ਬਲੂਮਿੰਗ ਬਡਜ਼ ਸਕੁਲ ਵਿੱਚ ਅੱਜ ਸਵੇਰ ਦੀ ਸਭਾ ਦੋਰਾਨ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਰਹਿਨੁਮਾਈ ਹੇਠ ਵਿਸ਼ਵ ਹਿਅਰਿੰਗ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਕੰਨਾਂ ਦੀ ਦੇਖਭਾਲ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਇਸ ਦਿਨ ਸੰਬੰਧੀ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਜਿਸ ਵਿੱਚ ਉਹਨਾਂ ਦੱਸਿਆ ਕਿ ਵਿਸ਼ਵ ਹਿਅਰਿੰਗ ਦਿਵਸ ਹਰ ਸਾਲ 3 ਮਾਰਚ ਨੂੰ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਕਿ ਬੋਲੇਪਣ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਨੂੰ ਕਿਵੇਂ ਰੋਕਿਆ ਜਾਵੇ ਅਤੇ ਦੁਨੀਆ ਭਰ ਵਿੱਚ ਕੰਨ ਅਤੇ ਸੁਣਨ ਦੀ ਦੇਖਭਾਲ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਹਰ ਸਾਲ ਸੁਣਨ ਦੀ ਸਮੱਸਿਆ ਸੰਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਵਰਲਡ ਹੈਲਥ ਆਰਗਨਾਇਜ਼ੇਸ਼ਨ ਵੱਲੋਂ ਥੀਮ ਚੁਣਿਆ ਜਾਂਦਾ ਹੈ ਇਸ ਸਾਲ ਦਾ ਥੀਮ ਹੈ: “ਸਭ ਲਈ ਕੰਨ ਅਤੇ ਸੁਣਨ ਦੀ ਦੇਖਭਾਲ! ਆਓ ਇਸਨੂੰ ਇੱਕ ਹਕੀਕਤ ਬਣਾਈਏ” ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੰਨ ਅਤੇ ਸੁਣਨ ਦੀਆਂ ਸਮੱਸਿਆਵਾਂ ਸਮਾਜ ਵਿੱਚ ਆਈਆਂ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹਨ। ਇਹਨਾਂ ਵਿੱਚੋਂ 60% ਤੋਂ ਵੱਧ ਦੇਖਭਾਲ ਦੇ ਪ੍ਰਾਇਮਰੀ ਪੱਧਰ ‘ਤੇ ਪਛਾਣੇ ਅਤੇ ਸੰਬੋਧਿਤ ਕੀਤੇ ਜਾ ਸਕਦੇ ਹਨ। ਇਸ ਥੀਮ ਦਾ ਮੁਖ ਉਦੇਸ਼ ਹਰ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਵਿੱਚ ਪ੍ਰਾਇਮਰੀ ਪੱਧਰ ‘ਤੇ ਸਿਹਤ ਦੇਖਭਾਲ ਸਿਖਲਾਈ ਪ੍ਰੋਗਰਾਮਾਂ ਵਿੱਚ ਕੰਨ ਅਤੇ ਸੁਣਨ ਦੀ ਦੇਖਭਾਲ ਨੂੰ ਜੋੜਨ ਲਈ ਸਰਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹਨਾਂ ਸਿਖਲਾਈ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਕੰਨ ਅਤੇ ਸੁਣਨ ਦੀ ਦੇਖਭਾਲ ਦੀ ਮਹੱਤਤਾ ਬਾਰੇ ਸੂਚਿਤ ਕਰਨਾ ਅਤੇ ਉਹਨਾਂ ਨੂੰ ਸੇਵਾਵਾਂ ਲੈਣ ਲਈ ਉਤਸ਼ਾਹਿਤ ਕਰਨਾ ਹੈ। ਭਾਰਤ ਸਰਕਾਰ ਦੁਆਰਾ ਵੀ ਨੈਸਨਲ ਹੈਲਥ ਮਿਸ਼ਨ ਦੇ ਤਹਿਤ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਹਨਾਂ ਵਿੱਚ ਕੰਨਾਂ ਅਤੇ ਸੁਣਨ ਦੀ ਸਮੱਸਿਆ ਨੂੰ ਦੂਰ ਕਰਨ ਤੇ ਉਹਨਾਂ ਦੀ ਦੇਖਭਾਲ ਕਰਨ ਦੇ ਸੁਝਾਅ ਦਿੱਤੇ ਜਾਂਦੇ ਹਨ ਤੇ ਲੋਕਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ। ਨੈਸ਼ਨਲ ਹੈਲਥ ਮਿਸ਼ਨ ਦਾ ਵੀ ਮੁੱਖ ਉਦੇਸ਼ ਬੋਲ਼ੇਪਣ, ਭਾਸ਼ਾ, ਮਾਨਸਿਕ ਅਤੇ ਸਮਾਜਿਕ ਵਿਕਾਸ ‘ਤੇ ਸੁਣਨ ਸ਼ਕਤੀ ਦੇ ਨੁਕਸਾਨ ਦੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਦਾ ਛੇਤੀ ਪਤਾ ਲਗਾਉਣ ਦੀ ਮਹੱਤਤਾ ਦੇ ਨਾਲ-ਨਾਲ ਬੋਲ਼ੇਪਣ ਨਾਲ ਜੁੜੇ ਸਮਾਜ ਵਿੱਚ ਕਲੰਕ ਨੂੰ ਦੂਰ ਕਰਨ ਲਈ ਉਪਲਬਧ ਸਹੂਲਤਾਂ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਅਕਸਰ ਹੀ ਇਸ ਤਰਾਂ ਦੇ ਦਿਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਪਣੀ ਸੇਹਤ ਨੂੰ ਵਧੀਆ ਰੱਖਣ ਅਤੇ ਕਿਸੇ ਵੀ ਬਿਮਾਰੀ ਦਾ ਸ਼ੁਰੂਆਤ ਵਿੱਚ ਹੀ ਉਸ ਦਾ ਪਤਾ ਲਗਾ ਸਕਣ ਤੇ ਹੋਰਾਂ ਨੂੰ ਵੀ ਜਾਗਰੁਕ ਕਰ ਸਕਣ।