ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਲੋਹੜੀ ਦਾ ਤਿਉਹਾਰ ਬੜੀ ਹੀ ਧੁਮਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ-ਨਾਲ ਮਕਰ ਸਂਕਰਾਂਤੀ (ਮਾਘੀ) ਵੀ ਮਨਾਈ ਗਈ। ਕੋਵਿਡ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਵਿਦਿਆਰਥੀ ਸਕੂਲ ਵਿੱਚ ਨਹੀਂ ਆ ਰਹੇ ਤੇ ਘਰ ਬੈਠੇ ਹੀ ਆਨਲਾਇਨ ਕਲਾਸਾਂ ਲਗਾ ਰਹੇ ਹਨ ਤਾਂ ਇਹ ਤਿਓਹਾਰ ਸਕੂਲੀ ਅਧਿਆਪਕਾਂ ਵਲੋਂ ਮਨਾਉਂਦੇ ਹੋਏ ਲੋਹੜੀ ਨਾਲ ਸਬੰਧਤ ਚਾਰਟ ਤੇ ਸਪੀਚ ਆਦਿ ਪੇਸ਼ ਕੀਤੇ ਗਏ। ਅਧਿਆਪਕਾਂ ਵੱਲੋਂ ਲੋਕ ਨਾਚ ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਰਿਆ ਨੁੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਸਭ ਨੂੰ ਵਧਾਈ ਦਿੰਦਿਆਂ ਅਤੇ ਇਸ ਪਵਿੱਤਰ ਦਿਹਾੜੇ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਲੋਹੜੀ ਦੇ ਦਿਹਾੜੇ ਦਾ ਸੰਬੰਧ ਕਣਕ ਅਤੇ ਸਰੋਂ ਦੀ ਫਸਲ ਨਾਲ ਤਾਂ ਹੈ ਹੀ ਪਰ ਇਸ ਪਿੱਛੇ ਇੱਕ ਇਤਿਹਾਸਕ ਘਟਨਾ ਵੀ ਜੁੜੀ ਹੋਈ ਹੈ ਜਿਸ ਅਨੁਸਾਰ ਮੁਗਲਾਂ ਦੇ ਸ਼ਾਸਨ ਵੇਲੇ ਦੁੱਲਾ ਭੱਟੀ ਨਾਮ ਦੇ ਯੋਧੇ ਨੇ ਇੱਕ ਬ੍ਰਾਹਮਨ ਦੀਆਂ ਦੋ ਬੇਟੀਆਂ ਨੂੰ ਮੁਗਲ ਸ਼ਾਸਕ ਤੋਂ ਬਚਾਇਆ ਤੇ ਰਾਤ ਨੂੰ ਜੰਗਲ ਵਿੱਚ ਲਿਜਾ ਕਿ ਉਹਨਾਂ ਲੜਕੀਆਂ ਦਾ ਵਿਆਹ ਵੀ ਕਰਵਾਇਆ । ਇਸੇ ਦਿਨ ਤੋਂ ਹੀ ਲੋਹੜੀ ਮੌਕੇ ਅਕਸਰ ਗਾਇਆ ਜਾਣ ਵਾਲਾ ਲੋਕ ਗੀਤ “ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ” ਹੋਂਦ ਵਿੱਚ ਆਇਆ ਹੈ । ਇਸ ਤੋਂ ਇਲਾਵਾ ਨਵਾਂ ਨਵਾਂ ਵਿਆਹ ਹੋਣ ਤੇ ਅਤੇ ਘਰ ਵਿੱਚ ਪੁੱਤਰ ਦੇ ਜਨਮ ਹੋਣ ਤੇ ਵੀ ਲੋਹੜੀ ਨੂੰ ਮਨਾਉਣ ਦਾ ਖਾਸ ਮਹੱਤਵ ਹੈ। ਪਰ ਅੱਜ ਕਲ ਬਹੁਤ ਕੁੱਛ ਬਦਲ ਗਿਆ ਹੈ ਹੁਣ ਲੋਕ ਬੇਟੀਆਂ ਦੇ ਜਨਮ ਤੇ ਵੀ ਧੁਮਧਾਮ ਨਾਲ ਲੋਹੜੀ ਮਨਾਉਂਦੇ ਹਨ।ਇਸ ਨਾਲ ਸਮਾਜ ਵਿੱਚ ਇੱਕ ਨਵੀਂ ਸੋਚ ਉਜਾਗਰ ਹੋ ਰਹੀ ਹੈ ਜਿਸ ਨਾਲ ਬੇਟੀਆਂ ਦੇ ਸਨਮਾਨ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਸਮਾਜ ਵਿੱਚੋਂ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਸਟਾਫ ਨੂੰ ਮਕਰ ਸਂਕਰਾਂਤੀ (ਮਾਘੀ) ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਦੱਸਿਆ ਕਿ ਧਰਤੀ ਦੇ ਸੂਰਜ ਦੁਆਲੇ ਇੱਕ ਚੱਕਰ ਦੌਰਾਨ 12 ਸਂਕਰਾਂਤੀਆਂ ਆਉਂਦੀਆਂ ਹਨ ਪਰ ਮਕਰ ਸਂਕਰਾਂਤੀ ਦਾ ਖਾਸ ਮਹਤੱਵ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਇਸ ਦਿਨ ਧਰਤੀ ਮਕਰ ਰਾਸ਼ੀ ਵਿੱਚ ਦਾਖਲ ਹੁੰਦੀ ਹੈ ਤੇ ਸੂਰਜ ਦੇ 6 ਮਹੀਨਿਆਂ ਦੇ ਦਿਨ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਦਿਨ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ‘ਉੱਤਰਾਇਨ’ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਦੇ ਸਮੂਹ ਸਟਾਫ ਨੂੰ ਮੁੰਗਫਲੀ, ਰਿਉੜੀਆਂ ਤੇ ਮਠਿਆਈ ਵੰਡੀ ਗਈ।