ਜ਼ਿਲਾ ਮੋਗਾ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਨੈਸ਼ਨਲ ਸਇੰਸ ਡੇ ਮਨਾਇਆ ਗਿਆ। ਨੈਸ਼ਨਲ ਸਇੰਸ ਡੇ ਦੇ ਸੰਬੰਧ ਵਿੱਚ ਸੀ.ਵੀ ਰਮਨ ਨੂੰ ਸਮਰਪਿਤ ਵਿਦਿਆਰਥੀਆਂ ਵਲੋਂ ਵਿਗਿਆਨ ਵਿਸ਼ੇ ਨਾਲ ਸੰਬੰਧਤ ਕਈ ਪ੍ਰਕਾਰ ਦੇ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਇਸ ਦੌਰਾਨ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਹ ਦਿਨ ਭਾਰਤ ਦੇ ਮਸ਼ਹੂਰ ਵਿਗਿiਆਨਿਕ ਸੀ.ਵੀ. ਰਮਨ ਵੱਲੋਂ ਕੀਤੀ ਗਈ ਖੋਜ ‘ਰਮਨ ਪ੍ਰਭਾਵ’ ਜੋ ਕਿ 1928 ਵਿੱਚ ਕੀਤੀ ਗਈ ਸੀ, 1930 ਵਿੱਚ ਇਹ ਖੋਜ ਕਰਨ ਤੇ ਉਹਨਾਂ ਨੂੰ ਨੋਬਲ ਪੁਸਕਾਰ ਵੀ ਮਿਲਿਆ ਸੀ ਅਤੇ 1987 ਤੋਂ ਬਾਅਦ 28 ਫਰਵਰੀ ਨੂੰ ਹਰ ਸਾਲ ਨੈਸ਼ਨਲ ਸਾਇੰਸ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦੇ ਜਸ਼ਨ ਵਿੱਚ ਜਨਤਕ ਭਾਸ਼ਣ, ਵਿਗਿਆਨ ਫਿਲਮਾਂ, ਵਿਗਿਆਨ ਪ੍ਰਦਰਸ਼ਨੀਆਂ, ਵਿਗਿਆਨ ਵਿਸ਼ੇ ਤੇ ਅਧਾਰਤ ਸਮਾਗਮ, ਸੰਕਲਪਾਂ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਇਸ ਦੇ ਤਹਿਤ ਹੀ ਵਿਦਿਆਰਥੀਆਂ ਲਈ ਸਾਇੰਸ ਓਲੰਪਿਆਡ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੇਸ਼ ਦੇ ਮਹਾਨ ਵਿਗਿਆਨੀਆਂ ਦੇ ਨਾਮ ਤੇ 4 ਟੀਮਾਂ ਬਣਾਈਆ ਗਈਆਂ। ਟੀਮ ਦੀ ਚੋਣ ਕਰਨ ਲਈ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਰੇ ਵਿਦਿਆਰਥੀਆਂ ਤੋਂ ਸਾਇੰਸ ਵਿਸ਼ੇ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਗਏ। ਜਿਹਨਾਂ ਵਿਦਿਆਰਥੀਆਂ ਨੇ ਪਹਿਲਾਂ ਜਵਾਬ ਦਿੱਤੇ ਉਹਨਾਂ ਨੁੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ। 4 ਟੀਮਾਂ ਵਿੱਚ ਸੀ.ਵੀ. ਰਮਰਨ ਟੀਮ, ਅਬਦੁਲ ਕਲਾਮ ਟੀਮ, ਹੋਮੀ ਜਹਾਂਗੀਰ ਭੱਭਾ ਟੀਮ ਅਤੇ ਜਗਦੀਸ਼ ਚੰਦਰਾ ਬੋਸ ਟੀਮ ਦਾ ਗਠਨ ਕੀਤਾ ਗਿਆ। ਇਸ ਮੁਕਾਬਲਾ ਪਹਿਲਾਂ 5ਵੀਂ ਤੋਂ 8ਵੀਂ ਕਲਾਸ ਲਈ ਕਰਵਾਇਆ ਗਿਆ ਤੇ ਫਿਰ ਦੂਸਰੀ ਕਲਾਸ ਤੋਂ ਚੌਥੀ ਕਲਾਸ ਲਈ। ਇਸ ਮੁਕਾਬਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜੲਵੇਗਾ। ਸਕੂਲ ਵਿੱਚ ਅਕਸਰ ਵਿਦਿਆਰਥੀਆਂ ਲਈ ਇਸ ਤਰਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਨੂੰ ਸਾਇੰਸ ਵਿਸ਼ੇ ਸੰਬੰਧੀ ਪ੍ਰੈਕਟਿਕਲ ਗਿਆਨ ਵੀ ਪ੍ਰਾਪਤ ਹੋ ਸਕੇ।