ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ ਤੇ ਸਕੂਲ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਵੀ ਵਿਦਿਆਰਥੀਆਂ ਨੂੰ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ। ਇਸ ਦੇ ਤਹਿਤ ਹੀ ਅੱਜ ਸਕੂਲ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਕਾਗਜ ਦੇ ਬੈਗ ਵਰਤੋਂ ਵਿੱਚ ਲੈ ਕੇ ਆਉਣ ਲਈ ਸਵੇਰ ਦੀ ਸਭਾ ਦੋਰਾਨ ਵਰਲਡ ਪੇਪਰ ਬੈਗ ਡੇ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਜਿਸ ਵਿੱਚ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਚਾਰਟ, ਆਰਟਿਕਲ ਪੇਸ਼ ਕੀਤੇ ਗਏ ਤੇ ਕਈ ਤਰਾਂ ਦੇ ਪੇਪਰ ਬੈਗ ਬਣਾਏ ਗਏ। ਆਰਟੀਕਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਪਲਾਸਟਿਕ ਦੀ ਵੱਰਤੋਂ ਕਰਨ ਨਾਲ ਕਿਸ ਤਰਾਂ ਪ੍ਰਦੂਸ਼ਨ ਫੈਲਦਾ ਹੈ। ਕਿਉਂਕਿ ਜਿਆਦਾਤਰ ਪਲਾਸਟਿਕ ਮੁੜ ਤੋਂ ਵਰਤੋਂ ਵਿੱਚ ਲੈ ਕੇ ਆਉਣ ਵਾਲੇ ਨਹੀਂ ਹੁੰਦੇ ਤੇ ਉਹ ਧਰਤੀ ਹੇਠਾਂ ਦੱਬ ਕੇ ਕਈ ਤਰਾਂ ਦੀਆਂ ਗੈਸਾਂ ਪੈਦਾ ਕਰਦੇ ਹਨ ਤੇ ਜਿਸ ਨਾਲ ਪ੍ਰਦੂਸ਼ਨ ਹੁੰਦਾ ਹੈ। ਇਸ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਦੱਸਿਆ ਕਿ ਪਲਾਸਟਿਕ ਪ੍ਰਦੂਸ਼ਣ ਬਾਰੇ ਜਾਗਰੂਕਤਾ ਫੈਲਾਉਣ ਅਤੇ ਵਾਤਾਵਰਨ ਪੱਖੀ ਵਿਕਲਪਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 12 ਜੁਲਾਈ ਨੂੰ ਵਿਸ਼ਵ ਪੇਪਰ ਬੈਗ ਦਿਵਸ ਮਨਾਇਆ ਜਾਂਦਾ ਹੈ। 1852 ਵਿੱਚ, ਅਮਰੀਕੀ ਖੋਜੀ ਫ੍ਰਾਂਸਿਸ ਵੋਲ ਨੇ ਪਹਿਲੀ ਪੇਪਰ ਬੈਗ ਮਸ਼ੀਨ ਦੀ ਖੋਜ ਅਤੇ ਪੇਟੈਂਟ ਕੀਤੀ। ਲਗਭਗ ਦੋ ਦਹਾਕਿਆਂ ਬਾਅਦ 1971 ਵਿੱਚ, ਮਾਰਗਰੇਟ ਈ ਨਾਈਟ ਨੇ ਇੱਕ ਮਸ਼ੀਨ ਦੀ ਖੋਜ ਕੀਤੀ ਜੋ ਫਲੈਟ-ਬੋਟਮ ਬਾਕਸੀ ਪੇਪਰ ਬੈਗ ਤਿਆਰ ਕਰ ਸਕਦੀ ਸੀ। ਨਾਈਟ ਨੂੰ “ਕਰਿਆਨੇ ਦੇ ਬੈਗ ਦੀ ਮਾਂ” ਵਜੋਂ ਜਾਣਿਆ ਜਾਂਦਾ ਹੈ। ਵਾਲਟਰ ਅਤੇ ਲਿਡੀਆ ਡਿਊਬੇਨਰ ਨੇ 1912 ਵਿੱਚ ਪਰੰਪਰਾਗਤ ਕਾਗਜ਼ ਦੀ ਬੋਰੀ ਵਿੱਚ ਲਗਾਤਾਰ ਲੂਪ ਵਿੱਚ ਤਾਰਾਂ ਜੋੜ ਕੇ ਪਹਿਲਾ ਹੈਂਡਲਡ ਪੇਪਰ ਸ਼ਾਪਿੰਗ ਬੈਗ ਬਣਾਇਆ। ਉਸਨੇ ਆਪਣੀ ਕਾਢ ਲਈ ਇੱਕ ਪੇਟੈਂਟ ਵੀ ਜਿੱਤਿਆ ਅਤੇ ਸ਼ਾਪਿੰਗ ਬੈਗਾਂ ਦੇ ਫੁੱਲ-ਟਾਈਮ ਉਤਪਾਦਕ ਬਣ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਜਿਆਤਰ ਕਾਗਜ਼ ਦੇ ਥੈਲਿਆਂ ਜਾਂ ਜੂਟ ਤੇ ਬੈਗ ਇਸਤੇਮਾਲ ਕਰਨੇ ਚਾਹੀਦੇ ਹਨ ਕਿਉਂਕਿ ਕਾਗਜ਼ ਦੇ ਥੈਲੇ ਆਸਾਨੀ ਨਾਲ ਰੀਸਾਈਕਲ ਕੀਤੇ ਜਾ ਸਕਦੇ ਹਨ। ਇਹਨਾਂ ਦੀ ਵਰਤੋਂ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਵਿੱਚ ਮਦਦ ਕਰੇਗੀ, ਜਿਸ ਨੂੰ ਸੜਨ ਵਿੱਚ ਕਈ ਸਾਲ ਲੱਗ ਜਾਂਦੇ ਹਨ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਕਾਗਜ਼ ਦੇ ਬੈਗ ਨਾ ਸਿਰਫ 100 ਪ੍ਰਤੀਸ਼ਤ ਰੀਸਾਈਕਲ ਕਰਨ ਯੋਗ ਹੁੰਦੇ ਹਨ, ਬਲਕਿ ਉਹਨਾਂ ਨੂੰ ਬਣਾਉਣ ਲਈ ਘੱਟ ਊਰਜਾ ਲਗਦੀ ਹੈ। ਕਾਗਜ਼ ਦੇ ਬੈਗ ਵੀ ਕਾਫ਼ੀ ਮਜ਼ਬੂਤ ਹੁੰਦੇ ਹਨ ਤੇ ਇਹ ਜਾਨਵਰਾਂ ਲਈ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਸਮੇਂ ਦੀਆਂ ਸਰਕਾਰਾਂ ਵੀ ਲਗਾਤਾਰ ਪਲਾਸਟਿਕ ਦੀ ਵਰਤੋਂ ਕਰਨ ਤੋਂ ਮਨਾ ਕਰ ਰਹੀ ਹੈ। 1 ਜੁਲਾਈ ਤੋਂ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਕਰਨ ਤੇ ਵੀ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਖਤ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਸਕੂਲ ਵਿੱਚ ਇਸ ਦਿਵਸ ਨੂੰ ਮਨਾਉਂਦੇ ਹੋਏ ਬੱਚਿਆਂ ਨੂੰ ਪੇਪਰ ਬੈਗ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਅੇਕਟੀਵਿਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੇਸਟ ਪੇਪਰ ਦੀ ਵਰਤੋਂ ਕਰਕੇ ਅਲੱਗ – ਅਲੱਗ ਤਰਾਂ ਦੇ ਪੇਪਰ ਬੈਗ ਬਣਾਏ ਗਏ।