ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੜ੍ਹਾਈ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਸਦਕਾ ਇਲਾਕੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਇਸ ਸਕੂਲ ਦੇ ਵਿਦਿਆਰਥੀ ਆਏ ਦਿਨ ਕਿਸੇ ਨਾਂ ਕਿਸੇ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਦੋਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਮਾਪਿਆ ਦਾ ਨਾਂ ਰੌਸ਼ਨ ਕਰਦੇ ਰਹਿੰਦੇ ਹਨ। ਇਸੇ ਸੋਚ ਅਤੇ ਜਜ਼ਬੇ ਨੂੰ ਕਾਇਮ ਰੱਖਦੇ ਹੋਏ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਨ ਹਰਸਿਮਰਤ ਕੌਰ ਨੇ ਆਪਣੀ ਮਿਹਨਤ, ਲਗਨ ਅਤੇ ਹੁਨਰ ਨਾਲ ਵੱਖ-ਵੱਖ ਹੁਨਰ ਮੁਕਾਬਲਿਆਂ ਵਿੱਚ ਨਾਂ ਸਿਰਫ ਆਪਣੇ ਮਾਤਾ ਪਿਤਾ ਦਾ ਸਗੋਂ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕੀਤਾ। ਉਹਨਾਂ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਹਰਸਿਮਰਤ ਕੌਰ ਜੋ ਕਿ ਸਕੂਲ਼ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਨ ਹੈ, ਨੇ ਪਿਛਲੇ ਦਿਨੀ ਮੋਗਾ ਫਿਟਨੈਸ ਸਟੁਡੀਓ ਵੱਲੋਂ ਕਰਵਾਏ ਗਏ ‘ਡਾਂਸ ਮੋਗਾ ਡਾਂਸ’ ਮੁਕਾਬਲੇ ਦੌਰਾਨ ਫਾਈਨਲ ਰਾਊਂਡ ਵਿੱਚ ਪਹੁੰਚੇ ਕੇ ਦੂਜਾ ਸਥਾਨ ਹਾਸਿਲ ਕੀਤਾ ਜਿਸ ਲਈ ਉਸਨੂੰ ਟ੍ਰਾਫੀ ਦੇ ਨਾਲ 11000/- ਰੁਪਏ ਦਾ ਨਕਦ ਇਨਾਮ ਦੇਕੇ ਸਨਮਾਨਿਆ ਗਿਆ। ਇਸ ਤੋਂ ਪਹਿਲਾਂ ਬਰਨਾਲਾ ਵਿਖੇ ਹੋਏ ਲੋਕ ਨਾਚ ਮੁਕਾਬਲੇ ਵਿੱਚ ਵੀ ਹਰਸਿਮਰਤ ਕੌਰ ਨੇ ਟ੍ਰਾਫੀ ਹਾਸਿਲ ਕੀਤੀ। ਇਸ ਤੋਂ ਇਲਾਵਾ ਪਟਿਆਲਾ ਵਿਖੇ ਹੋਏ ਫੋਕ ਡਾਂਸ ਦੇ ਸੂਬਾ ਪੱਧਰੀ ਮੁਕਾਬਲੇ “ਛਣਕਾਰ” ਵਿੱਚ 5ਵਾਂ ਸਥਾਨ ਹਾਸਿਲ ਕੀਤਾ। ਜਿਸ ਲਈ ਉਸਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਮੈਡਮ ਨੇ ਅੱਗੇ ਦੱਸਿਆ ਕਿ ਹਰਸਿਮਰਨ ਤੀਜੀ ਕਲਾਸ ਤੋਂ ਹੀ ਲਗਾਤਾਰ ਵੱਖ-ਵੱਖ ਪ੍ਰਕਾਰ ਦੇ ਡਾਂਸ ਸਿੱਖਦੀ ਅਤੇ ਉਹਨਾਂ ਦਾ ਅਭਿਆਸ ਕਰਦੀ ਆ ਰਹੀ ਹੈ। ਸਕੂਲ਼ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਓਹਾਰਾਂ ਦੌਰਾਨ ਵੀ ਉਸਦੀ ਸ਼ਿਰਕਤ ਕਾਬਿਲੇ ਤਰੀਫ ਹੁੰਦੀ ਹੈ। ਉਸਦਾ ਮਨਪਸੰਦ ਨਾਚ ਪੰਜਾਬੀ ਲੋਕ ਗਿੱਧਾ ਹੈ। ਇਸ ਤੋਂ ਇਲਾਵਾ ਉਹ ਝੂਮਰ, ਲੁੱਡੀ ਆਦਿ ਡਾਂਸ ਵੀ ਸਿੱਖਣਾ ਚਾਹੁੰਦੀ ਹੈ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਹਰਸਿਮਰਤ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਗਈ। ਉਹਨਾਂ ਕਿਹਾ ਕਿ ਸਕੂਲ਼ ਇਸ ਬੱਚੀ ਦੀ ਉਪਲੱਬਧੀ ਉੱਪਰ ਮਾਨ ਮਹਿਸੂਸ ਕਰਦਾ ਹੈ ਅਤੇ ਇਹ ਸ਼ੁੱਭਕਾਮਨਾਵਾਂ ਦਿੰਦਾ ਹੈ ਕਿ ਇਹ ਬੱਚੀ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰੇ ਜਿਸ ਨਾਲ ਆਪਣਾ, ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਹੋਰ ਵੀ ਰੌਸ਼ਨ ਕਰ ਸਕੇ। ਸਕੂਲ਼ ਵਿੱਚ ਅਸੈਂਬਲੀ ਮੋਕੇ ਹਰਸਿਮਰਤ ਨੂੰ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਾਹਮਣੇ ਸਟੇਜ ਉੱਪਰ ਬੁਲਾ ਕੇ ਉਸਦਾ ਸਨਮਾਨ ਕੀਤਾ ਗਿਆ।