ਬਲੂਮਿੰਗ ਬਡਜ਼ ਸਕੁਲ ਵਿੱਚ ਸਰੋਜਨੀ ਨਾਇਡੂ ਦੇ ਜਨਮ ਦਿਵਸ ਮੌਕੇ ਮਨਾਇਆ ਗਿਆ ਰਾਸ਼ਟਰੀ ਮਹਿਲਾ ਦਿਵਸ

ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਬਲ਼ੂਮਿੰਗ ਬਡਜ਼ ਸਕੁਲ ਵਿੱਚ ਅੱਜ ਸਵੇਰ ਦੀ ਪ੍ਰਾਥਨਾ ਸਭਾ ਮੌਕੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਭਾਰਤ ਦੀ ਨਾਈਟਿੰਗੇਲ ਵਜੋਂ ਮਸ਼ਹੂਰ ਸਰੋਜਨੀ ਨਾਇਡੂ ਦੇ ਜਨਮ ਦਿਨ ਦੀ ਯਾਦ ਵਿੱਚ ਭਾਰਤ ਰਾਸ਼ਟਰੀ ਮਹਿਲਾ ਦਿਵਸ 2023 ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਰੋਜਨੀ ਨਾਇਡੂ ਜੀ ਦੇ ਜੀਵਨ ਸੰਬਧੀ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਜਿਸ ਵਿੱਚ ਉਹਨਾਂ ਦੱਸਿਆ ਕਿ ਉਹ ਇੱਕ ਕਵੀ ਅਤੇ ਨਾਗਰਿਕ ਅਧਿਕਾਰਾਂ ਦੀ ਸਮਰਥਕ ਸੀ। ਉਹਨਾਂ ਨੇ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹਨਾਂ ਦਾ ਜਨਮ 13 ਫਰਵਰੀ 1879 ਨੂੰ ਹੈਦਰਾਬਾਦ ਵਿੱਚ ਇੱਕ ਬੰਗਾਲੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਹ ਆਪਣੀਆਂ ਸਾਹਿਤਕ ਪ੍ਰਾਪਤੀਆਂ ਲਈ ਮਸ਼ਹੂਰ ਹਨ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਵਿੱਚ ਦ ਬਰਡ ਆਫ਼ ਟਾਈਮ: ਗੀਤਾਂ ਦੇ ਜੀਵਨ, ਮੌਤ ਅਤੇ ਬਸੰਤ, ਦ ਬ੍ਰੋਕਨ ਵਿੰਗ: ਪਿਆਰ ਦੇ ਗੀਤ, ਮੌਤ ਅਤੇ ਬਸੰਤ, ਮੁਹੰਮਦ ਜਿਨਾਹ: ਏਕਤਾ ਦਾ ਰਾਜਦੂਤ, ਜਵਾਨੀ ਦਾ ਤਿਉਹਾਰ, ਜਾਦੂ ਦਾ ਰੁੱਖ ਅਤੇ ਵਿਜ਼ਰਡ ਮਾਸਕ ਸ਼ਾਮਲ ਹਨ। ਸਰੋਜਨੀ ਨਾਇਡੂ ਦੀ ਮੌਤ 2 ਮਾਰਚ 1949 ਨੂੰ ਲਖਨਊ ਵਿਖੇ ਹੋਈ। ਉਹਨਾਂ ਅੱਗੇ ਦੱਸਿਆ ਕਿ ਰਾਸ਼ਟਰੀ ਮਹਿਲਾ ਦਿਵਸ ਪੁਰਸ਼ ਪ੍ਰਧਾਨ ਭਾਰਤੀ ਸਮਾਜ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਸਥਾਪਨਾ ਲਈ ਸਰੋਜਨੀ ਨਾਇਡੂ ਦੁਆਰਾ ਕੀਤੇ ਗਏ ਬੇਮਿਸਾਲ ਯੋਗਦਾਨ ਦਾ ਜਸ਼ਨ ਹੈ। 1925 ਵਿੱਚ, ਉਹ ਪਾਰਟੀ ਪ੍ਰਧਾਨ ਵਜੋਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣੀ। ਨਾਇਡੂ ਮਹਾਤਮਾ ਗਾਂਧੀ ਦੁਆਰਾ ਸ਼ੁਰੂ ਕੀਤੇ ਲੂਣ ਸੱਤਿਆਗ੍ਰਹਿ ਅੰਦੋਲਨ ਦਾ ਇੱਕ ਅਟੱਲ ਹਿੱਸਾ ਸਨ। ਉਹ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਸ਼ੁਰੂ ਕੀਤੀ ਗਈ ਭਾਰਤ ਛੱਡੋ ਅੰਦੋਲਨ ਦਾ ਵੀ ਹਿੱਸਾ ਰਹੇ। ਉਹਨਾਂ ਨੇ ਅੋਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਮੁੱਧੇ ਚੁੱਕੇ ਜੋ ਕਿ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਉਹਨਾਂ ਦੁਆਰਾ ਰਚੀਆਂ ਗਈਆਂ ਕਵਿਤਾਵਾਂ ਵੀ ਬੋਲੀਆ ਗਈਆਂ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਸਕੁਲ ਵਿੱਚ ਰੋਜ਼ਾਨਾ ਹੀ ਕਿਸੇ ਨਾ ਕਿਸੇ ਮਹੱਵਪੂਰਨ ਵਿਸੇ ਤੇ ਵਿਦਿਆਰਥੀਆਂ ਵੱਲੋਂ ਅਸੈਂਬਲੀ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਦੇਸ਼ ਦੇ ਮਹਾਨ ਸ਼ਖਸੀਅਤਾਂ ਤੋਂ ਜਾਣੂੰ ਕਰਵਾਇਆ ਜਾ ਸਕੇ ਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ।