਣੇ ਬਹੁਤ ਜ਼ਰੂਰੀ ਹੈ ਕਿਉਂਕਿ ਮਾਰਚ ਵਿੱਚ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਆ ਰਹੀਆਂ ਹਨ ਜਿਸ ਤੋਂ ਪਹਿਲਾਂ ਵਿਦਿਆਰਥੀਆਂ ਦਾ ਸਕੂਲ ਵਿੱਚ ਆ ਕੇ ਪੜਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬਲੂਮਿੰਗ ਬਡਜ਼ ਸਕੂਲ ਮੋਗਾ, ਨੈਸ਼ਨਲ ਕਾਨਵੈਂਟ ਸਕੂਲ, ਲਾਲਾ ਲਾਜਪਤ ਰਾਏ ਇੰਟਰਨੈਸਨਲ ਸਕੂਲ, ਸੈਕਰਡ ਹਰਟ ਸਕੂਲ, ਬਲੂਮਿੰਗ ਬਡਜ਼ ਸ.ਸ. ਸਕੂਲ ਚੰਦ ਨਵਾਂ, ਹੋਲੀ ਹਰਟ ਸਕੂਲ, ਦਸ਼ਮੇਸ਼ ਸਕੂਲ ਆਦਿ ਮੋਜੂਦ ਸਨ।