ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਬੜੀ ਹੀ ਸ਼ਰਧਾ ਨਾਲ ਮਨਾਈ ਗਈ “ਗੁਰੂ ਪੂਰਨਿਮਾ”

ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਆਪਣੀ ਇੱਕ ਵਿਲੱਖਣ ਅਤੇ ਵੱਖਰੀ ਪ੍ਰਤੀਸ਼ਠਾ ਕਾਇਮ ਕਰ ਚੁੱਕੀ ਹੈ, ਵਿੱਚ ਸਾਵਨ ਮਹੀਨੇ ਦੀ “ਗੁਰੂ ਪੂਰਨਿਮਾ” ਬੜੇ ਹੀ ਸ਼ਰਧਾਮਈ ਮਹੌਲ ਵਿੱਚ ਮਨਾਈ ਗਈ। ਸਵੇਰ ਦੀ ਸਭਾ ਦੇ ਦੌਰਾਨ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਪੇਸ ਕੀਤੀ ਗਈ। ਅਧਿਆਪਕਾਂ ਪ੍ਰਤੀ ਆਪਣਾ ਪਿਆਰ ਅਤੇ ਸਨਮਾਨ ਪ੍ਰਗਟ ਕਰਨ ਲਈ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਆਪਣੇ ਹੱਥੀਂ ਬਣਾਏ ਕਾਰਡ ਦੇ ਕੇ ਧੰਨਵਾਦ ਕੀਤਾ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਭਾਰਤ ਦੇਸ਼ ਮੁੱੱਢ ਤੋਂ ਹੀ ਗੁਰੂਆਂ ਦੀ ਧਰਤੀ ਰਿਹਾ ਹੈ। ਇਸ ਮਹਾਨ ਦੇਸ਼ ਵਿੱਚ ਕਈ ਮਹਾਨ ਗੁਰੂ ਵੱਖ-ਵੱਖ ਸਮੇਂ ਤੇ ਆਏ ਤੇ ਆਪਣੀ ਸਿੱਖਿਆਵਾਂ ਰਾਹੀਂ ਸਮਾਜ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਕੱਢਿਆ। ਉਹਨਾਂ ਨੇ ਗੁਰੁ ਦੀ ਮਹੱਤਤਾ ਬਾਰੇ ਕਿਹਾ ਕਿ ਗੁਰੂ ਇੱਕ ਐਸੀ ਸ਼ਖਸੀਅਤ ਹੈ ਜੋ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਵਿਦਿਆਰਥੀਆਂ ਦੇ ਜੀਵਨ ਨੂੰ ਉੱਜਵਲ ਕਰਨ ਲਈ ਹਰ ਇੱਕ ਸੰਭਵ ਕੋਸ਼ਿਸ਼ ਕਰਦਾ ਹੈ। ਸ਼ਾਸਤਰਾਂ ਦੇ ਮੁਤਾਬਿਕ ਗੁਰੂ ਦਾ ਦਰਜਾ ਭਗਵਾਨ ਤੋਂ ਵੀ ਉੱਚਾ ਦੱਸਿਆ ਗਿਆ ਹੈ ਕਿਉਂਕਿ ਇੱਕ ਸੱਚਾ ਗੁਰੁੂ ਹੀ ਸਾਨੂੰ ਆਪਣੇ ਮਾਰਗ ਦਰਸ਼ਨ ਨਾਲ ਸਾਡੇ ਟੀਚੇ ਤੱਕ ਲੈ ਕੇ ਜਾ ਸਕਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਹਰ ਇਨਸਾਨ ਆਪਣੇ ਜਨਮ ਤੋਂ ਬਾਅਦ ਹਰ ਰੋਜ਼ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ ਅਤੇ ਹਰ ਵਿਅਕਤੀ ਦੇ ਸਭ ਤੋਂ ਪਹਿਲੇ ਗੁਰੂ ਉਸ ਦੇ ਮਾਂ-ਬਾਪ ਹੁੰਦੇ ਹਨ ਅਤੇ ਇਸ ਤੋਂ ਬਾਅਦ ਜਦੋਂ ਬੱਚਾ ਸਕੂਲ ਵਿੱਚ ਆਉਂਦਾ ਹੈ ਤਾਂ ਕਈ ਅਧਿਆਪਕ ਉਸਨੂੰ ਸਿੱਖਿਆ ਦਿੰਦੇ ਹਨ ਤਾਂ ਜੋ ਆਪਣੇ ਲਈ ਉਹ ਇੱਕ ਚੰਗੇ ਭਵਿੱਖ ਦਾ ਨਿਰਮਾਣ ਕਰ ਸਕੇ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਹੀ ਗੁਰੂ ਦੀ ਮਹਾਨਤਾ ਨੂੰ ਸਮਝਦੇ ਹੋਏ ਗੁਰੂਆਂ ਦਾ ਸਨਮਾਨ ਕਰਨਾ ਚਾਹਿਦਾ ਹੈ ਕਿਉਂਕਿ ਗੁਰੂ ਦੇ ਅਸ਼ੀਰਵਾਦ ਤੋਂ ਬਿਨਾ ਗਿਆਨ ਦਾ ਵਰਦਾਨ ਪ੍ਰਾਪਤ ਨਹੀਂ ਹੋ ਸਕਦਾ। ਸਭਾ ਦੇ ਅੰਤ ਵਿੱਚ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਮੈਡਮ ਡਾ. ਹਮੀਲੀਆ ਰਾਣੀ ਜੀ ਦੁਆਰਾ ਸਮੂਹ ਅਧਿਆਪਕਾਂ ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ।